Corona Virus Test: ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ 'ਚ ਆਪਣਾ ਕਹਿਰ ਦਿਖਾਇਆ ਹੈ। 2019 ਤੋਂ ਸ਼ੁਰੂ ਹੋਈ ਇਸ ਇਨਫੈਕਸ਼ਨ ਨੂੰ ਜਾਂਚਣ ਲਈ ਹੁਣ ਤੱਕ, RTPCR, ਰੈਪਿਡ ਐਂਟੀਜੇਨ ਟੈਸਟ ਦੀ ਵਰਤੋਂ ਕੀਤੀ ਜਾਂਦੀ ਸੀ, ਪਰ ਹੁਣ ਸਕਾਟਲੈਂਡ 'ਚ ਵਿਗਿਆਨੀਆਂ ਦੇ ਇੱਕ ਸਮੂਹ ਨੇ ਕੋਰੋਨਾ ਦਾ ਪਤਾ ਲਗਾਉਣ ਲਈ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਹੈ।
ਇਸ 'ਚ ਕਿਹਾ ਗਿਆ ਹੈ ਕਿ ਹੁਣ ਐਕਸਰੇ (X- Ray) ਰਾਹੀਂ ਪਤਾ ਲਗਾਇਆ ਜਾ ਸਕਦਾ ਹੈ ਕਿ ਮਰੀਜ਼ ਕੋਰੋਨਾ ਤੋਂ ਪੀੜਤ ਹੈ ਜਾਂ ਨਹੀਂ। ਵਿਗਿਆਨੀਆਂ ਨੇ ਇਸ ਨੂੰ 98 ਫੀਸਦੀ ਤੱਕ ਸਹੀ ਮੰਨਿਆ ਹੈ। ਜਾਣਕਾਰੀ ਮੁਤਾਬਕ ਟੈਸਟ 'ਚ ਵਾਇਰਸ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (Artificial Intelligence) ਦੀ ਵਰਤੋਂ ਕੀਤੀ ਜਾਂਦੀ ਹੈ।
5 ਮਿੰਟ 'ਚ ਮਿਲੇਗਾ ਨਤੀਜਾ
ਖੋਜਕਰਤਾਵਾਂ ਨੇ ਦੱਸਿਆ ਕਿ ਇਹ Rt- PCR ਜਾਂਚ ਨਾਲੋਂ ਤੇਜ਼ ਹੋਵੇਗਾ ਅਤੇ ਇਸਦਾ ਨਤੀਜਾ 5 ਤੋਂ 10 ਮਿੰਟ ਦੇ ਅੰਦਰ ਮਿਲ ਜਾਵੇਗਾ। ਦਸ ਦਈਏ ਕਿ Rt- PCR ਜਾਂਚ ਦੇ ਰਿਜ਼ਲਟ ਆਉਣ 'ਚ ਇੱਕ ਘੰਟੇ ਤੋਂ ਵੱਧ ਦਾ ਸਮਾਂ ਲੱਗ ਜਾਂਦਾ ਹੈ। ਖੋਜਕਰਤਾਵਾਂ ਨੇ ਇਹ ਵੀ ਦੱਸਿਆ ਕਿ ਐਕਸ-ਰੇ ਦੇ ਜ਼ਰੀਏ Omicron ਵੇਰੀਐਂਟ ਦੇ ਹੋਣ ਜਾਂ ਨਾ ਹੋਣ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: WHO ਅਧਿਕਾਰੀ ਦਾ ਦਾਅਵਾ, ਕਿਹਾ ਕੋਰੋਨਾ ਵਾਇਰਸ ਨੂੰ ਖ਼ਤਮ ਕਰਨਾ ਸੰਭਵ ਨਹੀਂ
UWS ਖੋਜਕਰਤਾਵਾਂ ਅਨੁਸਾਰ, ਇਹ ਨਵੀਂ ਤਕਨੀਕ ਸਕੈਨ ਦੇ ਮੁਕਾਬਲੇ 3 ਹਜ਼ਾਰ ਤੋਂ ਵੱਧ ਚਿੱਤਰਾਂ ਦੇ ਡੇਟਾਬੇਸ ਲਈ ਐਕਸ-ਰੇ ਤਕਨਾਲੋਜੀ ਦੀ ਵਰਤੋਂ ਕਰਦੀ ਹੈ। ਵਿਗਿਆਨੀਆਂ ਮੁਤਾਬਕ ਇਹ 98 ਫੀਸਦੀ ਸਹੀ ਸਾਬਤ ਹੋਵੇਗਾ। ਹਾਲਾਂਕਿ, ਵਿਗਿਆਨੀਆਂ ਨੇ ਇਸ ਗੱਲ ਨੂੰ ਵੀ ਸਵੀਕਾਰ ਕੀਤਾ ਹੈ ਕਿ ਇਨਫੈਕਸ਼ਨ ਦੇ ਸ਼ੁਰੂਆਤੀ ਪੜਾਅ ਦੌਰਾਨ, ਐਕਸ-ਰੇ ਵਿੱਚ ਕੋਰੋਨਾ ਦੇ ਲੱਛਣਾਂ ਨੂੰ ਦੇਖਣਾ ਬਹੁਤ ਮੁਸ਼ਕਲ ਹੋਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904