PM Modi Biden Meeting: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਚ ਸ਼ੁੱਕਰਵਾਰ ਰਾਤ ਦੋ-ਪੱਖੀ ਬੈਠਕ ਕਰੀਬ ਇਕ ਘੰਟੇ ਤੋਂ ਵੀ ਜ਼ਿਆਦਾ ਸਮਾਂ ਚੱਲੀ। ਇਸ ਸਾਲ ਜਨਵਰੀ 'ਚ ਬਾਇਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਦੀ ਪੀਐਮ ਮੋਦੀ ਦੇ ਨਾਲ ਇਹ ਦੂਜੀ ਬੈਠਕ ਸੀ। ਭਾਰਤ ਤੇ ਅਮਰੀਕਾ ਦੇ ਸਬੰਧਾਂ 'ਚ ਇਸ ਬੈਠਕ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਬੈਠਕ ਦੌਰਾਨ ਰਾਸ਼ਟਰਪਤੀ ਬਾਇਡਨ ਨੇ ਆਪਣੇ ਮੁੰਬਈ ਦੌਰੇ ਨੂੰ ਯਾਦ ਕੀਤਾ ਤੇ ਕਿਹਾ ਕਿ ਉਹ ਇਕ ਭਾਰਤੀ ਮਹਿਲਾ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ। ਹਾਲਾਂਕਿ ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ। ਰਾਸ਼ਟਰਪਤੀ ਬਾਇਡਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਕਿ ਬਾਇਡਨ ਸਰਨੇਮ ਦੇ ਲੋਕ ਵੀ ਇੰਡੀਆ 'ਚ ਰਹਿੰਦੇ ਹਨ। ਉਨ੍ਹਾਂ ਨੂੰ ਲੱਭ ਕੇ ਮਿਲਾਇਆ ਜਾਵੇ। ਉਨ੍ਹਾਂ ਦੇ ਇਨ੍ਹਾਂ ਕਹਿੰਦਿਆਂ ਹੀ ਉੱਥੇ ਮੌਜੂਦ ਲੋਕਾਂ ਨੂੰ ਹਾਸਾ ਆ ਗਿਆ ਤੇ ਰਾਸ਼ਟਰਪਤੀ ਬਾਇਡਨ ਦੇ ਨਾਲ ਪੀਐਮ ਮੋਦੀ ਵੀ ਹੱਸਣ ਲੱਗੇ।
ਇਸ ਤੋਂ ਅੱਗੇ ਰਾਸ਼ਟਰਪਤੀ ਬਾਇਡਨ ਨੇ ਪੀਐਮ ਮੋਦੀ ਦਾ ਸੁਆਗਤ ਕਰਦਿਆਂ ਕਿਹਾ ਕਿ ਜਦੋਂ ਮੈਂ ਇਸ ਤੋਂ ਪਹਿਲਾਂ ਉਪ-ਰਾਸ਼ਟਰਪਤੀ ਸੀ ਤਾਂ ਮੈਂ ਇਸ ਕੁਰਸੀ 'ਤੇ ਬੈਠਦਾ ਸੀ। ਹਾਲਾਂਕਿ ਹੁਣ ਮੈਂ ਰਾਸ਼ਟਰਪਤੀ ਹਾਂ ਤੇ ਤੁਸੀਂ ਮੇਰੀ ਕੁਰਸੀ 'ਤੇ ਬੈਠੇ ਹੋ।
ਇਸ ਤੋਂ ਬਾਅਦ ਪੀਐਮ ਮੋਦੀ ਨੇ ਰਾਸ਼ਟਰਪਤੀ ਬਾਇਡਨ ਨੂੰ ਕਿਹਾ ਕਿ ਤੁਸੀਂ ਦੱਸਿਆ ਕਿ 40 ਲੱਖ ਭਾਰਤੀ ਅਮਰੀਕਾ ਨੂੰ ਮਜਬੂਤ ਕਰ ਰਹੇ ਹਨ। ਲੋਕਾਂ ਨਾਲ ਲੋਕਾਂ ਦਾ ਸੰਪਰਕ ਮਹੱਤਵਪੂਰਨ ਹੈ ਤੇ ਇਸ 'ਚ ਤੁਹਾਡਾ ਕਾਫੀ ਅਹਿਮ ਯੋਗਦਾਨ ਰਹਿਣ ਵਾਲਾ ਹੈ। ਇਸ ਤਰ੍ਹਾਂ ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ 'ਚ ਤਕਨਾਲੋਜੀ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀ ਹੈ। ਉਸੇ ਤਰ੍ਹਾਂ ਭਾਰਤ ਤੇ ਅਮਰੀਕਾ ਦੇ ਵਿਚ ਵਪਾਰ ਦਾ ਆਪਣਾ ਸਬੰਧ ਹੈ ਤੇ ਅਸੀਂ ਇਕ ਦੂਜੇ ਦੇ ਪੂਰਕ ਬਣ ਸਕਦੇ ਹਾਂ। ਅਜਿਹੀਆ ਕਈ ਚੀਜ਼ਾਂ ਹਨ ਜਿੰਨ੍ਹਾਂ ਦੀ ਅਮਰੀਕਾ ਤੋਂ ਭਾਰਤ ਨੂੰ ਲੋੜ ਹੈ ਤੇ ਕਈ ਚੀਜ਼ਾਂ ਹਨ ਜਿਸ ਦੀ ਭਾਰਤ ਤੋਂ ਅਮਰੀਕਾ ਨੂੰ ਲੋੜ ਹੈ।
ਪੀਐਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਬਾਇਡਨ ਨੂੰ ਕਿਹਾ ਕਿ ਸਾਲ 2014 'ਚ ਤੇ 2016 'ਚ ਮੈਨੂੰ ਤੁਹਾਡੇ ਨਾਲ ਵਿਸਥਾਰ 'ਚ ਗੱਲ ਕਰਨ ਦਾ ਮੌਕਾ ਮਿਲਿਆ ਸੀ। ਉਸ ਸਮੇਂ ਭਾਰਤ-ਅਮਰੀਕਾ ਸਬੰਧਾਂ ਨੂੰ ਲੈਕੇ ਮੇਰਾ ਵਿਜ਼ਨ ਹਾਂ ਪੱਖੀ ਸੀ। ਅੱਜ ਰਾਸ਼ਟਰਪਤੀ ਦੇ ਤੌਰ 'ਤੇ ਜੋ ਕਦਮ ਉਹ ਵਧਾ ਰਹੇ ਹਨ ਉਨ੍ਹਾਂ ਦਾ ਮੈਂ ਸਵਾਗਤ ਕਰਦਾ ਹਾਂ।
ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਪੀਐਮ ਮੋਦੀ ਦੇ ਨਾਲ ਬੈਠਕ ਤੋਂ ਪਹਿਲਾਂ ਟਵੀਟ ਕੀਤਾ ਸੀ। ਉਨ੍ਹਾਂ ਟਵੀਟ ਕਰਦਿਆਂ ਕਿਹਾ- 'ਅੱਜ ਸਵੇਰੇ ਮੈਂ ਵਾਈਟ ਹਾਊਸ 'ਚ ਦੋ-ਪੱਖੀ ਬੈਠਕ ਲਈ ਪੀਐਮ ਮੋਦੀ ਦੀ ਮੇਜ਼ਬਾਨੀ ਕਰ ਰਿਹਾ ਹਾਂ। ਮੈਂ ਦੋਵਾਂ ਦੇਸ਼ਾਂ ਦੇ ਵਿਚ ਰਿਸ਼ਤਿਆਂ ਨੂ ਮਜਬੂਤ ਕਰਨ, ਇਕ ਆਜ਼ਾਦ ਤੇ ਖੁੱਲ੍ਹੇ ਇੰਡੋ-ਪੈਸੇਫਿਕ ਨੂੰ ਬਣਾਈ ਰੱਖਣ ਤੇ covid-19 ਤੋਂ ਲੈਕੇ ਜਲਵਾਯੂ ਪਰਿਵਰਤਨ ਤਕ ਹਰ ਚੀਜ਼ ਤੇ ਗੱਲਬਾਤ ਕਰਨ ਲਈ ਤਿਆਰ ਹਾਂ।'