ਕੈਲੀਫੋਰਨੀਆ: ਕੈਲੀਫੋਰਨੀਆ ਪੁਲਿਸ ਨੇ ਸ਼ੁੱਕਰਵਾਰ ਦੀ ਰਾਤ ਨੂੰ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ, ਜਦੋਂ ਉਨ੍ਹਾਂ ਨੂੰ ਟ੍ਰੈਸੀ ਦੇ ਇੱਕ ਗੁਰਦੁਆਰਾ ਸਾਹਿਬ ਵੱਲ ਫਾਇਰਿੰਗ ਦੀ ਖਬਰ ਮਿਲੀ। ਪੁਲਿਸ ਮੁਤਾਬਕ ਉਨ੍ਹਾਂ ਨੂੰ ਸ਼ਾਮ ਕਰੀਬ ਸਾਢੇ ਛੇ ਵਜੇ ਫੋਨ ਆਇਆ ਕਿ ਇੱਕ ਵਿਅਕਤੀ ਹੈਨਸਨ ਰੋਡ ਤੋਂ ਗ੍ਰਾਂਟ ਲਾਈਨ ਰੋਡ ਸਥਿਤ ਗੁਰਦੁਆਰਾ ਸਾਹਿਬ ਦੀ ਦਿਸ਼ਾ ਵਿੱਚ ਗੋਲੀਬਾਰੀ ਕਰ ਰਿਹਾ ਹੈ। ਟ੍ਰੈਸੀ ਪੁਲਿਸ ਦੇ ਕਾਰਵਾਈ ਦਸਤੇ ਨੇ ਮੌਕੇ ਤੋਂ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਕੈਲੀਫੋਰਨੀਆ 'ਚ ਗੁਰਦੁਆਰੇ ਵੱਲ ਚੱਲੀਆਂ ਗੋਲੀਆਂ, ਪੰਜ ਲੋਕ ਹਿਰਾਸਤ 'ਚ
ਏਬੀਪੀ ਸਾਂਝਾ | 03 May 2020 12:47 PM (IST)
ਕੈਲੀਫੋਰਨੀਆ ਪੁਲਿਸ ਨੇ ਸ਼ੁੱਕਰਵਾਰ ਦੀ ਰਾਤ ਨੂੰ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ, ਜਦੋਂ ਉਨ੍ਹਾਂ ਨੂੰ ਟ੍ਰੈਸੀ ਦੇ ਇੱਕ ਗੁਰਦੁਆਰਾ ਸਾਹਿਬ ਵੱਲ ਫਾਇਰਿੰਗ ਦੀ ਖਬਰ ਮਿਲੀ।
ਸੰਕੇਤਕ ਤਸਵੀਰ