ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੇ ਦੁਨੀਆਂ ਦੇ ਕਈ ਦੇਸ਼ਾਂ 'ਚ ਦਸਤਕ ਦੇ ਦਿੱਤੀ ਹੈ। ਕਈ ਥਾਵਾਂ 'ਤੇ ਇਸ ਦੇ ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਵੀ ਖ਼ਤਰਾ ਹੈ। ਇਸ ਕਾਰਨ ਦੁਨੀਆਂ 'ਚ ਇੱਕ ਵਾਰ ਫਿਰ ਸਖ਼ਤੀ ਵਰਤੀ ਜਾ ਰਹੀ ਹੈ। ਇਸੇ ਦੌਰਾਨ ਓਮੀਕ੍ਰੋਨ ਬਾਰੇ ਡਰਾਉਣ ਵਾਲੀ ਖਬਰ ਆਈ ਹੈ। ਖੋਜਕਰਤਾਵਾਂ ਨੇ ਪਾਇਆ ਹੈ ਕਿ ਕੋਵਿਡ-19 ਦੇ ਇੱਕ ਨਵੇਂ ਰੂਪ, ਓਮੀਕ੍ਰੋਨ ਨੇ ਫਾਈਜ਼ਰ ਤੇ ਐਸਟਰਾਜ਼ੈਨੇਕਾ ਦੀਆਂ ਖੁਰਾਕਾਂ ਤੋਂ ਮਿਲਣ ਵਾਲੀ ਸੁਰੱਖਿਆ 'ਚ ਸੰਨ੍ਹ ਲਗਾ ਦਿੱਤੀ ਹੈ।
ਖੋਜਕਰਤਾਵਾਂ ਮੁਤਾਬਕ ਇਸ ਨਾਲ ਇਨਫੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ। ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੇ ਪੇਪਰ 'ਚ ਕਿਹਾ ਗਿਆ ਹੈ ਕਿ ਦੋ ਵੱਖ-ਵੱਖ ਟੀਕਿਆਂ ਨਾਲ ਇਕੱਠੇ ਕੀਤੇ ਗਏ ਲੋਕਾਂ ਦੇ ਬਲੱਡ ਸੈਂਪਲ ਅਤੇ ਨਵੇਂ ਸਟ੍ਰੇਨ ਵਿਰੁੱਧ ਕੀਤੇ ਗਏ ਟੈਸਟ ਡੈਲਟਾ ਵੇਰੀਐਂਟ ਦੇ ਮੁਕਾਬਲੇ ਕੋਰੋਨਾ ਤੋਂ ਬਚਾਅ ਲਈ ਜ਼ਰੂਰੀ ਐਂਟੀਬਾਡੀਜ਼ 'ਚ ਕਮੀ ਪਾਈ ਗਈ ਹੈ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਇਹ ਨਤੀਜੇ ਹੋਰ ਵਿਚਾਰਾਂ ਦੀ ਪੁਸ਼ਟੀ ਕਰਦੇ ਹਨ, ਜਿਨ੍ਹਾਂ 'ਚ ਕੋਰੋਨਾ ਵੈਕਸੀਨ ਦੀ ਬੂਸਟਰ ਖੁਰਾਕ ਦੀ ਜ਼ਰੂਰਤ ਦੱਸੀ ਗਈ ਹੈ।
ਉਧਰ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਉਨ੍ਹਾਂ ਦੇ ਕੰਜ਼ਰਵੇਟਿਵ ਸੰਸਦ ਮੈਂਬਰਾਂ ਵੱਲੋਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ 'ਚ ਕੋਰੋਨਾ ਦੇ ਨਵੇਂ ਓਮੀਕ੍ਰੋਨ ਵੇਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਨਵੀਆਂ ਪਾਬੰਦੀਆਂ ਸ਼ਾਮਲ ਹਨ। ਇਨ੍ਹਾਂ ਪਾਬੰਦੀਆਂ ਨੂੰ ਲੈ ਕੇ ਮੰਗਲਵਾਰ ਨੂੰ ਸੰਸਦੀ ਵੋਟਿੰਗ ਦੌਰਾਨ ਜੌਨਸਨ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਪਾਬੰਦੀਆਂ 'ਚ ਲੋਕਾਂ ਨੂੰ ਘਰ ਤੋਂ ਕੰਮ ਕਰਨ, ਜਨਤਕ ਥਾਵਾਂ 'ਤੇ ਮਾਸਕ ਪਹਿਨਣ ਅਤੇ ਕੁਝ ਥਾਵਾਂ 'ਤੇ ਦਾਖਲੇ ਲਈ ਪਾਸਾਂ ਦੀ ਲੋੜ ਦੇ ਆਦੇਸ਼ ਸ਼ਾਮਲ ਹਨ। ਸੰਸਦ ਦੁਆਰਾ ਇਨ੍ਹਾਂ ਉਪਾਵਾਂ ਨੂੰ ਮਨਜ਼ੂਰੀ ਦੇਣ ਲਈ ਹੁਣ ਜੌਹਨਸਨ ਨੂੰ ਉਮੀਦ ਹੈ ਕਿ ਵਿਰੋਧੀ ਲੇਬਰ ਪਾਰਟੀ ਉਨ੍ਹਾਂ ਦੇ ਹੱਕ 'ਚ ਵੋਟ ਦੇਵੇਗੀ। ਜੌਨਸਨ ਲਈ ਇਹ ਵੱਡਾ ਝਟਕਾ ਹੈ।
ਇਹ ਵੀ ਪੜ੍ਹੋ: US Air Force personnel: ਕੋਰੋਨਾ ਟੀਕਾ ਲਵਾਉਣ ਤੋਂ ਇਨਕਾਰ ਕਰਨ 'ਤੇ ਕਈ ਫੌਜੀਆਂ ਨੂੰ ਨੌਕਰੀਓਂ ਹਟਾਇਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin