Viral Video: ਪਾਲਤੂ ਜਾਨਵਰਾਂ ਨੂੰ ਲੋਕ ਅਕਸਰ ਹੀ ਗੱਡੀਆਂ 'ਚ ਲੈਕੇ ਜਾਂਦੇ ਹਨ। ਇਸ ਦੌਰਾਨ ਇਨ੍ਹਾਂ ਨੂੰ ਗੱਡੀ ਦੀ ਖਿੜਕੀ 'ਚੋਂ ਬਾਹਰ ਝਾਕਦਿਆਂ ਵੀ ਦੇਖਿਆ ਹੋਵੇਗਾ। ਹਾਲ ਹੀ 'ਚ ਅਮਰੀਕਾ ਦੇ ਵਿਸਕੌਂਸਿਨ 'ਚ ਇਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਅਮਰੀਕਾ ਦੇ ਵਿਸਕੌਂਸਿਨ 'ਚ ਕਾਰ ਅੰਦਰ ਇਕ ਗਾਂ ਦੇ ਵੱਛੇ ਨੂੰ ਘੰਮਦਿਆਂ ਤੇ ਇਕ ਫਾਸਟ ਫੂਡ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ। ਜਿਸ ਦਾ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


ਦਰਅਸਲ ਅਮਰੀਕਾ ਦੇ ਵਿਸਕੌਂਸਿਨ 'ਚ ਰਹਿਣ ਵਾਲੀ ਇਕ ਮਹਿਲਾ ਜੇਸਿਕਾ ਨੇਲਸਨ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿਸ 'ਚ ਗਾਂ ਦੇ ਇਕ ਵੱਛੇ ਨੂੰ ਕਾਰ ਦੀ ਪਿਛਲੀ ਸੀਟ 'ਤੇ ਖਿੜਕੀ ਕੋਲ ਬੈਠੇ ਦੇਖਿਆ ਜਾ ਸਕਦਾ ਹੈ।


ਜੇਸਿਕਾ ਨੈਲਸਨ ਮਾਰਸ਼ਫੀਲਡ 'ਚ ਮੈਕਡੌਨਲਡਸ ਡ੍ਰਾਈਵ ਥ੍ਰੂ 'ਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਸੀ। ਉਨ੍ਹਾਂ ਇਕ ਕਾਰ 'ਚ ਗਾਂ ਦੇ ਵੱਛੇ ਨੂੰ ਕਾਰ 'ਚ ਆਪਣੀ ਵਾਰੀ ਦਾ ਇੰਤਜ਼ਾਰ ਕਰਦਿਆਂ ਦੇਖਿਆ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।



 


ਜੇਸਿਕਾ ਨੈਲਸਨ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਲੱਗਾ ਗਾਂ ਨਕਲੀ ਹੈ। ਆਖਿਰ ਗਾਂ ਨੂੰ ਬਿਊਕ 'ਚ ਕੌਣ ਰੱਖਦਾ ਹੈ। ਇਸ ਤੋਂ ਬਾਅਦ ਜਦੋਂ ਗਾਂ ਦੇ ਵੱਛੇ ਨੇ ਆਪਣਾ ਸਿਰ ਹਿਲਾਇਆ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋਇਆ ਕਿ ਗਾਂ ਦਾ ਵੱਛਾ ਅਸਲੀ ਹੈ। ਇਸ ਤੋਂ ਇਲਾਵਾ ਨੈਲਸਨ ਦਾ ਕਹਿਣਾ ਹੈ ਕਿ ਕਾਰ 'ਚ ਇਕ ਵੱਛਾ ਨਹੀਂ ਬਲਕਿ ਤਿੰਨ ਸਨ, ਇਨ੍ਹਾਂ 'ਚੋਂ ਦੋ ਲੇਟੇ ਹੋਏ ਸਨ।


ਫਿਲਹਾਲ ਕਾਰ ਦੇ ਅੰਦਰ ਗਾਂ ਦੇ ਵੱਛੇ ਨੂੰ ਘੁੰਮਦਾ ਦੇਖ ਸੋਸ਼ਲ ਮੀਡੀਆ 'ਤੇ ਲੋਕ ਕਾਫੀ ਉਤਸ਼ਾਹਿਤ ਹਨ। ਸੋਸ਼ਲ ਮੀਡੀਆ ਯੂਜ਼ਰਸ ਵੀਡੀਓ 'ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਦਾ ਕਹਿਣਾ ਹੈ ਕਿ ਉਹ ਮਾਰਸ਼ਫੀਲਡ 'ਚ ਹੀ ਰਹਿੰਦੀ ਹੈ ਤੇ ਕਾਰ ਦੀ ਪਿਛਲੀ ਸੀਟ 'ਤੇ ਤਿੰਨ ਵੱਛੇ ਸਨ। ਉਹ ਮੈਕਡੌਨਲਡਸ 'ਚ ਸ਼ਾਇਦ ਰਪ੍ਰੈਂਚ ਰਪ੍ਰਾਈਜ਼ ਲੈਣ ਆਏ ਸਨ।