ਨਵੀਂ ਦਿੱਲੀ: ਕੋਰੋਨਾਵਾਇਰਸ ਦੁਨੀਆ ਦੇ 213 ਦੇਸ਼ਾਂ ਵਿੱਚ ਫੈਲਿਆ ਹੈ। ਪਿਛਲੇ 24 ਘੰਟਿਆਂ ਵਿੱਚ 1 ਲੱਖ 30 ਹਜ਼ਾਰ ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ  4,902 ਦਾ ਇਜ਼ਾਫਾ ਹੋਇਆ ਹੈ। ਵਰਲਡਮੀਟਰ ਮੁਤਾਬਕ, ਦੁਨੀਆ ਭਰ ਵਿੱਚ ਹੁਣ ਤੱਕ ਲਗਪਗ 68.39 ਲੱਖ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ 3 ਲੱਖ 97 ਹਜ਼ਾਰ 422 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 33 ਲੱਖ ਲੋਕ ਕੋਰੋਨਾ ਤੋਂ ਠੀਕ ਵੀ ਹੋ ਗਏ ਹਨ। ਦੁਨੀਆ ਦੇ ਲਗਪਗ 76 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ 14 ਦੇਸ਼ਾਂ ਵਿੱਚੋਂ ਆਏ ਹਨ। ਇਨ੍ਹਾਂ ਦੇਸ਼ਾਂ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 52 ਲੱਖ ਹੈ। ਦੁਨੀਆਂ ‘ਚ ਕਿੱਥੇ ਕਿੰਨੇ ਕੇਸ, ਕਿੰਨੀਆਂ ਮੌਤਾਂ: ਕੋਰੋਨਾ ਨੇ ਅਮਰੀਕਾ ‘ਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਅਮਰੀਕਾ ਵਿੱਚ ਹੁਣ ਤੱਕ 19 ਲੱਖ ਲੋਕ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇੱਕ ਲੱਖ 11 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਰ ਹੁਣ ਹਰ ਦਿਨ ਬ੍ਰਾਜ਼ੀਲ ‘ਚ ਵਧੇਰੇ ਕੋਰੋਨਾ ਦੇ ਕੇਸ ਤੇ ਮੌਤ ਦਰਜ ਹੋ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਬ੍ਰਾਜ਼ੀਲ ਵਿੱਚ 25,273 ਨਵੇਂ ਕੇਸ ਆਏ ਅਤੇ 971 ਮੌਤਾਂ ਹੋਈਆਂ। ਬ੍ਰਾਜ਼ੀਲ ਤੋਂ ਬਾਅਦ ਰੂਸ ਅਤੇ ਭਾਰਤ ‘ਚ ਸੰਕਰਮਣ ਦੀ ਗਿਣਤੀ ਦੁਨੀਆ ‘ਚ ਸਭ ਤੋਂ ਜ਼ਿਆਦਾ ਹੈ। ਅਮਰੀਕਾ: ਕੇਸ - 1,965,588, ਮੌਤ - 111,386 ਬ੍ਰਾਜ਼ੀਲ: ਕੇਸ - 646,006, ਮੌਤ - 35,047 ਰੂਸ: ਕੇਸ - 449,834, ਮੌਤ - 5,528 ਸਪੇਨ: ਕੇਸ - 288,058, ਮੌਤ - 27,134 ਯੂਕੇ: ਕੇਸ - 283,311, ਮੌਤ - 40,261 ਇਟਲੀ: ਕੇਸ - 234,531, ਮੌਤ - 33,774 ਭਾਰਤ: ਕੇਸ - 236,184, ਮੌਤ - 6,649 ਜਰਮਨੀ: ਕੇਸ - 185,414, ਮੌਤ - 8,763 ਪੇਰੂ: ਕੇਸ - 187,400, ਮੌਤ - 5,162 ਤੁਰਕੀ: ਕੇਸ - 168,340, ਮੌਤ - 4,648 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904