ਗੁਰਦਾਸਪੁਰ: ਟਿਊਸ਼ਨ ਤੋਂ ਸਕੂਟੀ ’ਤੇ ਘਰ ਪਰਤ ਰਹੀ ਵਿਦਿਆਰਥਣ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਮੋਬਾਈਲ ਫ਼ੋਨ ਖੋਹ ਲਿਆ ਤੇ ਉਹ ਫ਼ਰਾਰ ਹੋ ਗਏ। ਇਸ ਤੋਂ ਬਾਅਦ ਵਿਦਿਆਰਥਣ ਨੇ ਬਹਾਦਰੀ ਵਿਖਾਉਂਦਿਆਂ ਆਪਣੀ ਸਕੂਟੀ ਲੁਟੇਰਿਆਂ ਦੇ ਮੋਟਰਸਾਇਕਲ ਦੇ ਪਿੱਛੇ ਲਾ ਲਈ।
ਪੂਰੇ 80 ਕਿਲੋਮੀਟਰ ਦੀ ਰਫ਼ਤਾਰ ਉੱਤੇ ਸੱਤ ਕਿਲੋਮੀਟਰ ਤੱਕ ਪਿੱਛਾ ਕਰ ਕੇ ਵਿਦਿਆਰਥਣ ਨੇ ਪਿੰਡ ਭੱਟੀਆਂ ਕੋਲ ਲੁਟੇਰਿਆਂ ਦੇ ਮੋਟਰਸਾਈਕਲ ਅੱਗੇ ਆਪਣੀ ਸਕੂਟੀ ਖੜ੍ਹੀ ਕਰ ਦਿੱਤੀ। ਫਿਰ ਮੋਬਾਈਲ ਫ਼ੋਨ ਵਾਪਸ ਲੈਣ ਲਈ ਵਿਦਿਆਰਥਣ ਨੇ ਲੁਟੇਰਿਆਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਇਹ ਵੇਖ ਕੇ ਆਲੇ-ਦੁਆਲੇ ਦੇ ਲੋਕ ਜਦੋਂ ਉੱਧਰ ਨੱਸੇ, ਤਾਂ ਲੁਟੇਰੇ ਮੋਬਾਈਲ ਸੜਕ ਉੱਤੇ ਸੁੱਟ ਕੇ ਮੋਟਰਸਾਈਕਲ ਉੱਤੇ ਭੱਜ ਗਏ।
ਇਹ ਘਟਨਾ ਬੁੱਧਵਾਰ ਸ਼ਾਮ ਦੀ ਹੈ। ਖਿੱਚੀਆਂ ਦੇ ਰਹਿਣ ਵਾਲੇ ਪ੍ਰੀਤਮ ਲਾਲ ਦੀ ਧੀ ਦੀਕਸ਼ਾ ਥਾਪਾ ਨੇ ਦੱਸਿਆ ਕਿ ਗੁਰਦਾਸਪੁਰ ’ਚ ਉਹ ਇੱਕ ਸੈਂਟਰ ਵਿੱਚ ਟਿਊਸ਼ਨ ਪੜ੍ਹਨ ਜਾਂਦੀ ਹੈ। ਉਸ ਦਿਨ ਰਾਹ ਵਿੱਚ ਪਿਤਾ ਦਾ ਫ਼ੋਨ ਆ ਗਿਆ। ਰੁਕ ਕੇ ਮੋਬਾਈਲ ਉੱਤੇ ਗੱਲ ਕਰ ਰਹੀ ਸੀ ਕਿ ਪਿੱਛਿਓਂ ਆਏ ਮੋਟਰਸਾਈਕਲ ਸਵਾਰ ਦੋ ਨੌਜਵਾਨ ਮੋਬਾਈਲ ਫ਼ੋਨ ਛੱਡ ਕੇ ਭੱਜ ਗਏ।
ਇਹ ਵੀ ਪੜ੍ਹੋ: RBI Monetary Policy 2021: ਵਿਆਜ਼ ਦਰਾਂ ‘ਚ ਕੋਈ ਬਦਲਾਅ ਨਹੀਂ, MPC ਦੀ ਬੈਠਕ ਮਗਰੋਂ ਐਲਾਨ
ਪ੍ਰੀਤਮ ਲਾਲ ਨੇ ਧੀ ਦੀ ਬਹਾਦਰੀ ਉੱਤੇ ਮਾਣ ਪ੍ਰਗਟਾਉਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਦੀਕਸ਼ਾ ਬਚਪਨ ਤੋਂ ਹੀ ਬਹਾਦਰ ਹੈ। ਉਸ ਵਿੱਚ ਹਰੇਕ ਔਕੜ ਨਾਲ ਲੜ ਕੇ ਜਿੱਤਣ ਦਾ ਜਜ਼ਬਾ ਹੈ ਤੇ ਅੱਜ ਲੁਟੇਰੇ ਦਾ ਮੁਕਾਬਲਾ ਕਰ ਕੇ ਉਸ ਨੇ ਆਪਣੀ ਬਹਾਦਰੀ ਸਿੱਧ ਕਰ ਦਿੱਤੀ ਹੈ। ਸਾਨੂੰ ਉਸ ਉੱਤੇ ਮਾਣ ਹੈ। ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਇਹੋ ਸੰਦੇਸ਼ ਹੈ ਕਿ ਉਹ ਆਪਣੀਆਂ ਧੀਆਂ ਨੂੰ ਕਮਜ਼ੋਰ ਨਾ ਸਮਝਣ,, ਸਗੋਂ ਉਨ੍ਹਾਂ ਵਿੱਚ ਹਰੇਕ ਜੰਗ ਲੜਨ ਦਾ ਜਜ਼ਬਾ ਪੈਦਾ ਕਰਨ।
ਇਸ ਸਬੰਧੀ ਡੀਐਸਪੀ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਵਿਦਿਆਰਥਣ ਨਾਲ ਹੋਈ ਲੁੱਟ-ਖੋਹ ਦੀ ਵਾਰਦਾਤ ਬਾਰੇ ਹਾਲੇ ਕੋਈ ਸ਼ਿਕਾਇਤ ਨਹੀਂ ਆਈ। ਜੇ ਸ਼ਿਕਾਇਤ ਮਿਲੀ, ਤਾਂ ਜਾਂਚ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ: ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ, ਕਿਸਾਨ ਅੰਦੋਲਨ ਵਿਗਾੜੇਗਾ ਖੇਡ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਗੁਰਦਾਸਪੁਰ ਦੀ ਕੁੜੀ ਨੇ 80 ਦੀ ਰਫ਼ਤਾਰ ’ਤੇ ਸਕੂਟੀ ਭਜਾ ਲੁਟੇਰਿਆਂ ਨੂੰ ਜਾ ਦਬੋਚਿਆ, ਮੋਬਾਈਲ ਵਾਪਸ ਲੈਣ ਲਈ ਭਿੜ ਗਈ ਸ਼ੇਰਨੀ, ਜਾਣੋ ਫਿਰ ਕੀ ਹੋਇਆ...
ਏਬੀਪੀ ਸਾਂਝਾ
Updated at:
05 Feb 2021 11:39 AM (IST)
ਪੂਰੇ 80 ਕਿਲੋਮੀਟਰ ਦੀ ਰਫ਼ਤਾਰ ਉੱਤੇ ਸੱਤ ਕਿਲੋਮੀਟਰ ਤੱਕ ਪਿੱਛਾ ਕਰ ਕੇ ਵਿਦਿਆਰਥਣ ਨੇ ਪਿੰਡ ਭੱਟੀਆਂ ਕੋਲ ਲੁਟੇਰਿਆਂ ਦੇ ਮੋਟਰਸਾਈਕਲ ਅੱਗੇ ਆਪਣੀ ਸਕੂਟੀ ਖੜ੍ਹੀ ਕਰ ਦਿੱਤੀ। ਫਿਰ ਮੋਬਾਈਲ ਫ਼ੋਨ ਵਾਪਸ ਲੈਣ ਲਈ ਵਿਦਿਆਰਥਣ ਨੇ ਲੁਟੇਰਿਆਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ।
- - - - - - - - - Advertisement - - - - - - - - -