ਨਵੀਂ ਦਿੱਲੀ: ਇੰਡੋਨੇਸ਼ੀਆ ਦੇ ਏਕੇਹ ਖੇਤਰ ‘ਚ ਪੰਜ ਅਣਵਿਆਹੇ ਜੋੜਿਆਂ ਨੂੰ ਜਨਤਕ ਤੌਰ ‘ਤੇ ਕੋੜੇ ਮਾਰੇ ਗਏ ਹਨ। ਇਨ੍ਹਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਇੱਕ-ਦੂਜੇ ਨਾਲ ਖ਼ੁਸ਼ੀ-ਖ਼ੁਸ਼ੀ ਹੱਥਾਂ ‘ਚ ਹੱਥ ਪਾ ਕੇ ਘੁੰਮ ਰਹੇ ਸੀ। ਰੂੜ੍ਹੀਵਾਦੀ ਸੋਚ ਵਾਲੇ ਇਸ ਖੇਤਰ ‘ਚ ਇਸਲਾਮੀ ਧਰਮ ਮੁਤਾਬਕ ਇਹ ਅਪਰਾਧ ਹੈ।


ਸੁਮਾਟਰਾ ਟਾਪੂ ਖੇਤਰ ‘ਚ ਸ਼ਰਾਬ ਪੀਣ, ਜੂਆ ਖੇਡਣ ਅਤੇ ਸਮਲਿੰਗੀ ਸੈਕਸ ਵੀ ਅਪਰਾਧ ਹੈ ਜਿਸ ਤਹਿਤ ਹਿੰਸਾ ਤੇ ਕਤਲ ਹੋਣਾ ਆਮ ਜਿਹੀ ਗੱਲ ਹੈ। ਇਹ ਸੰਸਾਰ ਦਾ ਸਭ ਤੋ ਵੱਡਾ ਬਹੁਗਿਣਤੀ ਦੇਸ਼ ਹੈ ਜੋ ਇਸਲਾਮਿਕ ਕਾਨੂੰਨ ਨੂੰ ਲਾਗੂ ਕਰਦਾ ਹੈ।



ਇੱਥੇ ਵੀਰਵਾਰ ਨੂੰ ਕਈ ਮਹੀਨਿਆਂ ਦੀ ਕੈਦ ਦੀ ਸਜ਼ਾ ਕੱਟ ਰਹੇ ਪੰਜ ਮੁਲਜ਼ਮਾਂ ਨੂੰ ਇੱਕ ਮਸਜ਼ਿਦ ਦੇ ਬਾਹਰ ਗੋਲ਼ੀ ਮਾਰ ਦਿੱਤੀ ਗਈ। ਧਾਰਮਿਕ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਹੱਥ ਫੜ ਕੇ ਅਤੇ ਕੁਝ ਨੂੰ ਸੈਕਸ ਕਰਦਿਆਂ ਫੜ ਲਿਆ ਸੀ। ਸ਼ਿਆ ਅਫ਼ਸਰ ਨੇ ਅਜਿਹਾ ਹਜ਼ਾਰਾਂ ਲੋਕਾਂ ਸਾਹਮਣੇ ਕੀਤਾ ਜਿਨ੍ਹਾਂ ‘ਚ ਬੱਚੇ ਵੀ ਸ਼ਾਮਲ ਸੀ ਤਾਂ ਜੋ ਉਹ ਇਸ ਸਜ਼ਾ ਤੋਂ ਕੁਝ ਨਸੀਹਤ ਲੈਣ।

ਇਸ ਬਾਰੇ ਧਾਰਮਿਕ ਅਫ਼ਸਰ ਸਫਰੀਦੀ ਨੇ ਕਿਹਾ, “ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ‘ਚ ਇਸ ਤਰ੍ਹਾਂ ਦਾ ਕੇਸ ਨਾ ਹੋਣ- ਇਸ ਬੇਹੱਦ ਸ਼ਰਮਨਾਕ ਹਨ।” ਇਸ ਦੇ ਨਾਲ ਹੀ ਦੱਸ ਦਈਏ ਕਿ ਦਸੰਬਰ ‘ਚ ਦੋ ਆਦਮੀਆਂ ਨੂੰ ਨਾਬਾਲਿਗ ਕੁੜੀਆਂ ਨਾਲ ਸੈਕਸ ਕਰਨ ਦੇ ਜ਼ੁਰਮ ‘ਚ 100 ਕੋੜਿਆਂ ਦੀ ਸਜ਼ਾ ਮਿਲੀ ਸੀ।