Coronavirus in Russia: ਰੂਸ 'ਚ ਕੋਰੋਨਾ ਇਫੈਕਸ਼ਨ ਦੇ ਨਵੇਂ ਮਾਮਲਿਆਂ 'ਚ ਡੈਲਟਾ ਵੇਰੀਏਂਟ ਦਾ ਇਕ ਨਵਾਂ ਸਬ-ਵੇਰੀਏਂਟ ਪਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਵਾਂ ਸਬ-ਵੇਰੀਏਂਟ ਕੋਰੋਨਾ ਦੇ ਡੈਲਟਾ ਵੇਰੀਏਂਟ ਤੋਂ ਵੀ ਜ਼ਿਆਦਾ ਖਤਰਨਾਕ ਹੈ। ਖੋਜੀਆਂ ਦੀ ਇਕ ਟੀਮ ਨੇ ਆਪਣੀ ਰਿਪੋਰਟ 'ਚ ਇਸ ਗੱਲ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦਾ AY 4 2 ਸਬ-ਵੇਰੀਏਂਟ ਮੂਲ ਡੈਲਟਾ ਦੀ ਤੁਲਨਾ 'ਚ ਲਗਪਗ 10 ਫੀਸਦ ਹਮਲਾਵਰ ਹੋ ਸਕਦਾ ਹੈ।
ਡੈਲਟਾ ਦੇ ਮੁਕਾਬਲੇ ਜ਼ਿਆਦਾ ਹਮਲਾਵਰ
ਰੂਸ ਦੇ ਰਿਸਰਚਰ ਕਾਮਿਲ ਖਫੀਜੋਵ ਦਾ ਦਾਅਵਾ ਹੈ ਕਿ ਰੂਸ 'ਚ ਰੋਜ਼ਾਨਾ ਤੇਜ਼ੀ ਨਾਲ ਸਾਹਮਣੇ ਆ ਰਹੇ ਨਵੇਂ ਇਨਫੈਕਸ਼ਨ ਦੇ ਮਾਮਲੇ 'ਤੇ ਕੋਰੋਨਾ ਇਨਫੈਕਟਡਾਂ ਦੀਆਂ ਮੌਤਾਂ ਇਸੇ AY.4.2 ਸਬ ਵੇਰੀਏਂਟ ਦੇ ਕਾਰਨ ਹੋ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਟੀਕੇ ਇਸ ਵੇਰੀਏਂਟ ਦੇ ਖਿਲਾਫ ਕਾਫੀ ਪ੍ਰਭਾਵੀ ਸਾਬਿਤ ਹੋ ਸਕਦੇ ਹਨ। ਇਹ ਏਨਾ ਵੱਖਰਾ ਨਹੀਂ ਹੈ ਕਿ ਐਂਟੀਬੌਡੀ ਨੂੰ ਬੰਨ੍ਹਣ ਦੀ ਸਮਰੱਥਾ ਨੂੰ ਬਦਲ ਸਕਦਾ ਹੈ।
ਇੰਗਲੈਂਡ 'ਚ ਸਾਹਮਣੇ ਆਇਆ AY.4.2 ਸਬ-ਵੇਰੀਏਂਟ
ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਬ੍ਰਿਟੇਨ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਤੇਜ਼ੀ ਦੇਖੀ ਗਈ ਹੈ। 15 ਅਕਤੂਬਰ ਨੂੰ ਜਾਰੀ ਯੂਕੇ ਸਿਹਤ ਸੁਰੱਖਿਆ ਏਜੰਸੀ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ AY.4.2 ਸਬ-ਵੇਰੀਏਂਟ ਇੰਗਲੈਂਡ 'ਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਇਨਫੈਕਟਡਾਂ ਲਈ ਜ਼ਿੰਮੇਵਾਰ ਹੈ। ਜਿਸ ਦੇ ਕਾਰਨ 27 ਸਤੰਬਰ ਤੋਂ ਬਾਅਦ ਤੋਂ 6 ਫੀਸਦ ਦੀ ਤੇਜ਼ੀ ਦੇਖੀ ਗਈ ਹੈ।
ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ ਦਿੱਤੀ Non Working Week ਦੀ ਮਨਜੂਰੀ
ਰੂਸੀ ਵਿਗਿਆਨ ਨਿਕੋਲੇ ਕ੍ਰਾਇਚਕੋਵ ਦਾ ਕਹਿਣਾ ਹੈ ਕਿ ਕੋਰੋਨਾ ਦੇ ਡੈਲਟਾ ਵੇਰੀਏਂਟ ਤੇ ਉਸ ਦੇ ਉਪ ਪ੍ਰਕਾਰ ਮੁਖੀ ਬਣੇ ਰਹਿਣਗੇ। ਉੱਥੇ ਹੀ ਮਾਸਕੋ ਦੇ ਮੇਅਰ ਨੇ ਵੀਰਵਾਰ ਪਿਛਲੇ ਸਾਲ ਜੂਨ ਤੋਂ ਬਾਅਦ ਤੋਂ ਸਭ ਤੋਂ ਸਖ਼ਤ ਲੌਕਡਾਊਨ ਦਾ ਐਲਾਨ ਕੀਤਾ ਹੈ। ਇਸ ਤੋਂ ਇਕ ਦਿਨ ਪਹਿਲਾਂ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ ਨਵੰਬਰ ਦੀ ਸ਼ੁਰੂਆਤ 'ਚ ਇਕ ਹਫ਼ਤੇ ਲਈ Non Working Week ਦੇ ਸਰਕਾਰੀ ਪ੍ਰਸਤਾਵ ਨੂੰ ਮਨਜੂਰੀ ਦਿੱਤੀ ਸੀ। ਇਸ ਦੌਰਾਨ ਲੋਕਾਂ ਨੂੰ ਪੇਡ ਛੁੱਟੀਆਂ ਦਿੱਤੀਆਂ ਜਾਣਗੀਆਂ।