Coronavirus Omicron variant :  ਹਰ ਰੋਜ਼ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਲੰਬੇ ਸਮੇਂ ਤੋਂ ਇਹ ਗਿਣਤੀ ਬਹੁਤ ਘੱਟ ਹੈ। ਹੁਣ ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਠੰਡ ਵਿੱਚ ਕੋਰੋਨਾ ਦਾ ਖ਼ਤਰਾ ਵੱਧ ਸਕਦਾ ਹੈ। ਇਸ ਦੇ ਨਾਲ ਹੀ ਓਮੀਕਰੋਨ ਦੇ ba.2.75.2 ਸਵਰੂਪ 'ਤੇ ਕੋਈ ਵੀ ਐਂਟੀਬਾਡੀ ਕੰਮ ਨਹੀਂ ਕਰੇਗੀ। ਨਾ ਹੀ ਐਂਟੀਬਾਡੀਜ਼ ਸਬੰਧੀ ਕੋਈ ਇਲਾਜ ਇਸ 'ਤੇ ਅਸਰ ਕਰੇਗਾ। 



 

ਇਹ ਅਧਿਐਨ ਲੈਂਸੇਟ ਇਨਫੈਕਸ਼ਨਸ ਡਿਜ਼ੀਜ਼ ਨਾਮ ਪਤ੍ਰਿਕਾ ਵਿੱਚ ਪ੍ਰਕਾਸ਼ਿਤ ਹੋਇਆ ਹੈ। ਸਵੀਡਨ ਦੇ ਕੈਰੋਲਿਨਸਕਾ ਇੰਸਟੀਚਿਊਟ ਦੇ ਖੋਜਕਰਤਾਵਾਂ ਦੇ ਨਤੀਜਿਆਂ ਦੇ ਅਨੁਸਾਰ ਸਰਦੀਆਂ ਦੇ ਮੌਸਮ ਵਿੱਚ SARS-CoV-2 ਰੂਪ ਨਾਲ ਲਾਗ ਦਾ ਖ਼ਤਰਾ ਵੱਧ ਜਾਂਦਾ ਹੈ, ਜਦੋਂ ਤੱਕ ਨਵੇਂ ਵਿਕਸਤ ਟੀਕੇ ਲੋਕਾਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਨਹੀਂ ਕਰਦੇ।

 


 

 ਕੈਰੋਲਿਨਸਕਾ ਇੰਸਟੀਚਿਊਟ ਵਿੱਚ ਇੱਕ ਸਹਾਇਕ ਪ੍ਰੋਫੈਸਰ ਅਤੇ ਅਧਿਐਨ ਦੇ ਲੇਖਕ ਬੇਨ ਮੁਰੇਲ ਨੇ ਕਿਹਾ ਕਿ ਐਂਟੀਬਾਡੀ ਪ੍ਰਤੀਰੋਧਕਤਾ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ, ਜਿਸ ਵਿੱਚ BA.2.75.2 ਪਹਿਲਾਂ ਅਧਿਐਨ ਕੀਤੇ ਗਏ ਰੂਪਾਂ ਨਾਲੋਂ ਬਹੁਤ ਜ਼ਿਆਦਾ ਪ੍ਰਤੀਰੋਧ ਦਰਸਾਉਂਦਾ ਹੈ। SARS-CoV-2 ਵਾਇਰਸ ਸਪਾਈਕ ਪ੍ਰੋਟੀਨ ਰਾਹੀਂ ਮਨੁੱਖੀ ਸੈੱਲਾਂ ਵਿੱਚ ਦਾਖਲ ਹੁੰਦਾ ਹੈ ਅਤੇ ਸੰਕਰਮਿਤ ਕਰ ਦਿੰਦਾ ਹੈ।

ਅਧਿਐਨ ਦੇ ਅਨੁਸਾਰ ਸਟਾਕਹੋਮ ਵਿੱਚ 75 ਖੂਨਦਾਨੀਆਂ ਤੋਂ ਲਏ ਗਏ ਨਮੂਨਿਆਂ ਵਿੱਚ ਮੌਜੂਦ ਐਂਟੀਬਾਡੀਜ਼ BA.2.75.2 ਨੂੰ ਬੇਅਸਰ ਕਰਨ ਵਿੱਚ ਸਿਰਫ ਛੇਵਾਂ ਹਿੱਸਾ ਪ੍ਰਭਾਵੀ ਸਨ। ਇਹ ਨਮੂਨੇ ਤਿੰਨ ਵੱਖ-ਵੱਖ ਸਮੇਂ 'ਤੇ ਲਏ ਗਏ ਸਨ। ਕੁਝ ਨਮੂਨੇ ਪਿਛਲੇ ਸਾਲ ਨਵੰਬਰ ਵਿੱਚ ਲਏ ਗਏ ਸਨ ਜਦੋਂ ਓਮੀਕਰੋਨ ਫਾਰਮ ਦਾ ਖੁਲਾਸਾ ਨਹੀਂ ਹੋਇਆ ਸੀ। ਕੁਝ ਨਮੂਨੇ ਅਪ੍ਰੈਲ ਵਿਚ ਲਏ ਗਏ ਸਨ ਅਤੇ ਕੁਝ ਅਗਸਤ ਦੇ ਅਖੀਰ ਤੋਂ ਸਤੰਬਰ ਦੇ ਸ਼ੁਰੂ ਵਿਚ ਲਏ ਗਏ ਸੀ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।