ਨਵੀਂ ਦਿੱਲੀ: ਯੂਨਾਈਟਿਡ ਨੇਸ਼ਨਜ਼ ਤੋਂ ਦੁਨੀਆ ਭਰ ਲਈ ਸਭ ਤੋਂ ਸ਼ਰਮਨਾਕ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਮੁਤਾਬਕ ਅਕਸਰ ਕਿਸੇ ਨਾ ਕਿਸੇ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਲਈ ਸਭ ਤੋਂ ਖ਼ਤਰਨਾਕ ਥਾਂ ਉਨ੍ਹਾਂ ਦਾ ਆਪਣਾ ਘਰ ਹੀ ਹੈ। ਰਿਪੋਰਟ ‘ਚ ਸਭ ਤੋਂ ਜ਼ਿਆਦਾ ਦਿਲ ਦਹਿਲਾਉਣ ਦੀ ਗੱਲ ਇਹ ਹੈ ਕਿ ਔਰਤਾਂ ਦੀ ਆਪਣੇ ਕਰੀਬੀਆਂ ਜਾਂ ਆਪਣੇ ਹੀ ਲਾਈਫ ਪਾਰਟਨਰ ਵੱਲੋਂ ਕਤਲ ਕੀਤਾ ਜਾਂਦਾ ਹੈ।

ਪਿਛਲੇ ਸਾਲ ਦੇ ਅੰਕੜਿਆਂ ਮੁਤਾਬਕ ਔਰਤਾਂ ਦਾ ਕਤਲ ਕਰਨ ‘ਚ ਸਭ ਤੋਂ ਜ਼ਿਆਦਾ ਹੱਥ ਉਨ੍ਹਾਂ ਦੇ ਪਰਿਵਾਰ ਤੇ ਪਾਰਟਨਰ ਦਾ ਹੁੰਦਾ ਹੈ। 87,000 ਮਾਰੀਆਂ ਗਈਆਂ ਔਰਤਾਂ ਦੇ ਕੇਸਾਂ ‘ਚ ਕਰੀਬ 50,000 ਔਰਤਾਂ ਦਾ ਕਤਲ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਜਾਂ ਪਾਰਟਨਰਾਂ ਵੱਲੋਂ ਹੀ ਕੀਤਾ ਗਿਆ ਹੈ।



2017 ‘ਚ ਹੋਏ ਕਤਲਾਂ ‘ਚ ਇੱਕ ਤਿਹਾਈ ਹੱਤਿਆਵਾਂ ਬੇਹੱਦ ਕਰੀਬੀਆਂ ਜਾਂ ਪ੍ਰੇਮੀਆਂ ਵੱਲੋਂ ਕੀਤੀ ਗਈਆਂ ਸੀ। ਇਸ ਤੋਂ ਇਲਾਵਾ ਹਰ ਦਿਨ 137 ਔਰਤਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮਾਰ ਦਿੱਤਾ ਸੀ। ਰਿਪੋਰਟ ਮੁਤਾਬਕ ਪਰਿਵਾਰ ਵਾਲੇ ਹਰ ਘੰਟੇ ਘੱਟੋ-ਘੱਟ 6 ਔਰਤਾਂ ਦਾ ਕਤਲ ਕਰਦੇ ਹਨ। ਇਨ੍ਹਾਂ ਦੇ ਪਿੱਛੇ ਘਰੇਲੂ ਹਿੰਸਾ, ਆਨਰ-ਕਿਲਿੰਗ, ਦਹੇਜ ਅਧਾਰਤ ਮਾਮਲੇ, ਡ੍ਰੱਗਸ ਜਾਂ ਮਾਨਵ-ਤਸਕਰੀ ਕਾਰਨ ਹੁੰਦੇ ਹਨ।

ਫਿਕਰ ਦੀ ਗੱਲ ਹੈ ਕੀ ਤਮਾਮ ਕਾਨੂੰਨ ਤੇ ਦੁਨੀਆ ਭਰ ਦੀਆਂ ਸਰਕਾਰਾਂ ਦੇ ਯਤਨਾਂ ਦੇ ਬਾਵਜੂਦ ਵੀ ਹਿੰਦ ਦੇ ਮਾਮਲੇ ਖ਼ਤਮ ਨਹੀਂ ਹੋ ਰਹੇ। ਇਸ ਰਿਪੋਰਟ ਨੂੰ ਔਰਤਾਂ ਖ਼ਿਲਾਫ ਹਿੰਸਾ ਖ਼ਤਮ ਕਰਨ ਲਈ International Day for the Elimination of Violence against Women ਯਾਨੀ 25 ਨਵੰਬਰ ਨੂੰ ਜਾਰੀ ਕੀਤਾ ਗਿਆ।