ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਗ੍ਰੇਟਾ ਥਨਬਰਗ ਦੇ ਸ਼ੇਅਰ ਕੀਤੇ ਟੂਲ-ਕਿੱਟ ਵਿਰੁੱਧ ਕੇਸ ਦਰਜ ਕਰ ਲਿਆ ਹੈ। ਸੂਤਰਾਂ ਮੁਤਾਬਕ ਦਿੱਲੀ ਪੁਲਿਸ ਹੁਣ ਗੂਗਲ ਤੋਂ ਆਈਪੀ ਐਡਰੈੱਸ ਤੇ ਲੋਕੇਸ਼ਨ ਦੀ ਜਾਣਕਾਰੀ ਮੰਗਣ ਜਾ ਰਹੀ ਹੈ; ਜਿਸ ਤੋਂ ਪਤਾ ਲੱਗ ਸਕੇ ਕਿ ਦਸਤਾਵੇਜ਼ ਕਿੱਥੋਂ ਬਣਾਏ ਗਏ ਤੇ ਕਿੱਥੋਂ ਸੋਸ਼ਲ ਮੀਡੀਆ ਉੱਤੇ ਅਪਲੋਡ ਹੋਏ। ਪੁਲਿਸ ਸੂਤਰਾਂ ਮੁਤਾਬਕ ਗੂਗਲ ਨੂੰ ਇਸ ਲਈ ਲਿਖਿਆ ਜਾ ਰਿਹਾ ਹੈ।


ਦਰਅਸਲ, ਵਾਤਾਵਰਣ ਪ੍ਰੇਮੀ ਥਨਬਰਗ ਨੇ ਟਵੀਟ ਕੀਤਾ ਸੀ ਕਿ ਅੰਦੋਲਨ ਕਿਵੇਂ ਕਰਨਾ ਹੈ। ਇਸ ਦੀ ਜਾਣਕਾਰੀ ਵਾਲਾ ਟੂਲ-ਕਿੱਟ ਸਾਂਝਾ ਕੀਤਾ ਗਿ ਆਸੀ। ਟੂਲ-ਕਿੱਟ ਵਿੱਚ ਕਿਸਾਨ ਅੰਦੋਲਨ ਨੂੰ ਹੋਰ ਪ੍ਰਚੰਡ ਕਰਨ ਲਈ ਹਰੇਕ ਜ਼ਰੂਰੀ ਕਦਮ ਬਾਰੇ ਦੱਸਿਆ ਗਿਆ ਹੈ। ਟਵੀਟ ਵਿੱਚ ਕਿਹੜਾ ਹੈਸ਼ਟੈਗ ਲਾਉਣਾ ਹੈ, ਕੀ ਕਰਨਾ ਹੈ, ਕਿਵੇਂ ਬਚਣਾ ਹੈ, ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਪਹਿਲਾਂ ਵਾਲੇ ਟੂਲ-ਕਿੱਟ ਨੂੰ ਡਿਲੀਟ ਕੀਤਾ ਤੇ ਦੁਬਾਰਾ ਅਪਡੇਟ ਕਰਕੇ ਸ਼ੇਅਰ ਕੀਤਾ।


ਦਰਅਸਲ ਇਸ ਟੂਲ-ਕਿੱਟ ਦੀ ਵਰਤੋਂ ਸੋਸ਼ਲ ਮੀਡੀਆ ਉੱਤੇ ਅੰਦੋਲਨ ਨੂੰ ਹਵਾ ਦੇਣ ਲਈ ਹੁੰਦੀ ਹੈ। ਪਹਿਲੀ ਵਾਰ ਅਮਰੀਕਾ ਵਿੱਚ ਬਲੈਕ ਲਾਈਵਜ਼ ਮੈਟਰ ਅੰਦੋਲਨ ਦੌਰਾਨ ਇਸ ਦਾ ਨਾਂ ਸਾਹਮਣੇ ਆਇਆ ਸੀ। ਇਸ ਰਾਹੀਂ ਕਿਸੇ ਵੀ ਅੰਦੋਲਨ ਨੂੰ ਵੱਡਾ ਬਣਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਜੋੜਿਆ ਜਾਂਦਾ ਹੈ।


ਅੰਦੋਲਨ ਵਿਰੁੱਧ ਪੁਲਿਸ ਜੇ ਕੋਈ ਕਾਰਵਾਈ ਕਰਦੀ ਹੈ, ਤਾਂ ਕੀ ਕਰਨਾ ਹੈ- ਇਸ ਟੂਲਕਿੱਟ ਵਿੰਚ ਇਹ ਵੀ ਦੱਸਿਆ ਜਾਂਦਾ ਹੈ। ਸੋਸ਼ਲ ਮੀਡੀਆ ਉੱਤੇ ਪੋਸਟ ਸ਼ੇਅਰ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਖ਼ਿਆਲ ਰੱਖਣਾ ਹੈ। ਗ੍ਰੇਟਾ ਥਨਬਰਗ ਸਵੀਡਨ ਦੇ ਵਾਤਾਵਰਣ ਕਾਰਕੁੰਨ ਹੈ, ਜੋ 11 ਸਾਲ ਦੀ ਉਮਰ ਤੋਂ ਜਲਵਾਯੂ ਤਬਦੀਲੀ ਦਾ ਟਾਕਰਾ ਕਰਨ ਲਈ ਕੰਮ ਕਰ ਰਹੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ