World Coronavirus Update: ਕੋਰੋਨਾ ਦਾ ਕਹਿਰ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਦੁਨੀਆਂ ਭਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਛੇ ਕਰੋੜ ਦੇ ਕਰੀਬ ਪਹੁੰਚ ਗਏ ਹਨ। ਦੁਨੀਆਂ ਦੇ 218 ਦੇਸ਼ਾਂ 'ਚ ਪਿਛਲੇ 24 ਘੰਟੇ 'ਚ ਕੋਰੋਨਾ ਦੇ 5 ਲੱਖ, 71 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 8,889 ਲੋਕਾਂ ਦੀ ਮੌਤ ਵੀ ਹੋਈ ਹੈ। 13 ਨਵੰਬਰ ਨੂੰ ਸਭ ਤੋਂ ਜ਼ਿਆਦਾ 6.60 ਲੱਖ ਕੇਸ ਆਏ ਸਨ ਤੇ 19 ਨਵੰਬਰ ਨੂੰ ਸਭ ਤੋਂ ਜ਼ਿਆਦਾ 11,239 ਮਰੀਜ਼ਾਂ ਦੀ ਮੌਤ ਹੋਈ ਸੀ। ਬੀਤੇ ਦਿਨ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ 'ਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਮੈਕਸੀਕੋ, ਇਟਲੀ, ਪੋਲੈਂਡ, ਭਾਰਤ, ਰੂਸ, ਇਰਾਨ, ਬ੍ਰਿਟੇਨ 'ਚ ਮੌਤ ਦੇ ਸਭ ਤੋਂ ਜ਼ਿਆਦਾ ਕੇਸ ਆਏ।

ਦੁਨੀਆਂ 'ਚ ਇਨਫੈਕਟਡ ਮਰੀਜ਼ਾਂ ਦੀ ਸੰਖਿਆਂ 6 ਕਰੋੜ ਦੇ ਕਰੀਬ ਪਹੁੰਚੀ

ਵਰਲਡੋਮੀਟਰ ਵੈਬਸਾਈਟ ਦੇ ਮੁਤਾਬਕ, ਦੁਨੀਆਂ 'ਚ ਹੁਣ ਤਕ ਪੰਜ ਕਰੋੜ, 84 ਲੱਖ, 70 ਹਜ਼ਾਰ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਹੁਣ ਤਕ 13 ਲੱਖ, 85 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 4 ਕਰੋੜ, ਚਾਰ ਲੱਖ ਤੋਂ ਜ਼ਿਆਦਾ ਲੋਕ ਠੀਕ ਵੀ ਹੋ ਚੁੱਕੇ ਹਨ। ਇਕ ਕਰੋੜ, 66 ਲੱਖ, 26 ਹਜ਼ਾਰ ਲੋਕ ਅਜੇ ਵੀ ਕੋਰੋਨਾ ਇਨਫੈਕਟਡ ਹਨ। ਜਿੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਅਮਰੀਕਾ: ਬਾਇਡਨ ਨੇ ਭਾਰਤੀ-ਅਮਰੀਕੀ ਮਾਲਾ ਅਡਿਗਾ ਨੂੰ ਨਿਯੁਕਤ ਕੀਤਾ ਪਾਲਿਸੀ ਡਾਇਰੈਕਟਰ

ਕੋਰੋਨਾ ਦੇ ਪ੍ਰਭਾਵਿਤ ਟੌਪ-10 ਦੇਸ਼

ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਲਿਸਟ 'ਚ ਅਮਰੀਕਾ ਸਭ ਤੋਂ ਉੱਪਰ ਹੈ। ਸਭ ਤੋਂ ਜ਼ਿਆਦਾ ਤੇਜ਼ੀ ਨਾਲ ਮਾਮਲੇ ਵੀ ਅਮਰੀਕਾ 'ਚ ਵਧ ਰਹੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ ਡੇਢ ਲੱਖ ਤੋਂ ਜ਼ਿਆਦਾ ਨਵੇਂ ਕੇਸ ਆਏ ਹਨ। ਇਸ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ। ਭਾਰਤ 'ਚ 91 ਲੱਖ ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ। ਜਿੱਥੇ ਪਿਛਲੇ 24 ਘੰਟੇ 'ਚ 45 ਹਜ਼ਾਰ ਮਾਮਲੇ ਵਧੇ ਹਨ। ਉੱਥੇ ਹੀ ਕੋਰੋਨਾ ਨਾਲ ਤੀਜੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬ੍ਰਾਜ਼ੀਲ 'ਚ 24 ਘੰਟੇ 'ਚ 32 ਹਜ਼ਾਰ ਮਾਮਲੇ ਦਰਜ ਕੀਤੇ ਗਏ।

ਟਰੰਪ ਨੇ ਨਹੀਂ ਮੰਨੀ ਹਾਰ ਪਰ Twitter ਨੇ ਕੀਤਾ ਐਲਾਨ- ਬਾਇਡਨ ਨੂੰ ਸੌਂਪਣਗੇ ਰਾਸ਼ਟਰਪਤੀ ਦਾ ਅਧਿਕਾਰਤ ਅਕਾਊਂਟ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ