ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਸੋਸ਼ਲ ਡਿਸਟੈਂਸੰਗ ਵੱਡੇ ਪੱਧਰ 'ਤੇ ਅਪਣਾਇਆ ਜਾਣ ਵਾਲਾ ਤਰੀਕਾ ਹੈ। ਅਜਿਹੇ 'ਚ ਕਈ ਲੋਕ ਇਸ ਨਿਯਮ ਦਾ ਪਾਲਣ ਨਹੀਂ ਕਰਦੇ। ਕੈਨੇਡਾ ਦੇ ਟੋਰਾਂਟੋ ਦੇ ਇੱਕ ਪਾਰਕ 'ਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ, ਉਸ ਵੇਲੇ ਉੱਡੀਆਂ ਜਦੋਂ ਵੱਡੀ ਗਿਣਤੀ ਲੋਕ ਪਾਰਕ 'ਚ ਪਹੁੰਚੇ।


ਅਜਿਹੇ 'ਚ ਕੈਨੇਡਾ ਸਰਕਾਰ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਹੋ ਗਈ ਹੈ। ਨਿਯਮ ਤੋੜਨ ਵਾਲੇ ਲੋਕਾਂ 'ਤੇ 1 ਤੋਂ 5 ਹਜ਼ਾਰ ਡਾਲਰ ਦਾ ਜ਼ੁਰਮਾਨਾ ਲਾਇਆ ਗਿਆ। ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਮਗਰੋਂ ਹੁਣ ਸਰਕਾਰ ਕੈਨੇਡਾ ਖੋਲ੍ਹਣ ਦੀ ਰਣਨੀਤੀ ਘੜ ਰਹੀ ਹੈ। ਦੇਸ਼ ਚ ਕੋਰੋਨਾ ਪੀੜਤਾਂ ਦਾ ਪਤਾ ਲਾਉਣ ਲਈ ਵੀ ਸਰਕਾਰ ਨਵੇਂ ਤਰੀਕੇ ਅਪਣਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ 'ਨਵੇਂ ਪੀੜਤਾਂ ਤੱਕ ਪਹੁੰਚ ਕਰਨੀ ਬੇਹੱਦ ਜ਼ਰੂਰੀ' ਹੈ।


ਇਹ ਵੀ ਪੜ੍ਹੋ: ਕੋਰੋਨਾ ਮਹਾਮਾਰੀ ਦੌਰਾਨ ਵੀ ਮਾਲੋ-ਮਾਲ ਹੋਇਆ ਫੇਸਬੁੱਕ ਦਾ ਮਾਲਕ, ਹੁਣ ਦੁਨੀਆ ਦੇ ਤੀਜੇ ਸਭ ਤੋਂ ਅਮੀਰ


ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਦਾ ਕਹਿਰ ਜਾਰੀ, ਛੇ ਨਵੇਂ ਕੇਸ ਆਏ ਸਾਹਮਣੇ, ਕੁੱਲ ਅੰਕੜਾ 220


ਅਜਿਹੇ 'ਚ ਕੋਰੋਨਾ ਪੀੜਤਾਂ ਦਾ ਪਤਾ ਲਾਉਣ ਲਈ ਇਕ ਐਪ ਦਾ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਐਪ ਦੀ ਵਰਤੋਂ ਸਵੈਇੱਛਾ ਨਾਲ ਹੋਵੇਗੀ। ਐਪ ਸਹੀ ਜਾਣਕਾਰੀ ਵਾਲੀ ਹੋਵੇਗੀ ਜੋ ਉਪਭੋਗਤਾ ਦੀ ਸਿਹਤ ਤੇ ਸਥਾਨ ਸਬੰਧੀ ਜਾਣਕਾਰੀ ਦੇਵੇਗੀ। ਇਸ ਤੋਂ ਇਲਾਵਾ ਕੋਰੋਨਾ ਪੀੜਤ ਹੋਣ ਦੀ ਜਾਣਕਾਰੀ ਸਰਕਾਰ ਤੱਕ ਪਹੁੰਚਾਏਗੀ। ਇਸ ਐਪ ਤੋਂ ਮਿਲੀ ਕੋਈ ਵੀ ਜਾਣਕਾਰੀ ਜਨਤਕ ਨਹੀਂ ਹੋਵੇਗੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ