ਨਵੀਂ ਦਿੱਲੀ: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਵਿਸ਼ਵ ਦੇ 212 ਦੇਸ਼ਾਂ 'ਚ ਪਿਛਲੇ 24 ਘੰਟਿਆਂ 'ਚ 96,104 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਜਦਕਿ 5,584 ਲੋਕਾਂ ਦੀ ਮੌਤ ਹੋ ਗਈ। ਵਰਲਡੋਮੀਟਰ ਮੁਤਾਬਕ ਦੁਨੀਆਂ 'ਚ ਹੁਣ ਤਕ 39,13,486 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ। ਇਨ੍ਹਾਂ 'ਚੋਂ 2,70,000 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 13,40,000 ਲੋਕ ਠੀਕ ਹੋਏ ਹਨ।
ਦੁਨੀਆਂ ਭਰ ਦੇ ਕੁੱਲ ਮਾਮਲਿਆਂ 'ਚੋਂ ਕਰੀਬ ਇਕ ਤਿਹਾਈ ਮਾਮਲੇ ਅਮਰੀਕਾ 'ਚ ਸਾਹਮਣੇ ਆਏ ਹਨ। ਇਕ ਚੌਥਾਈ ਮੌਤਾਂ ਵੀ ਅਮਰੀਕਾ 'ਚ ਹੋਈਆਂ ਹਨ। ਅਮਰੀਕਾ ਤੋਂ ਬਾਅਦ ਸਪੇਨ ਕੋਵਿਡ-19 ਦਾ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ ਜਿੱਥੇ 26,070 ਮੌਤਾਂ ਤੇ ਕੁੱਲ 2,56,855 ਲੋਕਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
ਮੌਤਾਂ ਦੇ ਮਾਮਲੇ 'ਚ ਯੂਕੇ ਦੂਜੇ 'ਤੇ ਇਟਲੀ ਤੀਜੇ ਨੰਬਰ 'ਤੇ ਹੈ। ਇਟਲੀ 'ਚ ਹੁਣ ਤਕ 30,615 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕੁੱਲ ਪੀੜਤਾਂ ਦੀ ਸੰਖਿਆਂ 2,06,715 ਹੈ।
ਵੱਖ-ਵੱਖ ਦੇਸ਼ਾਂ ਦਾ ਵੇਰਵਾ:
• ਅਮਰੀਕਾ: ਕੇਸ - 12,92,522, ਮੌਤਾਂ - 76,925
• ਸਪੇਨ: ਕੇਸ - 2,56,855, ਮੌਤਾਂ - 26,070
• ਇਟਲੀ: ਕੇਸ - 2,15,858, ਮੌਤਾਂ - 29,958
• ਯੂਕੇ: ਕੇਸ - 2,06,715,, ਮੌਤਾਂ - 30,615
• ਫਰਾਂਸ: ਕੇਸ - 1,74,791, ਮੌਤਾਂ - 25,987
• ਜਰਮਨੀ: ਕੇਸ - 1,69,430, ਮੌਤਾਂ - 7,392
• ਰੂਸ: ਕੇਸ - 1,77,160, ਮੌਤਾਂ - 1,625
• ਤੁਰਕੀ: ਕੇਸ - 1,33,721, ਮੌਤਾਂ - 3,641
• ਬ੍ਰਾਜ਼ੀਲ: ਕੇਸ - 1,35,693, ਮੌਤਾਂ - 9,188
• ਈਰਾਨ: ਕੇਸ - 1,03,135, ਮੌਤਾਂ - 6,486
• ਚੀਨ: ਕੇਸ - 82,885, ਮੌਤਾਂ - 4,633
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਕੋਰੋਨਾ ਵਾਇਰਸ: ਦੁਨੀਆਂ ਭਰ 'ਚ ਮਰੀਜ਼ਾਂ ਦੀ ਸੰਖਿਆਂ 39 ਲੱਖ ਤੋਂ ਪਾਰ, ਪੌਣੇ ਤਿੰਨ ਲੱਖ ਤੋਂ ਵੱਧ ਮੌਤਾਂ
ਏਬੀਪੀ ਸਾਂਝਾ
Updated at:
08 May 2020 07:55 AM (IST)
ਮੌਤਾਂ ਦੇ ਮਾਮਲੇ 'ਚ ਯੂਕੇ ਦੂਜੇ 'ਤੇ ਇਟਲੀ ਤੀਜੇ ਨੰਬਰ 'ਤੇ ਹੈ। ਇਟਲੀ 'ਚ ਹੁਣ ਤਕ 30,615 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕੁੱਲ ਪੀੜਤਾਂ ਦੀ ਸੰਖਿਆਂ 2,06,715 ਹੈ।
- - - - - - - - - Advertisement - - - - - - - - -