Corona Virus: ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ 'ਚ ਕੋਰੋਨਾ ਵਾਇਰਸ ਮਹਾਮਾਰੀ ਦੀ ਨਵੀਂ ਲਹਿਰ ਨਾਲ ਹਾਹਾਕਾਰ ਮੱਚ ਗਈ ਹੈ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ ਦੋ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ 'ਚ ਹੁਣ ਕੋਰੋਨਾ ਨਾਲ ਇਨਫੈਕਟਡ ਹੋਣ ਵਾਲੇ ਲੋਕਾਂ ਦੀ ਸੰਖਿਆ 10 ਕਰੋੜ, 55 ਲੱਖ, 9 ਹਜ਼ਾਰ, 184 ਹੋ ਗਈ ਹੈ।
ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਹੁਣ ਤਕ ਦੋ ਲੱਖ, 45 ਹਜ਼ਾਰ, 799 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹੁਣ ਤਕ ਇਸ ਮਹਾਮਾਰੀ ਤੋਂ 66 ਲੱਖ, ਇੱਕ ਹਜ਼ਾਰ 331 ਲੋਕ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਅਮਰੀਕਾ 'ਚ ਇਸ ਸਮੇਂ 37 ਲੱਖ, 12 ਹਜ਼ਾਰ, 54 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਿਸ 'ਚ 19 ਹਜ਼ਾਰ, 374 ਲੋਕਾਂ ਦੀ ਹਾਲਤ ਗੰਭੀਰ ਹੈ।
ਅਮਰੀਕਾ 'ਚ ਮਹਾਮਾਰੀ ਦਾ ਸਭ ਤੋਂ ਬੁਰਾ ਸਮਾਂ ਆਉਣਾ ਬਾਕੀ-ਮਾਹਿਰ
ਮਾਹਿਰਾਂ ਨੇ ਚਿੰਤਾ ਜਤਾਈ ਕਿ ਅਮਰੀਕਾ ਆਉਣ ਵਾਲੇ ਠੰਡ ਦੇ ਮੌਸਮ 'ਤੇ ਛੁੱਟੀਆਂ ਲਈ ਤਿਆਰ ਨਹੀਂ ਹੈ। ਜਦਕਿ ਇਸ ਸਮੇਂ ਤਕ ਕੋਰੋਨਾ ਮਹਾਮਾਰੀ ਹੁਣ ਤਕ ਦੇ ਆਪਣੇ ਸਭ ਤੋਂ ਘਾਤਕ ਗੇੜ 'ਚ ਜਾ ਸਕਦੀ ਹੈ। ਦ ਗਾਰਡੀਅਨ ਦੇ ਲੇਖ ਮੁਤਾਬਕ ਅਮਰੀਕਾ ਉਸ ਸਮੇਂ ਹੋਰ ਅੱਗੇ ਵਧ ਰਿਹਾ ਹੈ, ਜਦੋਂ ਛੁੱਟੀਆਂ 'ਚ ਪਰਿਵਾਰਕ ਪ੍ਰੋਗਰਾਮਾਂ ਦੇ ਲੰਬੇ ਦੌਰ ਚੱਲਣਗੇ ਤੇ ਕੋਰੋਨਾ ਪਾਬੰਦੀਆਂ ਦਾ ਪਾਲਣ ਨਹੀਂ ਹੋ ਸਕੇਗਾ।
ਜਾਖੜ ਹੱਥ ਹੀ ਰਹੇਗੀ ਕਾਂਗਰਸ ਦੀ ਕਮਾਨ, ਪੰਜਾਬ ਕਾਂਗਰਸ 'ਚ ਨਹੀਂ ਹੋਵੇਗਾ ਕੋਈ ਫੇਰਬਦਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Election Results 2024
(Source: ECI/ABP News/ABP Majha)
ਅਮਰੀਕਾ 'ਚ ਮੁੜ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ ਦੋ ਲੱਖ ਨਵੇਂ ਕੇਸ
ਏਬੀਪੀ ਸਾਂਝਾ
Updated at:
11 Nov 2020 12:49 PM (IST)
ਮਾਹਿਰਾਂ ਨੇ ਚਿੰਤਾ ਜਤਾਈ ਕਿ ਅਮਰੀਕਾ ਆਉਣ ਵਾਲੇ ਠੰਡ ਦੇ ਮੌਸਮ 'ਤੇ ਛੁੱਟੀਆਂ ਲਈ ਤਿਆਰ ਨਹੀਂ ਹੈ। ਜਦਕਿ ਇਸ ਸਮੇਂ ਤਕ ਕੋਰੋਨਾ ਮਹਾਮਾਰੀ ਹੁਣ ਤਕ ਦੇ ਆਪਣੇ ਸਭ ਤੋਂ ਘਾਤਕ ਗੇੜ 'ਚ ਜਾ ਸਕਦੀ ਹੈ।
- - - - - - - - - Advertisement - - - - - - - - -