ਵਾਸ਼ਿੰਗਟਨ: ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੇ ਦੁਨੀਆਂ ਦੇ ਕਈ ਦੇਸ਼ਾਂ 'ਚ ਦਸਤਕ ਦੇ ਦਿੱਤੀ ਹੈ। ਕਈ ਥਾਵਾਂ 'ਤੇ ਇਸ ਦੇ ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਵੀ ਖ਼ਤਰਾ ਹੈ। ਇਸ ਕਾਰਨ ਦੁਨੀਆਂ 'ਚ ਇੱਕ ਵਾਰ ਫਿਰ ਸਖ਼ਤੀ ਵਰਤੀ ਜਾ ਰਹੀ ਹੈ। ਇਸੇ ਕੜੀ 'ਚ ਅਮਰੀਕੀ ਹਵਾਈ ਫ਼ੌਜ ਦੇ 27 ਲੋਕਾਂ ਨੂੰ ਹਟਾਉਣ ਦੀ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਫ਼ੌਜੀਆਂ ਨੇ ਟੀਕਾ ਲਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਹੁਕਮਾਂ ਦੀ ਉਲੰਘਣਾ ਮੰਨਦਿਆਂ ਨੌਕਰੀ ਤੋਂ ਹਟਾਏ ਜਾਣ ਦੀ ਇਹ ਪਹਿਲੀ ਕਾਰਵਾਈ ਹੈ।


ਅਮਰੀਕੀ ਹਵਾਈ ਫ਼ੌਜ ਨੇ ਆਪਣੇ ਜਵਾਨਾਂ ਨੂੰ ਵੈਕਸੀਨ ਲੈਣ ਲਈ 2 ਨਵੰਬਰ ਤਕ ਦਾ ਸਮਾਂ ਦਿੱਤਾ ਸੀ। ਜਦਕਿ ਹਜ਼ਾਰਾਂ ਸੈਨਿਕਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ ਜਾਂ ਛੋਟ ਮੰਗੀ ਸੀ। ਹਵਾਈ ਫ਼ੌਜ ਦੇ ਬੁਲਾਰੇ ਐਨ. ਸਟੈਫਨੇਕ ਨੇ ਕਿਹਾ ਕਿ ਇਸ ਵੈਕਸੀਨ ਨਾਲ ਜੁੜੇ ਕਾਰਨਾਂ ਕਰਕੇ ਪ੍ਰਸ਼ਾਸਨਿਕ ਤੌਰ 'ਤੇ ਹਟਾਏ ਜਾਣ ਵਾਲੇ ਉਹ ਪਹਿਲੇ ਏਅਰਮੈਨ ਹਨ। ਰੱਖਿਆ ਮੰਤਰੀ ਲੋਇਡ ਆਸਟਿਨ ਨੇ ਕਿਹਾ ਕਿ ਸੁਰੱਖਿਆ ਬਲਾਂ ਦੀ ਸਿਹਤ ਤੇ ਰਾਸ਼ਟਰੀ ਸੁਰੱਖਿਆ ਸੰਕਟ ਨਾਲ ਨਜਿੱਠਣ ਦੀ ਉਨ੍ਹਾਂ ਦੀ ਯੋਗਤਾ ਨੂੰ ਬਣਾਈ ਰੱਖਣ ਲਈ ਟੀਕਾਕਰਨ ਜ਼ਰੂਰੀ ਹੈ।


ਸਟੈਫਨੇਕ ਨੇ ਕਿਹਾ, "ਇਨ੍ਹਾਂ ਏਅਰਮੈਨਾਂ ਨੂੰ ਮੌਕਾ ਦਿੱਤਾ ਗਿਆ ਸੀ ਕਿ ਉਹ ਦੱਸਣ, ਆਖਰ ਉਨ੍ਹਾਂ ਨੇ ਟੀਕਾ ਲੈਣ ਤੋਂ ਕਿਉਂ ਇਨਕਾਰ ਕੀਤਾ? ਪਰ ਇਸ ਸਬੰਧੀ ਕਿਸੇ ਨੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ।" ਦੱਸ ਦੇਈਏ ਕਿ ਅਮਰੀਕਾ ਦੇ 97 ਫ਼ੀਸਦੀ ਜਵਾਨਾਂ ਦਾ ਟੀਕਾਕਰਨ ਹੋ ਚੁੱਕਾ ਹੈ। ਇਸ ਦੇ ਨਾਲ ਹੀ ਕੋਵਿਡ-19 ਕਾਰਨ ਵੱਖ-ਵੱਖ ਬਲਾਂ 'ਚ ਤਾਇਨਾਤ 79 ਅਮਰੀਕੀ ਫ਼ੌਜੀਆਂ ਦੀ ਮੌਤ ਹੋ ਗਈ ਹੈ।



ਇਹ ਵੀ ਪੜ੍ਹੋ: Shocking News: ਮੁੱਖ ਮੰਤਰੀ ਸਮੂਹਿਕ ਵਿਆਹ ਸਮਾਗਮ 'ਚ 'ਭਰਾ' ਨੇ ਆਪਣੀ ਭੈਣ ਨਾਲ ਕਰਵਾਇਆ ਵਿਆਹ, ਫ਼ੋਟੋ ਨਾਲ ਹੋਇਆ ਖੁਲਾਸਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904