ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਤਕ ਕੱਢੇ ਜਾਣ ਵਾਲੇ ਪਹਿਲੇ ਕੌਮਾਂਤਰੀ ਨਗਰ ਕੀਰਤਨ ਤੋਂ ਪਹਿਲਾਂ ਮੰਗਲਵਾਰ ਨੂੰ ਵੱਡਾ ਵਿਵਾਦ ਸਾਹਮਣੇ ਆਇਆ ਹੈ। ਐਸਜੀਪੀਸੀ ਜਥੇ ਨਾਲ ਪਾਕਿ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਖ਼ਾਲਿਸਤਾਨ ਸਮਰਥਕ ਗੋਪਾਲ ਚਾਵਲਾ ਦੀ ਇਕੱਠਿਆਂ ਫੋਟੋ ਤੇ ਵੀਡੀਓ ਸਾਹਮਣੇ ਆਈ ਹੈ।


ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਸਿਰਸਾ ਨੇ ਨਨਕਾਣਾ ਸਾਹਿਬ ਤੋਂ 46 ਸੈਕਿੰਡਸ ਦੀ ਵੀਡੀਓ ਬਣਾ ਕੇ ਆਪਣੀ ਸਫ਼ਾਈ ਦਿੱਤੀ ਹੈ। ਸਿਰਸਾ ਨੇ ਇਸ ਨੂੰ ਚਾਵਲਾ ਦੀ ਸਾਜ਼ਿਸ਼ ਕਰਾਰ ਦਿੰਦਿਆਂ ਇਸ ਨੂੰ ਪਿੱਛਿਓਂ ਖਿੱਚੀ ਹੋਈ ਤਸਵੀਰ ਦੱਸਿਆ।


ਉੱਧਰ ਉਨ੍ਹਾਂ ਦੀ ਵੀਡੀਓ ਤੋਂ ਪੌਣੇ ਕੁ ਘੰਟੇ ਬਾਅਦ ਗੋਪਾਲ ਚਾਵਲਾ ਨੇ ਵੀ ਵੀਡੀਓ ਜਾਰੀ ਕਰਕੇ ਕਿਹਾ ਕਿ ਸਿਰਸਾ ਨਾਲ ਉਨ੍ਹਾਂ ਦੀ ਮੁਲਾਕਾਤ ਵੀ ਹੋਈ ਹੈ ਤੇ ਇਸ ਦੌਰਾਨ ਦੋਵਾਂ ਨੇ ਜੱਫੀ ਵੀ ਪਾਈ।