Corona virus: ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਪੂਰੀ ਦੁਨੀਆਂ ਪਰੇਸ਼ਾਨ ਹੈ। ਕਈ ਵੱਡੇ ਦੇਸ਼ਾਂ 'ਚ ਹਾਲਾਤ ਕਾਬੂ ਤੋਂ ਬਾਹਰ ਹਨ। ਪਿਛਲੇ 24 ਘੰਟਿਆਂ 'ਚ ਦੁਨੀਆਂ 'ਚ ਦੋ ਲੱਖ, 63 ਹਜ਼ਾਰ, 333 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ 5 ਹਜ਼ਾਰ, 879 ਲੋਕਾਂ ਦੀ ਜਾਨ ਚਲੀ ਗਈ।


ਦੁਨੀਆਂ ਭਰ 'ਚ ਹੁਣ ਤਕ ਦੋ ਕਰੋੜ, 48 ਲੱਖ, 89 ਹਜ਼ਾਰ ਲੋਕ ਕੋਰੋਨਾ ਇਨਫੈਕਟਡ ਹੋ ਚੁੱਕੇ ਹਨ। ਇਸ 'ਚ ਅੱਠ ਲੱਖ, 40 ਹਜ਼ਾਰ, 439 ਲੋਕਾਂ ਨੇ ਆਪਣੀ ਜਾਨ ਗਵਾਉਣੀ ਹੈ ਤਾਂ ਉਹ ਇਕ ਕਰੋੜ, 72 ਲੱਖ, 77 ਹਜ਼ਾਰ ਲੋਕ ਠੀਕ ਵੀ ਹੋਏ ਹਨ। ਪੂਰੀ ਦੁਨੀਆਂ 'ਚ 67 ਲੱਖ, 71 ਹਜ਼ਾਰਐਕਟਿਵ ਕੇਸ ਹੈ ਯਾਨੀ ਕਿ ਫਿਲਹਾਲ ਏਨੇ ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।


ਅਮਰੀਕਾ ਅਜੇ ਵੀ ਕੋਰੋਨਾ ਪ੍ਰਭਾਵਿਤ ਮੁਲਕਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਹੈ। ਅਮਰੀਕਾ 'ਚ ਹੁਣ ਤਕ 61 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 47 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ।


ਉੱਥੇ ਬ੍ਰਾਜ਼ੀਲ 'ਚ 24 ਘੰਟੇ 'ਚ 48 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਇਨ੍ਹਾਂ ਦਿਨਾਂ 'ਚ ਦੁਨੀਆਂ 'ਚ ਰੋਜ਼ਾਨਾ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਭਾਰਤ 'ਚ ਸਾਹਮਣੇ ਆ ਚੁੱਕੇ ਹਨ।


ਵੱਖ-ਵੱਖ ਦੇਸ਼ਾਂ ਦੇ ਅੰਕੜੇ:


ਅਮਰੀਕਾ: ਕੇਸ - 6,094,555, ਮੌਤ - 185,873


ਬ੍ਰਾਜ਼ੀਲ: ਕੇਸ - 3,812,605, ਮੌਤ - 119,594


ਭਾਰਤ: ਕੇਸ- 3,461,240, ਮੌਤ- 62,713

ਰੂਸ: ਕੇਸ - 980,405, ਮੌਤ - 16,914

ਦੱਖਣੀ ਅਫਰੀਕਾ: ਕੇਸ - 620,132, ਮੌਤ - 13,743

ਪੇਰੂ: ਕੇਸ - 621,997, ਮੌਤ - 28,277

ਕੋਲੰਬੀਆ: ਕੇਸ - 590,520, ਮੌਤ - 18,767

ਮੈਕਸੀਕੋ: ਕੇਸ - 579,914, ਮੌਤ - 62,594

ਸਪੇਨ: ਕੇਸ - 455,621, ਮੌਤ - 29,011

ਚਿਲੀ: ਕੇਸ - 405,972, ਮੌਤ - 11,132

ਅੱਜ ਹੈ 'ਰਾਸ਼ਟਰੀ ਖੇਡ ਦਿਵਸ', ਜਾਣੋ ਕਿਉਂ ਹਰ ਸਾਲ 29 ਅਗਸਤ ਨੂੰ ਮਨਾਇਆ ਜਾਂਦਾ ਇਹ ਦਿਨ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ