ਟੋਰੰਟੋ: ਕੈਨੇਡਾ ਦੀ ਵਿਰੋਧੀ ਧਿਰ ਯਾਨੀ ਕਿ ਕੰਜ਼ਰਵੇਟਿਵ ਪਾਰਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਦੇਸ਼ ਦੀ ਮੀਡੀਆ ਨੂੰ ਅਸਿੱਧੇ ਢੰਗ ਨਾਲ ਰਿਸ਼ਵਤ ਦੇਣ ਦੇ ਦੋਸ਼ ਲਾਏ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਕੰਜ਼ਰਵੇਟਿਵ ਲੀਡਰ ਤੇ ਸੰਸਦ ਮੈਂਬਰ ਪਿਅਰੇ ਪੌਇਲੀਏਵਰੇ ਨੇ ਦਾਅਵਾ ਕੀਤਾ ਹੈ ਕਿ ਟਰੂਡੋ ਨੇ ਅਗਲੇ ਸਾਲ ਦੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਆਪਣੇ ਪੱਖੀ ਮੀਡੀਆ ਕਵਰੇਜ ਕਰਵਾਉਣ ਲਈ ਕੈਨੇਡੀਅਨ ਮੀਡੀਆ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਦਰਅਸਲ, ਦੇਸ਼ ਦੇ ਵਿੱਤ ਮੰਤਰੀ ਬਿਲ ਮੋਰਨਿਏਊ ਨੇ ਬੀਤੇ ਕੱਲ੍ਹ ਇਹ ਐਲਾਨ ਕੀਤਾ ਸੀ ਕਿ ਸਰਕਾਰ ਅਗਲੇ ਪੰਜ ਸਾਲਾਂ ਵਿੱਚ ਮੀਡੀਆ ਸਨਅਤ ਲਈ ਟੈਕਸ ਰਿਆਇਤਾਂ ਅਤੇ ਹੋਰ ਮਦਦ ਲਈ 600 ਮਿਲੀਅਨ ਡਾਲਰ ਜਾਰੀ ਕਰੇਗੀ।


ਉਨ੍ਹਾਂ ਕਿਹਾ ਕਿ ਜਸਟਿਨ ਟ੍ਰੈਡਿਊ ਮੁਤਾਬਕ ਚੋਣ ਵਰ੍ਹੇ 'ਚ ਟਰੂਡੋ ਨੂੰ ਪ੍ਰਭਾਵੀ ਤੌਰ 'ਤੇ ਪੇਸ਼ ਕਰਨ ਦਾ ਕੰਮ ਮੀਡੀਆ ਦਾ ਹੈ। ਕੰਜ਼ਰਵੇਟਿਵ ਪਾਰਟੀ ਦੇ ਐਮਪੀ ਪਿਅਰੇ ਪੌਇਲੀਏਵਰੇ ਨੇ ਕਿਹਾ ਕਿ ਟਰੂਡੋ ਕੈਨੇਡੀਅਨ ਕਰਦਾਤਾਵਾਂ ਦੇ 600 ਡਾਲਰ ਮਿਲੀਅਨ ਡਾਲਰ ਦੀ ਉਹ ਖ਼ੈਰਾਤ ਵੰਡ ਰਹੇ ਹਨ ਤਾਂ ਜੋ ਮੀਡੀਆ ਦੀ ਹਮਾਇਤ ਹਾਸਲ ਕਰ ਸਕਣ।


ਵਿਰੋਧੀ ਧਿਰ ਦੀ ਹੀ ਸੰਸਦ ਮੈਂਬਰ ਮਿਸ਼ੇਲ ਰੈਂਪੇਲ ਨੇ ਟਰੂਡੋ ਸਰਕਾਰ ਦੇ ਮੀਡੀਆ ਪ੍ਰਤੀ ਲਏ ਇਸ ਫੈਸਲੇ ਬਾਰੇ ਕਿਹਾ ਕਿ ਇਹ ਕਦਮ 'ਸਰਕਾਰੀ ਪੱਤਰਕਾਰੀ' ਕਰਨ ਵਾਂਗ ਹੈ। ਉਨ੍ਹਾਂ ਇਸ ਕਦਮ ਨੂੰ ਬੋਲਣ ਦੀ ਆਜ਼ਾਦੀ 'ਤੇ ਵੀ ਹਮਲਾ ਕਰਾਰ ਦਿੱਤਾ।