ਚੰਡੀਗੜ੍ਹ: ਕੋਰੋਨਾਵਾਇਰਸ ਨੇ ਸਭ ਤੋਂ ਵੱਧ ਤਬਾਹੀ ਅਮਰੀਕਾ ਵਿੱਚ ਫੈਲਾਈ ਹੈ। ਦੇਸ਼ ਵਿੱਚ ਹੁਣ ਤੱਕ 66 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ, 12 ਲੱਖ ਲੋਕ ਇਸ ਮਾਰੂ ਵਾਇਰਸ ਨਾਲ ਸੰਕਰਮਿਤ ਹਨ। ਇਸ ਦੌਰਾਨ ਕੰਸਾਸ ਸਿਟੀ ਵਿੱਚ ਇੱਕ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਨੇ ਇਹ ਪਤਾ ਲਗਾਉਣ ਲਈ ਇੱਕ ਅਧਿਐਨ ਸ਼ੁਰੂ ਕੀਤਾ ਹੈ ਕਿ, ਕੀ ਰੱਬ ਦੀ ਪੂਜਾ ਕਰਨ ਨਾਲ ਕੋਰੋਨਾ ਮਰੀਜ਼ ਠੀਕ ਹੋ ਸਕਦਾ ਹੈ? ਅਧਿਐਨ ਵਿੱਚ ਸ਼ਾਮਲ ਕੀਤੇ ਜਾਣਗੇ ਇੱਕ ਹਜ਼ਾਰ ਮਰੀਜ਼ ਧਨੰਜੈ ਲੱਕੀਰੇਡੀ ਨੇ ਚਾਰ ਮਹੀਨਿਆਂ ਤੱਕ ਚੱਲਣ ਵਾਲੇ ਪ੍ਰਾਰਥਨਾ ਅਧਿਐਨ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ 1000 ਕੋਰੋਨਾਵਾਇਰਸ ਸੰਕਰਮਿਤ ਮਰੀਜ ਸ਼ਾਮਲ ਹੋਣਗੇ ਜੋ ਆਈਸੀਯੂ ਵਿੱਚ ਇਲਾਜ ਕਰਵਾ ਰਹੇ ਹਨ। ਅਧਿਐਨ ਵਿੱਚ ਕਿਸੇ ਵੀ ਮਰੀਜ਼ ਲਈ ਨਿਰਧਾਰਤ ਮਾਨਕ ਦੇਖਭਾਲ ਪ੍ਰਣਾਲੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਉਨ੍ਹਾਂ ਨੂੰ 500-500 ਦੇ ਦੋ ਸਮੂਹਾਂ ਵਿੱਚ ਵੰਡਿਆ ਜਾਵੇਗਾ ਤੇ ਇੱਕ ਸਮੂਹ ਲਈ ਪ੍ਰਾਰਥਨਾ ਕੀਤੀ ਜਾਏਗੀ। ਇਸ ਤੋਂ ਇਲਾਵਾ ਕਿਸੇ ਵੀ ਸਮੂਹ ਨੂੰ ਪ੍ਰਾਰਥਨਾਵਾਂ ਬਾਰੇ ਨਹੀਂ ਦੱਸਿਆ ਜਾਵੇਗਾ।ਰਾਸ਼ਟਰੀ ਸੰਸਥਾਵਾਂ ਨੂੰ ਦਿੱਤੀ ਜਾਣਕਾਰੀ ਅਨੁਸਾਰ,  ਚਾਰ ਮਹੀਨਿਆਂ ਦਾ ਅਧਿਐਨ, ਦੂਰ ਰਹਿ ਕੇ ਕੀਤੀ ਜਾਣ ਵਾਲੀ ਰੱਖਿਆਤਮਕ ਬਹੁ-ਸੰਪਰਦਾਇਕ ਪ੍ਰਾਰਥਨਾਵਾਂ ਦੇ "ਕੋਵਿਡ-19 ਮਰੀਜ਼ਾਂ ਦੇ ਕਲੀਨੀਕਲ ਨਤੀਜਿਆਂ ਦੀ ਭੂਮਿਕਾ ਦੀ ਪੜਤਾਲ ਕਰੇਗਾ। ਮੈਡੀਕਲ ਪੇਸ਼ੇਵਰਾਂ ਦੀ ਸੰਚਾਲਕ ਕਮੇਟੀ ਦਾ ਗਠਨ ਚੁਣੇ ਗਏ ਅੱਧੇ ਮਰੀਜ਼ਾਂ ਲਈ ਪੰਜ ਵੱਖ-ਵੱਖ ਧਰਮਾਂ-(ਇਸਾਈ, ਹਿੰਦੂ, ਇਸਲਾਮ, ਯਹੂਦੀ ਤੇ ਬੋਧੀ) ਨਾਲ "ਸਰਵ ਵਿਆਪੀ" ਅਰਦਾਸ ਕੀਤੀ ਜਾਵੇਗੀ। ਸਾਰੇ ਮਰੀਜ਼ਾਂ ਨੂੰ ਉਨ੍ਹਾਂ ਦੇ ਮੈਡੀਕਲ ਪ੍ਰਦਾਤਾਵਾਂ ਦੁਆਰਾ ਨਿਰਧਾਰਤ ਤੌਰ 'ਤੇ ਮਿਆਰੀ ਦੇਖਭਾਲ ਪ੍ਰਾਪਤ ਹੋਏਗੀ ਤੇ ਲਕੀਰੇਡੀ ਨੇ ਅਧਿਐਨ ਨੂੰ ਵੇਖਣ ਲਈ ਡਾਕਟਰੀ ਪੇਸ਼ੇਵਰਾਂ ਦੀ ਸਟੀਰਿੰਗ ਕਮੇਟੀ ਬਣਾਈ ਹੈ। ਜਾਂਚਕਰਤਾ ਇਹ ਵੀ ਮੁਲਾਂਕਣ ਕਰਨਗੇ ਕਿ ਮਰੀਜ਼ ਕਿੰਨਾ ਚਿਰ ਵੈਂਟੀਲੇਟਰ ‘ਤੇ ਰਹੇ, ਉਨ੍ਹਾਂ ਦੇ ਕਿੰਨੇ ਅੰਗ ਕੰਮ ਕਰਨਾ ਬੰਦ ਕਰ ਦਿੱਤੇ, ਕਿੰਨੀ ਜਲਦੀ ਉਨ੍ਹਾਂ ਨੂੰ ਆਈਸੀਯੂ ਤੋਂ ਛੁੱਟੀ ਦਿੱਤੀ ਗਈ ਤੇ ਕਿੰਨੇ ਲੋਕਾਂ ਦੀ ਮੌਤ ਹੋ ਗਈ।