ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਵਾਰ ਫਿਰ ਚੀਨ 'ਤੇ ਵਰ੍ਹੇ ਹਨ। ਉਨ੍ਹਾਂ ਕਿਹਾ ਕਿ ਮਹਾਮਾਰੀ ਦੂਜੀ ਵਿਸ਼ਵ ਜੰਗ ਦੌਰਾਨ ਪਰਲ ਹਾਰਬਰ 'ਤੇ ਹੋਏ ਹਮਲੇ ਤੋਂ ਵੀ ਬੁਰਾ ਸੰਕਟ ਹੈ। ਮਹਾਮਾਰੀ ਚੀਨ ਤੋਂ ਜ਼ਿਆਦਾ ਅਮਰੀਕਾ ਦੀ ਦੁਸ਼ਮਣ ਹੈ।
WHO ਨੇ ਦਿੱਤੀ ਸਖ਼ਤ ਚੇਤਾਵਨੀ, ਕਿਹਾ-ਇਸ ਲਾਪਰਵਾਹੀ ਨਾਲ ਵੱਧੇਗਾ ਕੋਰੋਨਾ
ਉਨ੍ਹਾਂ ਕਿਹਾ ਕਿ ਇੰਨਾ ਨੁਕਸਾਨ ਜਾਪਾਨੀਆਂ ਨੇ ਦੋ ਦਹਾਕੇ ਪਹਿਲਾਂ ਨਹੀਂ ਪਹੁੰਚਾਇਆ, ਜਿੰਨਾ ਮਹਾਮਾਰੀ ਨੇ ਅਮਰੀਕਾ ਨੂੰ ਪਹੁੰਚਾਇਆ ਹੈ। ਜਾਪਾਨ ਨੇ ਦੂਜੇ ਵਿਸ਼ਵ ਯੁੱਧ ਦੌਰਾਨ 7 ਦਸੰਬਰ, 1941 ਨੂੰ ਪਰਲ ਹਾਰਬਰ 'ਤੇ ਹਮਲਾ ਕੀਤਾ ਸੀ, ਜਿਸ 'ਚ ਕਰੀਬ ਢਾਈ ਹਜ਼ਾਰ ਅਮਰੀਕੀਆਂ ਦੀ ਜਾਨ ਗਈ ਸੀ।
ਕੋਰੋਨਾ ਵਾਰਿਅਰਸ ਦੇ ਸਨਮਾਨ ‘ਚ ਅੱਜ ਬੁੱਧ ਪੁਰਨੀਮਾ ਮੌਕੇ ਸਮਾਗਮ, ਪੀਐਮ ਮੋਦੀ ਦੇਸ਼ ਨੂੰ ਕਰਨਗੇ ਸੰਬੋਧਨ
ਅਮਰੀਕਾ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਖਿਲਾਫ ਠੋਸ ਕਾਰਵਾਈ ਦੀ ਗੱਲ ਕਰ ਰਿਹਾ ਹੈ। ਉੱਧਰ ਚੀਨ ਦਾ ਕਹਿਣਾ ਹੈ ਕਿ ਅਮਰੀਕਾ ਮਹਾਮਾਰੀ ਨਾਲ ਨਜਿੱਠਣ ਲਈ ਆਪਣੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦਾ ਹੈ। ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਤੋਂ ਹੋਈ ਸੀ।