ਪੇਇੰਚਿੰਗ: ਚੀਨ ਦੇ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਇੱਕ ਨੋਟਿਸ ਤੋਂ ਹੰਗਾਮਾ ਖੜ੍ਹਾ ਹੋ ਗਿਆ ਹੈ। ਉਸ ਵਿੱਚ ਕਿਹਾ ਗਿਆ ਹੈ ਕਿ ਚੀਨੀ ਨੌਜਵਾਨਾਂ ਦਾ ਰੁਝਾਨ ਬਹੁਤ ਜ਼ਿਆਦਾ ਔਰਤਾਂ ਵਰਗਾ ਹੋ ਰਿਹਾ ਹੈ। ਉਸ ਨੂੰ ਰੋਕਣ ਲਈ ਸਕੂਲਾਂ ਦੇ ਸਿਲੇਬਸ ਵਿੱਚ ਤਬਦੀਲੀ ਲਿਆਉਣ ਦੀ ਹਦਾਇਤ ਜਾਰੀ ਕੀਤੀ ਗਈ ਹੈ।
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸਰੀਰਕ ਸਿੱਖਿਆ ਦੇ ਹਵਾਲੇ ਨਾਲ ਆਪਣੇ ਪਾਠਕ੍ਰਮ ਦਾ ਜਾਇਜ਼ਾ ਲੈ ਕੇ ਅਧਿਆਪਕਾਂ ਦੀ ਭਰਤੀ ਯਕੀਨੀ ਬਣਾਈ ਜਾਵੇ। ਇਸ ਲਈ ਸਾਬਕਾ ਖਿਡਾਰੀਆਂ ਤੇ ਖੇਡਾਂ ਨਾਲ ਸਬੰਧਤ ਲੋਕਾਂ ਦੀ ਭਰਤੀ ਕੀਤੀ ਜਾਵੇ ਤੇ ਫ਼ੁਟਬਾਲ ਜਿਹੀਆਂ ਖੇਡਾਂ ਨੂੰ ਹੱਲਾਸ਼ੇਰੀ ਦੇਣ ਉੱਤੇ ਵਿਚਾਰ ਕੀਤਾ ਜਾਵੇ; ਜਿਸ ਨਾਲ ਨੌਜਵਾਨਾਂ ਵਿੱਚ ‘ਮਰਦਾਨਗੀ’ ਪੈਦਾ ਹੋਵੇ। ਸਰੀਰ ਸਿੱਖਿਆ ਸਬੰਧੀ ਪ੍ਰਸਤਾਵ ਵਿੱਚ ਮਰਦਾਂ ਦੇ ‘ਨਾਜ਼ੁਕਪਣ’ ਨੂੰ ਰੋਕਣ ਦੇ ਉਪਾਅ ਸੁਝਾਏ ਗਏ ਹਨ।
ਨੋਟਿਸ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਤਿੱਖੀ ਆਲੋਚਨਾ ਹੋਣ ਲੱਗ ਪਈ ਹੈ। ਯੂਜ਼ਰ ਲਿੰਗਕਵਾਦੀ ਦੱਸ ਕੇ ਆਪਣਾ ਵਿਰੋਧ ਦਰਜ ਕਰਵਾ ਰਹੇ ਹਨ। ਸਰਕਾਰੀ ਕਵਾਇਦ ਉੱਤੇ ਲੋਕ ਵੱਖੋ-ਵੱਖਰੇ ਤਰੀਕਿਆਂ ਨਾਲ ਗੁੱਸਾ ਲਾਹ ਰਹੇ ਹਨ। ਦਰਅਸਲ, ਚੀਨ ਦੀ ਸਰਕਾਰ ਦਾ ਮੰਨਣਾ ਹੈ ਕਿ ਦੇਸ਼ ਦੇ ਰੋਲ ਮਾਡਲ ਹੁਣ ਬਹੁਤ ਜ਼ਿਆਦਾ ‘ਮਜ਼ਬੂਤ’ ਨਹੀਂ ਦਿਸਦੇ ਹਨ। ਚੀਨ ਦੇ ਸੈਲੀਬ੍ਰਿਟੀਜ਼ ਬਾਡੀ ਬਿਲਡਰ ਦਿੱਸਣ ਦੀ ਥਾਂ ‘ਨਾਜ਼ੁਕ’ ਦਿਸਦੇ ਹਨ।
ਸੋਸ਼ਲ ਮੀਡੀਆ ਨੋਟਿਸ ਉੱਤੇ ਨਾਂਹਪੱਖੀ ਪ੍ਰਤੀਕਰਮਾਂ ਨਾਲ ਭਰ ਗਿਆ ਹੈ। ਚੀਨੀ ਨਾਗਰਿਕਾਂ ਨੇ ਸਰਕਾਰ ਦੇ ਬਿਆਨ ਨੂੰ ਲਿੰਗਕ ਭੇਦਭਾਵ ਉੱਤੇ ਆਧਾਰਤ ਕਰਾਰ ਦਿੱਤਾ ਹੈ। ਸੈਂਕੜੇ ਲੋਕਾਂ ਨੇ ਸਰਕਾਰ ਦੇ ਇਸ ਸੰਦੇਸ਼ ਉੱਤੇ ਗੁੱਸਾ ਲਾਹਿਆ ਹੈ। ਵੀਬੋ ਦੇ ਇੱਕ ਯੂਜ਼ਰ ਨੇ ਪੁੱਛਿਆ ਕਿ ਕੀ ਫ਼ੈਮਿਨਾਈਜ਼ੇਸ਼ਨ ਹੁਣ ਕੋਈ ਅਪਮਾਨਜਨਕ ਸ਼ਬਦ ਹੈ। ਲੜਕੇ ਵੀ ਇਨਸਾਨ ਹੁੰਦੇ ਹਨ ਤੇ ਉਹ ਵੀ ਭਾਵੁਕ ਤੇ ਜਜ਼ਬਾਤੀ ਹੋ ਸਕਦੇ ਹਨ।
ਇੱਕ ਹੋਰ ਯੂਜ਼ਰ ਨੇ ਆਖਿਆ ਕਿ ਦੇਸ਼ ਵਿੱਚ 7 ਕਰੋੜ ਤੋਂ ਵੱਧ ਔਰਤਾਂ ਹਨ। ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਇੰਨਾ ਜ਼ਿਆਦਾ ਖ਼ਰਾਬ ਲਿੰਗ ਅਨੁਪਾਤ ਨਹੀਂ ਹੈ। ਕੀ ਇਹ ਮਰਦਾਨਗੀ ਕਾਫ਼ੀ ਨਹੀਂ ਹੈ?
ਇਹ ਵੀ ਪੜ੍ਹੋ: ਜੁਗਾੜ ਦਾ ਵੀਡੀਓ ਵੇਖ ਕੇ ਹੈਰਾਨ ਹੋਏ ਮਹਿੰਦਰਾ ਕੰਪਨੀ ਦੇ ਮਾਲਕ, ਸ਼ੇਅਰ ਕਰ ਕੇ ਆਖੀ ਇਹ ਗੱਲ…
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਨੌਜਵਾਨਾਂ ਦੇ ‘ਜ਼ਨਾਨਾਪਣ’ ਤੋਂ ਚੀਨ ਫ਼ਿਕਰਮੰਦ, ਸਿੱਖਿਆ ਮੰਤਰਾਲੇ ਦੇ ਮਰਦਾਨਗੀ ਵਧਾਉਣ ਦੇ ਫ਼ਰਮਾਨ ਤੋਂ ਮਚਿਆ ਹੰਗਾਮਾ
ਏਬੀਪੀ ਸਾਂਝਾ
Updated at:
05 Feb 2021 02:01 PM (IST)
ਸੋਸ਼ਲ ਮੀਡੀਆ ਨੋਟਿਸ ਉੱਤੇ ਨਾਂਹਪੱਖੀ ਪ੍ਰਤੀਕਰਮਾਂ ਨਾਲ ਭਰ ਗਿਆ ਹੈ। ਚੀਨੀ ਨਾਗਰਿਕਾਂ ਨੇ ਸਰਕਾਰ ਦੇ ਬਿਆਨ ਨੂੰ ਲਿੰਗਕ ਭੇਦਭਾਵ ਉੱਤੇ ਆਧਾਰਤ ਕਰਾਰ ਦਿੱਤਾ ਹੈ।
- - - - - - - - - Advertisement - - - - - - - - -