ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਭੈਣ ਕਿਮ ਜੋ ਜੋਂਗ ਇਕ ਵਾਰ ਫਿਰ ਚਰਚਾ ਹੈ। ਕਿਮ ਜੋ ਜੋਂਗ ਦੇ ਦਾਬੇ ਹੇਠ ਦੱਖਣੀ ਕੋਰੀਆ ਨੂੰ ਉਨ੍ਹਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਇਕ ਮੰਗ ਮੰਨਣ ਲਈ ਮਜ਼ਬੂਰ ਹੋਣਾ ਪਿਆ ਹੈ। ਦਰਅਸਲ ਉੱਤਰੀ ਕੋਰੀਆ ਦੇ ਵਿਦਰੋਹੀ ਦੱਖਣੀ ਕੋਰੀਆ ਸਰਹੱਦ 'ਤੇ ਗੁਬਾਰੇ ਉਡਾਉਂਦੇ ਰਹਿੰਦੇ ਹਨ। ਇਨ੍ਹਾਂ ਗੁਬਾਰਿਆਂ 'ਤੇ ਕਿਮ ਜੋਂਗ ਉਨ ਦੀ ਤਾਨਾਸ਼ਾਹੀ ਦੇ ਵਿਰੋਧ ਵਾਲੇ ਮੈਸੇਜ ਲਿਖੇ ਹੁੰਦੇ ਹਨ।


ਕਿਮ ਜੋ ਜੋਂਗ ਨੇ ਇਹ ਗੁਬਾਰੇ ਲਾਂਚ ਕਰਨ ਵਾਲੇ ਉੱਤਰੀ ਕੋਰੀਆਈ ਵਿਦਰੋਹੀਆਂ ਨੂੰ ਮਨੁੱਖੀ ਮਲ ਤੇ ਆਪਣੇ ਦੇਸ਼ ਨੂੰ ਧੋਖਾ ਦੇਣ ਵਾਲਾ ਦੋਗਲਾ ਕੁੱਤਾ ਕਰਾਰ ਦਿੱਤਾ ਸੀ। ਤਾਨਾਸ਼ਾਹ ਦੀ ਭੈਣ ਨੇ ਦੱਖਣੀ ਕੋਰੀਆ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸਨੇ ਇਸ ਦੇ ਵਿਰੋਧ ਪ੍ਰਦਰਸ਼ਨ ਨੂੰ ਨਾ ਰੋਕਿਆ ਤਾਂ ਉਹ ਦੋਵੇਂ ਦੇਸ਼ਾਂ ਵਿਚਾਲੇ ਹੋਇਆ ਫੌਜੀ ਸਮਝੌਤਾ ਰੱਦ ਕਰਵਾ ਦੇਵੇਗੀ।


ਕਿਮ ਜੋ ਜੋਂਗ ਦੀ ਮੰਗ ਦੇ ਅੱਗੇ ਝੁਕਦਿਆਂ ਦੱਖਣੀ ਕੋਰੀਆ ਨੇ ਐਲਾਨ ਕੀਤਾ ਕਿ ਉਹ ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ ਨਵਾਂ ਕਾਨੂੰਨ ਬਣਾਏਗਾ। ਦੱਖਣੀ ਕੋਰੀਆ ਨੂੰ ਉਮੀਦ ਹੈ ਕਿ ਇਹ ਕਾਨੂੰਨ ਬਣਨ ਤੋਂ ਬਾਅਦ ਉਸ ਦੇ ਉੱਤਰੀ ਕੋਰੀਆ ਨਾਲ ਸਬੰਧ ਬਣੇ ਰਹਿਣਗੇ। ਇਸ ਤੋਂ ਪਹਿਲਾਂ ਦੱਖਣੀ ਕੋਰੀਆ ਕਈ ਵਾਰ ਪੁਲਿਸ ਨੂੰ ਭੇਜ ਕੇ ਇਸ ਤਰ੍ਹਾਂ ਦੇ ਗੁਬਾਰੇ ਉਡਾਉਣ ਤੋਂ ਰੋਕਦਾ ਰਿਹਾ ਹੈ।


ਹਾਲਾਂਕਿ ਦੱਖਣੀ ਕੋਰੀਆ ਉੱਤਰੀ ਕੋਰੀਆ ਦੇ ਬੈਨ ਲਾਉਣ ਦੀ ਮੰਗ ਨੂੰ ਪਹਿਲਾਂ ਖਾਰਜ ਕਰਦਾ ਰਿਹਾ ਹੈ। ਦੱਖਣੀ ਕੋਰੀਆ ਤੋਂ ਉੱਤਰੀ ਕੋਰੀਆ ਵੱਲ ਗੁਬਾਰੇ ਭੇਜਣ ਦੀ ਪ੍ਰਕਿਰਿਆ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ। ਉੱਤਰੀ ਕੋਰੀਆ ਇਸ ਨੂੰ ਆਪਣੀ ਸਰਕਾਰ 'ਤੇ ਹਮਲਾ ਮੰਨਦਾ ਰਿਹਾ ਹੈ।


ਇਹ ਵੀ ਪੜ੍ਹੋ: ਕੈਪਟਨ ਦਾ ਨਵਜੋਤ ਸਿੱਧੂ ਬਾਰੇ ਵੱਡਾ ਬਿਆਨ, ਸਿਆਸੀ ਹਲਕਿਆਂ 'ਚ ਛੇੜੀ ਚਰਚਾ


ਹਾਲ ਹੀ 'ਚ ਵਿਦਰੋਹੀਆ ਨੇ ਉੱਤਰੀ ਕੋਰੀਆਈ ਤਾਨਾਸ਼ਾਹ ਦੇ ਪਰਮਾਣੂ ਬੰਬ ਬਣਾਉਣ ਸਬੰਧੀ ਮਨੁੱਖੀ ਅਧਿਕਾਰਾਂ ਨੂੰ ਲੈਕੇ ਆਲੋਚਨਾ ਵਾਲੇ ਗੁਬਾਰੇ ਉਡਾਏ ਸਨ। ਇਸ ਤੋਂ ਬਾਅਦ ਕਿਮ ਜੋਂਗ ਉਨ ਦੀ ਭੈਣ ਨੇ ਫੌਜੀ ਸਮਝੌਤੇ ਨੂੰ ਤੋੜਨ ਦੀ ਧਮਕੀ ਦਿੱਤੀ ਸੀ। ਕਿਮ ਜੋ ਜੋਂਗ ਨੇ ਕਿਹਾ ਕਿ ਜੇਕਰ ਦੱਖਣੀ ਕੋਰੀਆ ਨੇ ਕਾਰਵਾਈ ਨਾ ਕੀਤੀ ਤਾਂ ਉਹ ਸੰਪਰਕ ਦਫ਼ਤਰ ਤੇ ਇਕ ਫੈਕਟਰੀ ਸਥਾਨ ਬੰਦ ਕਰ ਦੇਵੇਗੀ ਜੋ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਬਿਹਤਰ ਹੋਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ।



ਇਹ ਵੀ ਪੜ੍ਹੋ: ਏਅਰ ਇੰਡੀਆਂ ਦੀਆਂ ਸਪੈਸ਼ਲ ਫਲਾਇਟਾਂ ਬਣੀਆਂ ਪਰੇਸ਼ਾਨੀ ਦਾ ਸਬੱਬ, ਲੋਕਾਂ ਨੇ ਸੋਸ਼ਲ ਮੀਡੀਆ 'ਤੇ ਕੱਢਿਆ ਗੁੱਸਾ




ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ