ਕਾਠਮੰਡੂ: ਭਾਰਤੀ ਫੌਜ ਨੇ ਐਤਵਾਰ ਨੇਪਾਲੀ ਫੌਜ ਨੂੰ ਕੋਰੋਨਾ ਵਾਇਰਸ ਮਹਾਮਾਰੀ ਖਿਲਾਫ ਉਸ ਦੇ ਸੰਘਰਸ਼ 'ਚ ਸਹਿਯੋਗ ਦੇਣ ਲਈ 10 ਵੈਂਟੀਲੇਟਰ ਭੇਂਟ ਕੀਤੇ। ਨੇਪਾਲ 'ਚ ਇਸ ਬਿਮਾਰੀ ਨਾਲ 75 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨੇਪਾਲ 'ਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਨੇ ਐਤਵਾਰ ਨੇਪਾਲੀ ਫੌਜ ਦੇ ਹੈੱਡ ਆਫਿਸ 'ਚ ਇਕ ਪ੍ਰੋਗਰਾਮ ਦੌਰਾਨ ਉੱਥੋਂ ਦੇ ਫੌਜ ਮੁਖੀ ਪੂਰਨ ਚੰਦਰ ਥਾਪਾ ਨੂੰ ਵੈਂਟੀਲੇਟਰ ਸੌਂਪੇ।
ਭਾਰਤੀ ਮਿਸ਼ਨ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਬਿਆਨ 'ਚ ਕਿਹਾ ਗਿਆ ਕਿ ਭਾਰਤੀ ਫੌਜ ਦਾ ਨੇਪਾਲੀ ਫੌਜ ਨੂੰ ਸਭ ਤੋਂ ਪਹਿਲਾਂ ਮਨੁੱਖੀ ਸਹਾਇਤਾ ਤੇ ਰਾਹਤ ਦੇਣ ਦਾ ਪੁਰਾਣਾ ਰਿਕਾਰਡ ਰਿਹਾ ਹੈ। ਇਹ ਵੈਂਟੀਲੇਟਰ ਦੋਵਾਂ ਫੌਜਾਂ ਵਿਚ ਨਿਰੰਤਰ ਸਹਿਯੋਗ ਦੇ ਤਹਿਤ ਦਿੱਤੇ ਗਏ ਹਨ।
ਨਿਊਜ਼ੀਲੈਂਡ ਦੀ ਕੋਰੋਨਾ ਵਾਇਰਸ ਖ਼ਿਲਾਫ਼ ਇਕ ਹੋਰ ਉਪਲਬਧੀ, ਹਰ ਪਾਸਿਓਂ ਹੋ ਰਹੀ ਸ਼ਲਾਘਾ
ਨੇਪਾਲ 'ਚ ਐਤਵਾਰ 380 ਹੋਰ ਲੋਕਾਂ ਦੇ ਕੋਰੋਨਾ ਵਾਇਰਸ ਤੋਂ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। ਜਦਕਿ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਦੇਸ਼ 'ਚ ਮ੍ਰਿਤਕਾਂ ਦਾ ਕੁੱਲ ਅੰਕੜਾ 75 ਹੋ ਗਿਆ ਹੈ ਤੇ ਕੁੱਲ ਮਾਮਲੇ 22,972 ਹੋ ਗਏ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ