ਵਾਸ਼ਿੰਗਟਨ : ਕੋਰੋਨਾ ਵਾਇਰਸ ਦਾ ਪੈਦਾਇਸ਼ ਕੇਂਦਰ ਰਿਹਾ ਚੀਨ ਮੁੜ ਤੋਂ ਸੁਰਖੀਆਂ 'ਚ ਹੈ। ਫੌਕਸ ਨਿਊਜ਼ ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਇਙ ਵਾਇਰਸ ਚੀਨ ਦੀ ਲੈਬ 'ਚੋਂ ਲੀਕ ਹੋਇਆ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਸ ਦੀ ਜਾਂਚ ਚੱਲ ਰਹੀ ਹੈ।


ਫੌਕਸ ਨਿਊਜ਼ ਦੀ ਰਿਪੋਰਟ 'ਚ ਕਿਹਾ ਗਿਆ ਕਿ ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ 'ਚ ਕੰਮ ਕਰ ਰਹੇ ਇਕ ਇੰਟਰਨ ਨੇ ਇਸਨੂੰ ਗਲਤੀ ਨਾਲ ਲੀਕ ਕਰ ਦਿੱਤਾ ਸੀ। ਅਮਰੀਕੀ ਖ਼ੁਫ਼ੀਆਂ ਏਜੰਸੀਆਂ ਇਸ ਸਬੰਧੀ ਗਹਿਰਾਈ ਨਾਲ ਜਾਂਚ ਵਿੱਚ ਜੁੱਟੀਆਂ ਹਨ।


ਰਿਪੋਰਟ ਮੁਤਾਬਕ ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਦੁਨੀਆਂ ਦੀ ਪ੍ਰਮੁੱਖ ਪੀ4 ਲੈਵਲ ਦੀ ਲੈਬ ਹੈ। ਇਹ ਵਾਇਰਸ ਇਨਫੈਕਸ਼ਨ ਸਟ੍ਰੇਨ ਰੱਖਣ, ਖੋਜ, ਪਰੀਖਣ ਦੀ ਵਿਸ਼ਵੀ ਪ੍ਰਯੋਗਸ਼ਾਲਾ ਹੈ। ਸੂਤਰਾਂ ਦੇ ਆਧਾਰ 'ਤੇ ਇਕ ਵਿਸ਼ੇਸ਼ ਰਿਪੋਰਟ 'ਚ ਫੌਕਸ ਨਿਊਜ਼ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਚਗਿੱਦੜ ਵਿੱਚ ਸੁਭਾਵਿਕ ਤੌਰ 'ਤੇ ਉਤਪੰਨ ਹੋਣ ਵਾਲਾ ਵਾਇਰਸ ਹੈ। ਇਹ ਕੋਈ ਬਾਇਓਵੇਪਾਨ ਨਹੀਂ ਹੈ।


ਮੀਡੀਆ ਰਿਪੋਰਟ 'ਚ ਕਿਹਾ ਗਿਆ ਕਿ ਕੋਰੋਨਾ ਵਾਇਰਸ ਦਾ ਅਧਿਐਨ ਵੁਹਾਨ ਪ੍ਰਯੋਗਸ਼ਾਲਾ 'ਚ ਕੀਤਾ ਜਾ ਰਿਹਾ ਹੈ। ਵਾਇਰਸ ਦਾ ਪਹਿਲਾ ਗੇੜ ਬੈਟ-ਟੂ-ਹਿਊਮਨ ਸੀ ਤੇ ਪਹਿਲਾ ਇਨਫੈਕਟਡ ਰੋਗੀ ਇਸੇ ਲੈਬ 'ਚ ਕੰਮ ਕਰਦਾ ਸੀ।


ਵੁਹਾਨ ਵੇਟ ਬਜ਼ਾਰ ਨੂੰ ਸ਼ੁਰੂਆਤੀ ਦਿਨਾਂ 'ਚ ਇਸ ਵਾਇਰਸ ਦੇ ਮੂਲ ਸਥਾਨ ਦੇ ਤੌਰ 'ਤੇ ਪਛਾਣਿਆ ਗਿਆ ਸੀ ਪਰ ਉੱਥੇ ਚਮਗਿੱਦੜ ਕਦੇ ਨਹੀਂ ਵੇਚੇ ਗਏ। ਹਾਲਾਂਕਿ ਚੀਨ ਨੇ ਪ੍ਰਯੋਗਸ਼ਾਲਾ ਦੀ ਜਗ੍ਹਾ ਵੇਟ ਬਜ਼ਾਰ ਨੂੰ ਵਾਇਰਸ ਫੈਲਾਉਣ ਲਈ ਦੋਸ਼ੀ ਠਹਿਰਾਇਆ ਹੈ।