ਮਸ਼ਹੂਰ ਕਨੇਡੀਅਨ ਅਦਾਕਾਰ ਕ੍ਰਿਸਟੋਫਰ ਪਲਮਰ ਦਾ 91 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਕ੍ਰਿਸਟੋਫਰ ਦੀ ਮੌਤ ਕਨੇਕਿਟਕਟ 'ਚ ਉਨ੍ਹਾਂ ਦੇ ਘਰ ਹੋਈ। ਉਨ੍ਹਾਂ ਨੂੰ ਇਕ ਆਸਕਰ, ਦੋ ਟੋਨੀ ਐਵਾਰਡ ਤੇ ਦੋ ਏਮੀ ਐਵਾਰਡ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਪਲਮਰ ਨੇ ਸਿਨੇਮਾ ਦੇ ਇਤਿਹਾਸ ਦੀ ਬੈਸਟ ਮਿਊਜ਼ੀਕਲ ਫਿਲਮ 'ਦ ਸਾਊਂਡ ਆਫ ਮਿਊਜ਼ਿਕ' 'ਚ ਅਦਾਕਾਰੀ ਕੀਤੀ ਹੈ।


ਕ੍ਰਿਸਟੋਫਰ ਦੇ ਕਾਫੀ ਪੁਰਾਣੇ ਦਦੋਸਤ ਮੈਨੇਜਰ ਲੋ ਪਿਟ ਨੇ ਕਿਹਾ ਕਿ ਪਲਮਰ ਨੇ ਜੀਵਨ ਦੇ ਆਖਰੀ ਪਲਾਂ 'ਚ ਉਨ੍ਹਾਂ ਦੀ 51 ਸਾਲਾ ਪਤਨੀ ਏਲੇਨ ਟੇਲਰ ਉਨ੍ਹਾਂ ਦੇ ਨਾਲ ਮੌਜੂਦ ਰਹੀ। ਪਿਟ ਦੇ ਮੁਤਾਬਕ ਕ੍ਰਿਸਟੋਫਰ ਇਕ ਅਸਾਧਾਰਨ ਵਿਅਅਕਤੀ ਸਨ। ਜੋ ਆਪਣੇ ਪ੍ਰੋਫੈਸ਼ਨ ਨੂੰ ਕਾਫੀ ਪਸੰਦ ਕਰਦੇ ਸਨ ਤੇ ਉਸ ਦਾ ਸਨਮਾਨ ਕਰਦੇ ਸਨ।


ਫ਼ਿਲਮ Beginners ਲਈ ਮਿਲਿਆ ਸੀ ਆਸਕਰ


ਕ੍ਰਿਸਟੋਫਰ ਨੂੰ ਉਨ੍ਹਾਂ ਦੀ ਫਿਲਮ 'ਦਾ ਸਾਊਂਡ ਆਫ ਮਿਊਜ਼ਿਕ' 'ਚ ਕੈਪਟਨ ਜੌਰਜ ਵਾਨ ਟ੍ਰੈਪ ਦੇ ਕਿਰਦਾਰ 'ਚ ਅੱਜ ਵੀ ਪਸੰਦ ਕੀਤਾ ਜਾਂਦਾ ਹੈ। ਕ੍ਰਿਸਟੋਫਰ ਨੇ ਹਾਲੀਵੁੱਡ ਦੀ ਫਿਲਮੀ ਦੁਨੀਆਂ 'ਚ ਆਪਣੇ 70 ਸਾਲ ਦੇ ਕਰੀਅਰ 'ਚ ਕਈ ਰੋਲ ਨਿਭਾਏ। ਜਿਸ 'ਚ ਫ਼ਿਲਮ 'Beginners' ਲਈ ਉਨ੍ਹਾਂ ਨੂੰ ਸਾਲ 2012 'ਚ ਬੈਸਟ ਐਕਟਰ ਲਈ ਆਸਕਰ ਐਵਾਰਡ ਦਿੱਤਾ ਗਿਆ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ