ਟੀਵੀ ਐਂਕਰ ਨੇ ਸ਼ੇਰ ਮਾਰ ਕੇ ਸੋਸ਼ਲ ਮੀਡੀਆ 'ਤੇ ਪਾਇਆ, ਲੋਕਾਂ ਨੇ ਲਈ ਸਾਰ
ਏਬੀਪੀ ਸਾਂਝਾ | 22 Dec 2017 04:06 PM (IST)
ਟੀਵੀ ਸ਼ੋਅ ਐਂਕਰ ਸਟੀਵ ਇਕੁਲੰਦ ਨੇ ਸ਼ੇਰ ਦਾ ਸ਼ਿਕਾਰ ਕਰਨ ਤੋਂ ਬਾਅਦ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ।
ਕੈਨੇਡਾ ਦੇ ਇੱਕ ਟੀਵੀ ਸ਼ੋਅ ਐਂਕਰ ਸਟੀਵ ਇਕੁਲੰਦ ਨੂੰ ਪਹਾੜੀ ਮਾਰਨਾ ਮਹਿੰਗਾ ਪੈ ਗਿਆ ਹੈ। ਉਸ ਦੀ ਇਸ ਕਾਰਵਾਈ ਦੀ ਸੋਸ਼ਲ ਮੀਡੀਆ ਤੇ ਤਾਂ ਨਿੰਦਾ ਹੋ ਹੀ ਰਹੀ ਸੀ ਹੁਣ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਨੇ ਵੀ ਟਵੀਟ ਕਰ ਕੇ ਇਸ ਘਿਣਾਉਣੇ ਕੰਮ ਦੀ ਨਿੰਦਾ ਕੀਤੀ ਹੈ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਪਤਨੀ ਲੌਰੀਨ ਹਾਰਪਰ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਕੁੱਤਿਆਂ ਦੇ ਨਾਲ ਕਿਸੇ ਥੱਕੇ ਤੇ ਡਰੇ ਹੋਏ ਜਾਨਵਰ ਦਾ ਪਿੱਛਾ ਕਰਦੇ ਹੋਏ ਉਸ ਨੂੰ ਮਾਰਿਆ ਗਿਆ। ਇਸ ਖ਼ਿਲਾਫ਼ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ। ਸਾਬਕਾ ਫ਼ਸਟ ਲੇਡੀ ਦੇ ਨਾਲ-ਨਾਲ ਕਈ ਹੋਰ ਲੋਕਾਂ ਨੇ ਵੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਟੀਵ ਨੂੰ ਇਸ ਘਿਨੌਣੇ ਕੰਮ ਲਈ ਸ਼ਰਮ ਆਉਣੀ ਚਾਹੀਦੀ। ਇਸ ਤੋਂ ਪਹਿਲਾਂ ਵੀ ਸਟੀਵ ਆਪਣੀਆਂ ਅਜਿਹੀਆਂ ਹੀ ਹਰਕਤਾਂ ਕਾਰਨ ਸੁਰਖ਼ੀਆਂ 'ਚ ਰਹੇ ਹਨ। ਦੱਸਣਯੋਗ ਹੈ ਕਿ ਇੱਥੋਂ ਦੇ ਲੋਕਾਂ ਨੂੰ ਇੱਕ ਹੱਦ ਤੱਕ ਕਿਉਗਾਰ ਦਾ ਸ਼ਿਕਾਰ ਕਰਨ ਦੀ ਛੋਟ ਹੈ। ਟੀਵੀ ਸ਼ੋਅ ਐਂਕਰ ਸਟੀਵ ਇਕੁਲੰਦ ਨੇ ਸ਼ੇਰ ਦਾ ਸ਼ਿਕਾਰ ਕਰਨ ਤੋਂ ਬਾਅਦ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ।