ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਹਰ ਕਿਸੇ ਲਈ ਪਰੇਸ਼ਾਨੀ ਭਰਿਆ ਰਿਹਾ। ਅਜਿਹੇ 'ਚ ਕੋਰੋਨਾ ਵਾਇਰਸ ਦੇ ਕਾਰਨ ਵਿਦੇਸ਼ ਜਾਣ ਵਾਲੇ ਲੋਕ ਇਸ ਮਹਾਮਾਰੀ ਦੇ ਪ੍ਰਸਾਰ ਕਾਰਨ ਆਪਣੀ ਯਾਤਰਾ ਨਹੀਂ ਕਰ ਸਕੇ। ਪਰ ਹੁਣ ਕੋਰੋਨਾ ਵਾਇਰਸ ਖਿਲਾਫ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕੇ ਵਿਅਕਤੀ ਜੋ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਵੈਕਸੀਨ ਆਪਣੀ ਜਨਮ ਤਾਰੀਖ ਦੇ ਨਾਲ ਕੋਵਿਨ ਐਪ 'ਤੇ ਵੈਕਸੀਨ ਸਰਟੀਫਿਕੇਟ ਮਿਲੇਗਾ। ਅਜੇ ਤਕ ਇਹ ਸਰਟੀਫ਼ਿਕੇਟ ਸਿਰਫ਼ ਜਨਮ ਦੇ ਸਾਲ ਦੇ ਆਧਾਰ 'ਤੇ ਦਿੱਤਾ ਜਾਂਦਾ ਸੀ। ਕੋਵਿਨ ਐਪ 'ਤੇ ਇਹ ਸੁਵਿਧਾ ਅਗਲੇ ਹਫ਼ਤੇ ਤੋਂ ਸ਼ੁਰੂ ਹੋਵੇਗੀ।


ਵਿਦੇਸ਼ ਜਾਣ ਵਾਲੇ ਯਾਤਰੀਆਂ ਦੇ ਸਰਟੀਫ਼ਿਕੇਟ ਲਈ ਸ਼ੁਰੂ ਹੋਵੇਗੀ ਸੁਵਿਧਾ


ਕੋਵਿਨ ਮੈਨੇਜਮੈਂਟ ਪੋਰਟਲ ਦੇ ਨਾਲ ਕੇਂਦਰ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਵੀਂ ਸੁਵਿਧਾ ਦਾ ਖਿਆਲ ਕੋਵਿਨ ਪ੍ਰਮਾਣਨ ਸਰਟੀਫਿਕੇਟ 'ਤੇ ਭਾਰਤ ਤੇ ਯੂਕੇ ਦੇ ਵਿਚ ਚੱਲ ਰਹੀ ਤਕਨੀਕੀ ਚਰਚਾ ਤੋਂ ਉਪਜਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਯੂਕੇ ਅੰਤਰ-ਰਾਸ਼ਟਰੀ ਯਾਤਰੀਆਂ ਲਈ DD-MM-YY ਫੌਰਮੈਟ 'ਚ WHO ਮਾਪਦੰਡਾਂ ਦੇ ਮੁਤਾਬਕ ਕੋਵਿਨ ਸਰਟੀਫਿਕੇਟ 'ਚ ਜਨਮ ਤਾਰੀਖ ਫੌਰਮੈਟ ਚਾਹੁੰਦਾ ਹੈ। ਇਸ ਲਈ ਵਿਦੇਸ਼ ਜਾਣ ਵਾਲਿਆਂ ਲਈ CoWIN ਸਰਟੀਫਿਕੇਟਾਂ 'ਚ ਵੀ ਇਹੀ ਸੁਵਿਧਾ ਸ਼ੁਰੂ ਕੀਤੀ ਜਾਵੇਗੀ।


ਯੂਕੇ ਦੀ ਸਰਕਾਰ ਨੇ ਟ੍ਰੈਵਲ ਨਿਯਮਾਂ 'ਤੇ ਥੋੜੀ ਰਾਹਤ ਦਿੱਤੀ ਹੈ ਜੋ 4 ਅਕਤੂਬਰ ਤੋਂ ਜਾਰੀ ਹੋਣ ਵਾਲੀ ਹੈ। ਤੁਸੀਂ ਇਹ ਸਾਬਿਤ ਕਰਨ 'ਚ ਸਮਰੱਥ ਹੋਣੇ ਚਾਹੀਦੇ ਹੋ ਕਿ ਤੁਸੀਂ ਵੈਕਸੀਨੇਟਡ ਹੋ।


ਯਾਤਰਾ ਲਈ ਅਪਣਾਉਣੇ ਹੋਣਗੇ ਸਾਰੇ ਨਿਯਮ


ਵੈਕਸੀਨ ਸਰਟੀਫਿਕੇਟ 'ਚ ਪੂਰਾ ਨਾਂਅ, ਸਰਨੇਮ, ਜਨਮ ਤਾਰੀਖ, ਵੈਕਸੀਨ ਬ੍ਰਾਂਡ ਤੇ ਨਿਰਮਾਤਾ, ਹਰ ਖੁਰਾਕ ਲਈ ਟੀਕਾਕਰਨ ਦੀ ਤਾਰੀਖ਼, ਟੀਕਾਕਰਨ ਦਾ ਦੇਸ਼ ਜਾਂ ਖੇਤਰ ਤੇ ਜਾਂ ਸਰਟੀਫਿਕੇਟ ਦੇਣ ਵਾਲੇ ਸ਼ਾਮਿਲ ਹਨ। ਕੋਵਿਨ ਵੈਕਸੀਨ ਸਰਟੀਫਿਕੇਟ ਫਿਲਹਾਲ ਲਾਭਪਾਤਰੀ ਦਾ ਨਾਂਅ, ਜਨਮ ਦੇ ਸਾਲ ਦੇ ਆਧਾਰ ਤੇ ਉਮਰ, ਲਿੰਗ, ਆਈਡੀ, ਅਦਿੱਤੀ ਸਿਹਤ ਆਈਡੀ, ਵੈਕਸੀਨ ਦਾ ਨਾਂਅ, ਪਹਿਲੀ ਖੁਰਾਕ ਦੀ ਤਾਰੀਖ, ਦੂਜੀ ਖੁਰਾਕ ਦੀ ਤਾਰੀਖ, ਟੀਕਾਕਰਨਕਰਤਾ, ਟੀਕਾਕਰਨ ਕੇਂਦਰ ਦਾ ਨਾਂਅ ਤੇ ਸ਼ਹਿਰ/ਸੂਬਾ ਦਿਖਾਉਂਦਾ ਹੈ।


ਸਿਰਫ਼ ਵਿਦੇਸ਼ ਯਾਤਰਾ ਕਰਨ ਵਾਲਿਆਂ ਲਈ ਨਵੀਂ ਸੁਵਿਧਾ


ਨੈਸ਼ਨਲ ਹੈਲਥ ਅਥਾਰਿਟੀ ਦੇ ਚੀਫ਼ ਐਕਜ਼ੀਕਿਊਟਿਵ  ਅਫ਼ਸਰ ਤੇ ਕੋਵਿਨ ਪੋਰਟਲ ਦੇ ਹੈੱਡ ਰਾਮ ਸੇਵਕ ਸ਼ਰਮਾ ਨੇ ਦੱਸਿਆ ਕਿ WHO ਕੋਵਿਡ ਟੀਕਾਕਰਨ ਸਰਟੀਫਿਕੇਟ ਟੈਂਪਲੇਟ ਦੇ ਮੁਤਾਬਕ ਇਕ ਜਨਮ ਤਾਰੀਖ ਕਾਲਮ ਹੈ, ਜੋ ਆਪਸ਼ਨ ਹੈ। ਕੋਵਿਨ 'ਚ ਅਸੀਂ ਸਿਰਫ਼ ਲਾਭਪਾਤਰੀ ਦੇ ਜਨਮ ਦਾ ਸਾਲ ਦਰਸਾਉਂਦੇ ਹਾਂ। ਜਿਸ ਦੇ ਮੁਤਾਬਕ ਉਸ ਦੀ ਉਮਰ ਟੀਕਾਕਰਨ ਪ੍ਰਮਾਣ ਪੱਤਰ 'ਤੇ ਦਿਖਾਈ ਦਿੰਦੀ ਹੈ। ਕੋਵਿਨ ਦੀ ਇਹ ਨਵੀਂ ਸੁਵਿਧਾ ਸਿਰਫ਼ ਅੰਤਰ-ਰਾਸ਼ਟਰੀ ਪੱਧਰ 'ਤੇ ਯਾਤਰਾ ਕਰਨ ਵਾਲਿਆਂ ਲਈ ਹੋਵੇਗੀ।