China Beijing Explosive Covid-19 Outbreak: ਕੋਰੋਨਾ ਮਹਾਮਾਰੀ ਕਾਰਨ ਚੀਨ ਵਿੱਚ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਹੈ। ਰਾਜਧਾਨੀ ਬੀਜਿੰਗ 'ਚ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਇੱਥੇ ਕੋਵਿਡ-19 ਦੇ ਵਿਸਫੋਟਕ ਪ੍ਰਕੋਪ ਦੀ ਸਥਿਤੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸਰਕਾਰੀ ਸਿਹਤ ਵਿਭਾਗ ਨਾਲ ਜੁੜੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਰਾਜਧਾਨੀ ਬੀਜਿੰਗ ਵਿੱਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਸਿਹਤ ਮੰਤਰਾਲੇ ਨੇ ਬੀਜਿੰਗ ਵਿੱਚ ਕੋਰੋਨਾ ਵਿਸਫੋਟ (Covid-19 in Beijing)  ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।


ਬੀਜਿੰਗ ਦੇ ਦੋ ਜ਼ਿਲ੍ਹਿਆਂ ਵਿੱਚ ਕੋਵਿਡ-19 ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਸਾਵਧਾਨੀ ਵਰਤੀ ਜਾ ਰਹੀ ਹੈ। ਕੋਵਿਡ ਦੇ ਪ੍ਰਸਾਰ ਨੂੰ ਘੱਟ ਕਰਨ ਲਈ ਇੱਥੇ ਸ਼ਾਪਿੰਗ ਕੰਪਲੈਕਸ, ਨਾਈਟ ਕਲੱਬ ਅਤੇ ਕੁਝ ਮਨੋਰੰਜਨ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਾਲਾਂ ਅਤੇ ਬਿਊਟੀ ਸੈਲੂਨ ਨਾਲ ਜੁੜੇ ਮਾਮਲਿਆਂ 'ਚ ਵਾਧੇ ਨੂੰ ਰੋਕਣ ਲਈ ਚੀਨ ਦੀ ਵਪਾਰਕ ਰਾਜਧਾਨੀ ਸ਼ੰਘਾਈ 'ਚ ਵੱਡੇ ਪੱਧਰ 'ਤੇ ਕੋਰੋਨਾ ਟੈਸਟਿੰਗ ਸ਼ੁਰੂ ਕੀਤੀ ਗਈ ਹੈ।

ਬੀਜਿੰਗ 'ਚ ਕੋਰੋਨਾ ਦੇ ਵਿਸਫੋਟਕ ਪ੍ਰਕੋਪ ਕਾਰਨ ਦਹਿਸ਼ਤ ਦਾ ਮਾਹੌਲ
ਬੀਜਿੰਗ ਵਿੱਚ ਨਵੀਨਤਮ ਮਾਮਲੇ ਇੱਕ ਬਾਰ ਨਾਲ ਜੁੜੇ ਹੋਏ ਸਨ ਜਿਸਨੂੰ ਹੇਵਨ ਸੁਪਰਮਾਰਕੀਟ ਬਾਰ ਕਿਹਾ ਜਾਂਦਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਸਾਹਮਣੇ ਆਏ 61 ਨਵੇਂ ਸੰਕਰਮਿਤ ਮਾਮਲਿਆਂ ਵਿੱਚੋਂ, ਸਾਰੇ ਜਾਂ ਤਾਂ ਬਾਰ ਵਿੱਚ ਗਏ ਸਨ ਜਾਂ ਇਸ ਨਾਲ ਸਬੰਧਤ ਸਨ।

ਚੀਨ 'ਚ ਕੋਰੋਨਾ ਕਾਰਨ ਹੁਣ ਤੱਕ ਕਿੰਨੀਆਂ ਮੌਤਾਂ?
ਸ਼ਨੀਵਾਰ ਦੁਪਹਿਰ 3 ਵਜੇ ਤੱਕ ਬੀਜਿੰਗ ਵਿੱਚ ਕੋਵਿਡ-19 ਦੇ 46 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਫਿਲਹਾਲ ਸ਼ਹਿਰ ਵਿੱਚ ਕਿਸੇ ਨਵੀਂ ਪਾਬੰਦੀ ਦਾ ਐਲਾਨ ਨਹੀਂ ਕੀਤਾ ਗਿਆ ਹੈ। ਚੀਨੀ ਸਰਕਾਰ ਦੇ ਅੰਕੜਿਆਂ ਅਨੁਸਾਰ, 140 ਮਿਲੀਅਨ ਲੋਕਾਂ ਦੇ ਦੇਸ਼ ਵਿੱਚ ਕੋਵਿਡ -19 ਮਹਾਮਾਰੀ ਕਾਰਨ 5,226 ਮੌਤਾਂ ਹੋ ਚੁੱਕੀਆਂ ਹਨ। ਚੀਨ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਬਹੁਤ ਸਾਵਧਾਨ ਰਿਹਾ ਹੈ ਅਤੇ ਇੱਥੇ ਕੋਰੋਨਾ ਪਾਬੰਦੀਆਂ ਦਾ ਸਖਤੀ ਨਾਲ ਪਾਲਣ ਕੀਤਾ ਗਿਆ ਹੈ।

ਚੀਨ ਵਿੱਚ ਜ਼ੀਰੋ ਕੋਵਿਡ ਨੀਤੀ ਲਾਗੂ
ਦੁਨੀਆ ਭਰ 'ਚ ਕੋਰੋਨਾ ਮਹਾਮਾਰੀ ਖਿਲਾਫ ਜੰਗ ਅਜੇ ਵੀ ਜਾਰੀ ਹੈ। ਹਾਲਾਂਕਿ ਚੀਨ ਵਿੱਚ ਕੋਵਿਡ -19 ਦੇ ਸੰਕਰਮਣ ਦੀ ਦਰ ਗਲੋਬਲ ਮਾਪਦੰਡਾਂ ਤੋਂ ਬਹੁਤ ਘੱਟ ਦੱਸੀ ਜਾਂਦੀ ਹੈ। ਇਸ ਦੇ ਬਾਵਜੂਦ ਚੀਨ 'ਚ ਜ਼ੀਰੋ ਕੋਵਿਡ ਨੀਤੀ ਲਾਗੂ ਹੈ ਤੇ ਇਸ ਦੇ ਤਹਿਤ ਕੋਰੋਨਾ ਨੂੰ ਲੈ ਕੇ ਕਾਫੀ ਸਖਤੀ ਹੈ। ਚੀਨ ਸਰਕਾਰ ਦਾ ਮੰਨਣਾ ਹੈ ਕਿ ਜ਼ੀਰੋ ਕੋਵਿਡ ਨੀਤੀ ਤਹਿਤ ਦੇਸ਼ ਦੇ ਬਜ਼ੁਰਗਾਂ ਤੇ ਮੈਡੀਕਲ ਪ੍ਰਣਾਲੀ ਦੀ ਸੁਰੱਖਿਆ ਲਈ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ।