ਸ਼ੇਰ ਦਾ ਸ਼ਿਕਾਰ ਕਰ ਜੋੜੇ ਨੇ ਕੀਤਾ ਕਿੱਸ, ਤਸਵੀਰ ਵਾਇਰਲ, ਲੋਕਾਂ ਨੂੰ ਆਇਆ ਗੁੱਸਾ
ਏਬੀਪੀ ਸਾਂਝਾ | 17 Jul 2019 06:22 PM (IST)
ਹਾਲ ਹੀ ‘ਚ ਇੱਕ ਜੋੜੇ ਦੀ ਕਿੱਸ ਕਰਦਿਆਂ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ‘ਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਕੱਪਲ ਸ਼ੇਰ ਦੀ ਲਾਸ਼ ਕੋਲ ਬੈਠਾ ਹੈ। ਟ੍ਰਾਫੀ ਲਈ ਸ਼ਿਕਾਰ ਕਰਨ ਵਾਲੇ ਇਸ ਜੋੜੇ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਇਨ੍ਹਾਂ ਦੀ ਇੰਟਰਨੈੱਟ ‘ਤੇ ਕਾਫੀ ਨਿੰਦਾ ਹੋ ਰਹੀ ਹੈ।
ਨਵੀਂ ਦਿੱਲੀ: ਹਾਲ ਹੀ ‘ਚ ਇੱਕ ਜੋੜੇ ਦੀ ਕਿੱਸ ਕਰਦਿਆਂ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ‘ਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਕੱਪਲ ਸ਼ੇਰ ਦੀ ਲਾਸ਼ ਕੋਲ ਬੈਠਾ ਹੈ। ਟ੍ਰਾਫੀ ਲਈ ਸ਼ਿਕਾਰ ਕਰਨ ਵਾਲੇ ਇਸ ਜੋੜੇ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਇਨ੍ਹਾਂ ਦੀ ਇੰਟਰਨੈੱਟ ‘ਤੇ ਕਾਫੀ ਨਿੰਦਾ ਹੋ ਰਹੀ ਹੈ। ਡੈਰੇਨ ਤੇ ਕੈਰੋਲਿਨ ਕਾਰਟਰ, ਕੈਨੇਡੀਅਨ ਜੋੜਾ ਹੈ, ਜਿਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਫੈਲ ਰਹੀ ਹੈ। ਕੈਨੇਡਾ ਆਧਾਰਤ ਜੋੜਾ ਨੇ ਲੇਗੇਲੇਲਾ ਸਫਾਰੀਸ ਟੂਰ 'ਚ ਹਿੱਸਾ ਲਿਆ। ਇੱਕ ਕੰਪਨੀ ਨੇ ਜੋ ਸ਼ਿਕਾਰ ਦੀਆਂ ਖੇਡਾਂ ਕਰਵਾਉਂਦੀ ਹੈ, ਨੇ ਇਸ ਤਸਵੀਰ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਆਨਲਾਈਨ ਸਾਂਝਾ ਕੀਤਾ ਸੀ ਪਰ ਲੇਗੇਲੇਲਾ ਸਫਾਰੀਸ ਦੀ ਵਿਆਪਕ ਤੌਰ ਤੇ ਨਿੰਦਾ ਹੋਣ ਤੋਂ ਬਾਅਦ ਇਸ ਨੂੰ ਅਯੋਗ ਕਰ ਦਿੱਤਾ ਗਿਆ। ਇੱਕ ਨਿਊਜ਼ ਪੋਰਟਲ ਦੀ ਰਿਪੋਰਟ 'ਚ ਲੇਗੇਲੇਲਾ ਸਫਾਰੀਸ ਨੇ ਜੋੜੇ ਦੀ ਤਸਵੀਰ ਦੇ ਸਿਰਲੇਖ ਵਿੱਚ ਸ਼ੇਰ ਦਾ ਸ਼ਿਕਾਰ ਕਰਨ ਲਈ ਸ਼ਲਾਘਾ ਕੀਤੀ, ਜਿਸ ਵਿੱਚ ਕਿਹਾ ਗਿਆ ਸੀ, "ਕਾਲਹਾਰੀ ਸੂਰਜ ਵਿੱਚ ਸਖ਼ਤ ਮਿਹਨਤ ਨਾਲ ਕੀਤਾ ਕੰਮ।" ਜਦਕਿ ਡੈਰੇਨ ਕਾਰਟਰ ਨੇ ਪ੍ਰਤਿਕ੍ਰਿਆ ਜ਼ਾਹਿਰ ਕਰਦੇ ਕਿਹਾ, "ਸਾਨੂੰ ਟਿੱਪਣੀ ਕਰਨ ਵਿੱਚ ਦਿਲਚਸਪੀ ਨਹੀਂ। ਇਹ ਬਹੁਤ ਸਿਆਸੀ ਹੈ।" ਇੰਟਰਨੈੱਟ ਦਾ ਇੱਕ ਹਿੱਸਾ ਇਸ ਤੱਥ 'ਤੇ ਜ਼ੋਰ ਦੇ ਰਿਹਾ ਹੈ ਕਿ ਟਰਾਫੀ ਲਈ ਸ਼ਿਕਾਰ 'ਤੇ ਪਾਬੰਦੀ ਲਾ ਦਿੱਤੀ ਜਾਣੀ ਚਾਹੀਦੀ ਹੈ। ਟ੍ਰਿਪੀ ਹੰਟਿੰਗ ਦੀ ਮੁਹਿੰਮ ਦੇ ਸੰਸਥਾਪਕ ਐਡੂਆਰਡੋ ਗੋਨਕਲਵਜ਼ ਨੇ ਕਿਹਾ ਕਿ ਟ੍ਰਾਫੀ ਲਈ ਸ਼ਿਕਾਰ ਕੋਈ ਖੇਡ ਨਹੀਂ ਹੈ। ਐਡੂਆਰਡੋ ਗੋਨਕਲਵਜ਼ ਨੇ ਦੱਸਿਆ, "ਨਿਰਦੋਸ਼ ਜਾਨਵਰਾਂ ਦਾ ਕਤਲ ਕਰਨਾ ਰੋਮਾਂਟਿਕ ਨਹੀਂ। ਇੰਝ ਜਾਪਦਾ ਹੈ ਕਿ ਇਹ ਸ਼ੇਰ ਇੱਕ ਘੇਰੇ ਵਿੱਚ ਮਾਰਿਆ ਗਿਆ ਸੀ, ਜਿਸ ਦਾ ਇੱਕਮਾਤਰ ਉਦੇਸ਼ ਸਵੈ-ਇੱਜ਼ਤ ਦਾ ਵਿਸ਼ਾ ਸੀ।' ਉਨ੍ਹਾਂ ਕਿਹਾ ਕਿ ਇਸ ਜੋੜੇ ਨੂੰ ਖੁਦ ਦਾ ਇਸ ਤਰ੍ਹਾਂ ਦਿਖਾਵਾ ਕਰਨ ਲਈ ਸ਼ਰਮ ਆਉਣੀ ਚਾਹੀਦੀ ਹੈ।