ਨਵੀਂ ਦਿੱਲੀ: ਕੋਰੋਨਾਵਾਇਰਸ ਸੰਕਰਮਣ ਦੀ ਗਿਣਤੀ ਪੂਰੀ ਦੁਨੀਆ ਵਿੱਚ ਭਿਆਨਕ ਰੂਪ ਲੈ ਰਹੀ ਹੈ। ਅੱਜ ਕੋਰੋਨਾ ਸੰਕਰਮਣ ਨਾਲ ਕੱਲ੍ਹ ਦੇ ਰਿਕਾਰਡ ਟੁੱਟ ਗਏ। ਕੱਲ੍ਹ ਦੁਨੀਆ ਭਰ ਵਿੱਚ 1.97 ਲੱਖ ਨਵੇਂ ਕੋਰੋਨਾ ਮਰੀਜ਼ ਸੀ। ਅੱਜ ਦੋ ਲੱਖ ਤੋਂ ਵੱਧ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਹ ਪਹਿਲੀ ਵਾਰ ਹੈ ਜਦੋਂ ਇੱਕੋ ਦਿਨ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ।

ਵਰਲਡਮੀਟਰ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ ਦੁਨੀਆ ਵਿੱਚ ਦੋ ਲੱਖ 5 ਹਜ਼ਾਰ 162 ਮਾਮਲੇ ਸਾਹਮਣੇ ਆਏ ਹਨ। ਇਹ ਇੱਕ ਦਿਨ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਦੇ ਨਾਲ ਹੀ ਵਿਸ਼ਵ ਭਰ ਵਿੱਚ ਇੱਕ ਕਰੋੜ 9 ਲੱਖ 70 ਹਜ਼ਾਰ ਲੋਕ ਕੋਰੋਨਾ ਸੰਕਰਮਿਤ ਹੋਏ ਹਨ, ਜਦਕਿ ਮੌਤਾਂ ਦੀ ਗਿਣਤੀ ਪੰਜ ਲੱਖ 23 ਹਜ਼ਾਰ ਨੂੰ ਪਾਰ ਕਰ ਗਈ ਹੈ।

ਜਾਣੋ ਦੁਨੀਆ ‘ਚ ਕਿੱਥੇ ਕਿੰਨੇ ਕੇਸ, ਕਿੰਨੀਆਂ ਮੌਤਾਂ

ਅਮਰੀਕਾ: ਕੇਸ - 2,833,698, ਮੌਤ - 131,418

ਬ੍ਰਾਜ਼ੀਲ: ਕੇਸ - 1,501,353, ਮੌਤ - 61,990

ਰੂਸ: ਕੇਸ - 661,165, ਮੌਤ - 9,683

ਭਾਰਤ: ਕੇਸ - 627,168, ਮੌਤ - 18,225

ਸਪੇਨ: ਕੇਸ - 297,183, ਮੌਤ - 28,368

ਪੇਰੂ: ਕੇਸ - 292,004, ਮੌਤ - 10,045

ਚਿਲੀ: ਕੇਸ - 284,541, ਮੌਤ - 5,920

ਯੂਕੇ: ਕੇਸ - 283,757, ਮੌਤ - 43,995

ਇਟਲੀ: ਕੇਸ - 240,961, ਮੌਤ - 34,818

ਇਰਾਨ: ਕੇਸ - 232,863, ਮੌਤ - 11,106

13 ਦੇਸ਼ਾਂ ‘ਚ ਦੋ ਲੱਖ ਤੋਂ ਵੱਧ ਕੇਸ:

ਬ੍ਰਾਜ਼ੀਲ, ਰੂਸ, ਸਪੇਨ, ਯੂਕੇ, ਇਟਲੀ, ਭਾਰਤ, ਪੇਰੂ, ਚਿਲੀ, ਇਟਲੀ, ਇਰਾਨ, ਮੈਕਸੀਕੋ, ਪਾਕਿਸਤਾਨ ਤੇ ਤੁਰਕੀ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਦੋ ਲੱਖ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਜਰਮਨੀ ਤੇ ਦੱਖਣੀ ਅਰਬ ‘ਚ 1 ਲੱਖ 90 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਮਾਮਲਿਆਂ ਵਿੱਚ ਚੌਥੇ ਨੰਬਰ ‘ਤੇ ਹੈ, ਜਦੋਂ ਕਿ ਮੌਤਾਂ ਦੀ ਸੂਚੀ ਵਿੱਚ ਅੱਠਵੇਂ ਨੰਬਰ ‘ਤੇ ਹੈ।