ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਸੀ ਚਾਹੁੰਦੇ ਸੀ ਕਿ ਨਵਜੋਤ ਸਿੱਧੂ ਪਾਕਿਸਤਾਨ ਜਾਣ। ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਪੰਜਾਬ ਦੇ ਦੋਵੇਂ ਮੰਤਰੀਆਂ ਨੂੰ ਮਿਲੇ ਸੱਦੇ ਨੂੰ ਕੈਪਟਨ ਨੇ ਤਾਂ ਠੁਕਰਾ ਦਿੱਤਾ ਸੀ ਤੇ ਉਨ੍ਹਾਂ ਦੀ ਇੱਛਾ ਸੀ ਕਿ ਸਿੱਧੂ ਵੀ ਅਜਿਹਾ ਹੀ ਕਰਨ।
ਪੰਜਾਬ ਦੇ ਮੁੱਖ ਮੰਤਰੀ ਨੇ ਖ਼ੁਦ ਪਾਕਿਸਤਾਨ ਨਾ ਜਾਣ ਤੇ ਆਪਣੇ ਮੰਤਰੀ ਦੇ ਪਾਕਿ ਜਾਣ 'ਤੇ ਉੱਠੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਸਿੱਧੂ ਨੂੰ ਪਾਕਿਸਤਾਨ ਦੌਰੇ 'ਤੇ ਜਾਣ ਦੇ ਆਪਣੇ ਫੈਸਲੇ ਦੀ ਨਜ਼ਰਸਾਨੀ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਨੇ ਦੱਸਿਆ ਸੀ ਕਿ ਉਹ ਪਾਕਿ ਜਾਣ ਬਾਰੇ ਪਹਿਲਾਂ ਹੀ ਹਾਮੀ ਭਰ ਚੁੱਕੇ ਹਨ।
ਕੈਪਟਨ ਨੇ ਇਹ ਵੀ ਕਿਹਾ ਕਿ ਸਿੱਧੂ ਦਾ ਪਾਕਿਸਤਾਨ ਦੌਰਾ ਬਤੌਰ ਮੰਤਰੀ ਨਹੀਂ ਬਲਕਿ ਨਿੱਜੀ ਹੈ। ਉਹ ਕਿਸੇ ਨੂੰ ਕਿਸੇ ਦੇ ਨਿੱਜੀ ਦੌਰੇ 'ਤੇ ਕਿਤੇ ਵੀ ਜਾਣ ਤੋਂ ਰੋਕ ਨਹੀਂ ਸਕਦੇ।