ਜੌਨਸਨ ਨੇ ਕਿਹਾ ਕਿ ਸਰਕਾਰ ਦਾ ਦਬਾਅ ਹੈ ਕਿ ਉਹ ਲੌਕਡਾਊਨ ਤੋਂ ਬਾਹਰ ਆਉਣ ਦੀ ਰਣਨੀਤੀ ਲਿਆਉਣ। ਯੂਕੇ ‘ਚ ਹੀ ਕੋਰੋਨਾ ਕਾਰਨ 32 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਬ੍ਰਿਟੇਨ ਹੁਣ ਮੌਤ ਦੇ ਮਾਮਲੇ ਵਿੱਚ ਸਿਰਫ ਅਮਰੀਕਾ ਨਾਲੋਂ ਪਿੱਛੇ ਹੈ ਤੇ ਯੂਰਪ ਵਿਚ ਸਭ ਤੋਂ ਅੱਗੇ ਹੈ। ਇਸ ਨੂੰ ਲੈ ਕੇ ਬੋਰਿਸ ਜੌਨਸਨ ਨੇ ਕਿਹਾ ਕਿ ਲੋਕਾਂ ਨੇ ਲੌਕਡਾਊਨ ਵਿੱਚ ਜੋ ਬਚਾਇਆ ਹੈ, ਉਸ ਨੂੰ ਬਰਬਾਦ ਕਰਨਾ ਇੱਕ ਪਾਗਲਪਨ ਹੋਵੇਗਾ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੰਸਦ ਵੱਲੋਂ ਸੋਮਵਾਰ ਨੂੰ ਇੱਕ ਵਧੀਆ ਯੋਜਨਾ ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਜਾਏਗੀ। ਜੌਨਸਨ ਨੇ ਕਿਹਾ, “ਬ੍ਰਿਟੇਨ ਪੂਰਾ ਸਮਾਂ ਚੌਥੇ ਨੰਬਰ 'ਤੇ ਰਿਹਾ ਹੈ। ਸਾਵਧਾਨੀ ਨਾਲ ਕਾਰਵਾਈ ਕਰਨ ਤੋਂ ਬਾਅਦ, ਅਸੀਂ ਤਿੰਨ ਦੇ ਪੱਧਰ 'ਤੇ ਪਹੁੰਚ ਸਕਦੇ ਹਾਂ।“
ਬ੍ਰਿਟੇਨ ਦੇ ਲੋਕਾਂ ਨੂੰ ਲੌਕਡਾਊਨ ਵਿੱਚ ਮਿਲੀ ਇਹ ਛੋਟ:
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਲੋਕ ਆਸ ਪਾਸ ਦੇ ਪਾਰਕਾਂ ਤੇ ਘਰ ਦੇ ਬਾਹਰ ਆਪਣੇ ਪਰਿਵਾਰਾਂ ਨਾਲ ਕਸਰਤ ਕਰ ਸਕਦੇ ਹਨ, ਖੇਡ ਵੀ ਸਕਦੇ ਹਨ ਤੇ ਜਿਨ੍ਹਾਂ ਨੂੰ ਕਿਤੇ ਹੋਰ ਜਾਣਾ ਪੈਂਦਾ ਹੈ, ਉਹ ਵੀ ਆਪਣੀ ਕਾਰ ਰਾਹੀਂ ਜਾ ਸਕਦੇ ਹਨ। ਹਾਲਾਂਕਿ, ਇਸ ਦੌਰਾਨ ਹਰੇਕ ਲਈ ਮਾਸਕ ਲਾਉਣਾ ਲਾਜ਼ਮੀ ਹੋਵੇਗਾ। ਹਾਲਾਂਕਿ, ਜੌਨਸਨ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਜੇ ਮਾਮਲੇ ਵਧਦੇ ਹਨ ਤਾਂ ਪਾਬੰਦੀਆਂ ਵਧਾਈਆਂ ਜਾ ਸਕਦੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904