ਚੱਡੀ ਯਾਨੀ ਕੱਛਾ ਹੁਣ ਆਕਸਫੋਰਡ ਅੰਗਰੇਜ਼ੀ ਸ਼ਬਦਕੋਸ਼ ਵਿੱਚ ਸ਼ਾਮਲ ਕੀਤਾ ਨਵਾਂ ਸ਼ਬਦ ਹੈ ਜੋ ਹਿੰਦੀ ਤੋਂ ਲਿਆ ਗਿਆ ਹੈ। ਆਕਸਫੋਰਡ ਨੇ ਪਿਛਲੇ ਦਿਨੀਂ ਇਸ ਸ਼ਬਦ ਨੂੰ ਆਪਣੇ ਸ਼ਬਦਕੋਸ਼ ਵਿੱਚ ਥਾਂ ਦਿੱਤੀ ਹੈ। ਸ਼ਬਦਕੋਸ਼ ਮੁਤਾਬਕ ਦੁਨੀਆ ਵਿੱਚ ਸਭ ਤੋਂ ਪਹਿਲਾਂ 'ਚੱਡੀ' ਸ਼ਬਦ ਦੀ ਵਰਤੋਂ 1858 ਵਿੱਚ ਬਲੈਕਵੁੱਡ ਦੇ ਏਡਿਨਬਰਗ਼ ਮੈਗ਼ਜ਼ੀਨ ਵੱਲੋਂ ਕੀਤੀ ਗਈ ਸੀ।


ਆਕਫੋਰਡ ਡਿਕਸ਼ਨਰੀ ਦੇ ਭਾਰਤੀ ਸੰਸਕਰਣ ਵਿੱਚ ਇਸ ਸ਼ਬਦ ਦੀ ਵਿਆਖਿਆ ਵਜੋਂ ਵਾਕ ਵੀ ਦਿੱਤੇ ਗਏ ਹਨ। ਇਨ੍ਹਾਂ ਵਿੱਚ ਬ੍ਰਿਟੇਨ ਦੇ ਟੀਵੀ ਸ਼ੋਅ 'ਗੂਡਨੈੱਸ ਗ੍ਰੇਸੀਅਸ਼ ਮੀ' ਦੇ ਅਦਾਕਾਰ ਤੇ ਲੇਖਕ ਸੰਜੀਵ ਭਾਸਕਰ ਵੱਲੋਂ ਅੰਗ੍ਰੇਜ਼ੀ ਵਿੱਚ ਵਰਤੇ ਵਾਕ 'ਕਿੱਸ ਮਾਈ ਚੱਡੀਜ਼' ਨੂੰ ਵੀ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਆਕਸਫੋਰਡ ਕਈ ਭਾਰਤੀ ਸ਼ਬਦਾਂ ਜਿਵੇਂ, ਜੁਗਾੜ, ਦਾਲ ਤੇ ਚਪਾਤੀ ਆਦਿ ਨੂੰ ਆਪਣੇ ਸ਼ਬਦਕੋਸ਼ ਵਿੱਚ ਥਾਂ ਦੇ ਚੁੱਕਿਆ ਹੈ।