ਭਾਰਤ ਇਕ ਵੱਡੀ ਆਬਾਦੀ ਵਾਲਾ ਦੇਸ਼ ਹੈ, ਇਸ ਲਈ ਅਜਿਹੀਆਂ ਤਸਵੀਰਾਂ ਵੱਡੇ ਪੱਧਰ 'ਤੇ ਦੇਖਣ ਨੂੰ ਮਿਲ ਰਹੀਆਂ ਹਨ। ਪਰ ਦੂਜੇ ਦੇਸ਼ਾਂ ਦੀ ਸਥਿਤੀ ਵੀ ਇਸ ਤੋਂ ਵੱਖਰੀ ਨਹੀਂ ਹੈ। ਜਿਵੇਂ ਹੀ ਅਮਰੀਕਾ ‘ਚ ਲੌਕਡਾਊਨ'ਚ ਢਿੱਲ ਦਿੱਤੀ, ਲੋਕ ਸਮੁੰਦਰੀ ਕਿਨਾਰਿਆਂ ਵੱਲ ਉਮੜ ਪਏ। ਦੁਨੀਆ ਦੇ ਵੱਖ ਵੱਖ ਦੇਸ਼ਾਂ ‘ਚ ਲੌਕਡਾਊਨ ‘ਚ ਢਿੱਲ ਦਿੱਤੀ ਜਾ ਰਹੀ ਹੈ। ਇਸ ਤੋਂ ਬਾਅਦ ਡਬਲਯੂਐਚਓ(WHO) ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਲੌਕਡਾਊਨ ਖੋਲ੍ਹਣ ‘ਚ ਲਾਪ੍ਰਵਾਹੀ ਵਰਤੀ ਗਈ ਤਾਂ ਲੌਕਡਾਊਨ ਨੂੰ ਫਿਰ ਲਾਗੂ ਕਰਨਾ ਪੈ ਸਕਦਾ ਹੈ।
ਲਗਾਤਾਰ ਵੱਧ ਰਹੀ ਮੌਤਾਂ ਦੀ ਗਿਣਤੀ, ਦੁਨੀਆ ਭਰ ‘ਚ ਦੋ ਲੱਖ 64 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ, ਮਰੀਜ਼ਾਂ ਦੀ ਗਿਣਤੀ 38 ਲੱਖ ਤੋਂ ਪਾਰ
ਡਬਲਯੂਐਚਓ ਦੇ ਡਾਇਰੈਕਟਰ ਟੇਡਰੋਜ਼ ਗੈਬਰਿਓਸ ਨੇ ਕਿਹਾ, “ਲੌਕਡਾਊਨ ਵਾਪਸੀ ਦਾ ਖ਼ਤਰਾ ਅਸਲੀ ਹੈ। ਜੇ ਦੇਸ਼ ਸਾਵਧਾਨੀ ਤੇ ਪੜਾਅ ਨਾਲ ਕੰਮ ਨਹੀਂ ਕਰਦੇ, ਤਾਂ ਬਿਮਾਰੀ ਵਾਪਸ ਆਉਣ ਦਾ ਡਰ ਹੈ। ” ਡਬਲਯੂਐਚਓ ਦੇ ਡਾਇਰੈਕਟਰ ਡਾ. ਥੈਰੋਡ ਦਾ ਇਹ ਬਿਆਨ ਇਸ ਲਈ ਮਹੱਤਵਪੂਰਣ ਹੈ ਕਿਉਂਕਿ ਆਰਥਿਕਤਾ ਨੂੰ ਧਿਆਨ ‘ਚ ਰੱਖਦਿਆਂ ਲੌਕਡਾਊਨ ‘ਚ ਪੂਰੀ ਦੁਨੀਆਂ ‘ਚ ਢਿੱਲ ਦਿੱਤੀ ਜਾ ਰਹੀ ਹੈ। ਡਬਲਯੂਐਚਓ ਨੇ ਸੁਝਾਅ ਦਿੱਤਾ ਹੈ ਕਿ ਦੇਸ਼ਾਂ ਨੂੰ ਸਿਹਤ ਪ੍ਰਣਾਲੀ ‘ਚ ਨਿਵੇਸ਼ ਕਰਨਾ ਚਾਹੀਦਾ ਹੈ ਅਤੇ ਨਿਗਰਾਨੀ ਪ੍ਰਣਾਲੀਆਂ 'ਤੇ ਜ਼ੋਰ ਦੇਣਾ ਚਾਹੀਦਾ ਹੈ। ਇਸਦੇ ਨਾਲ, ਟੈਸਟਾਂ ਅਤੇ ਸੰਪਰਕ ਟਰੇਸਿੰਗ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
ਕੈਪਟਨ ਨੇ ਦਿੱਤੀ ਕਰਫਿਊ ‘ਚ ਵੱਡੀ ਢਿੱਲ, ਹੁਣ ਇਸ ਸਮੇਂ ਵੀ ਜਾ ਸਕਦੇ ਹੋ ਬਜ਼ਾਰ, ਸ਼ਰਾਬ ਦੀ ਹੋਮ ਡਿਲੀਵਰੀ ਵੀ ਅੱਜ ਤੋਂ ਸ਼ੁਰੂ
ਹੁਣ ਤੱਕ ਵਿਸ਼ਵ ਭਰ ‘ਚ 38 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਹੁਣ ਤੱਕ ਢਾਈ ਲੱਖ ਤੋਂ ਵੱਧ ਮੌਤਾਂ ਹੋਈਆਂ ਹਨ। ਹੁਣ ਵੀ ਰੋਜ਼ਾਨਾ ਪੰਜ ਹਜ਼ਾਰ ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਅਜਿਹੀ ਸਥਿਤੀ ‘ਚ ਡਰ ਇਹ ਹੈ ਕਿ ਲੌਕਡਾਊਨ ਹਟਾਏ ਜਾਣ ਤੋਂ ਬਾਅਦ ਇਹ ਅੰਕੜਾ ਹੋਰ ਵੀ ਵਧ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ