Covid-19 ਵੈਕਸੀਨ ਨਿਰਮਾਤਾ ਮੌਡਰਨਾ (Moderna) ਦੇ CEO ਸਟੀਫ਼ਨ ਬੈਂਸੇਲ (Stephane Bancel) ਦਾ ਮੰਨਣਾ ਹੈ ਕਿ ਅਗਲੇ ਇਕ ਸਾਲ ਚ ਕੋਵਿਡ-19 ਮਹਾਂਮਾਰੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਗਲੋਬਲ ਡਿਮਾਂਡ ਦੇ ਮੁਤਾਬਕ ਹੁਣ ਤੇਜ਼ੀ ਨਾਲ ਵੈਕਸੀਨ ਦੀ ਪ੍ਰੋਡਕਸ਼ਨ ਹੋ ਰਹੀ ਹੈ। ਜਿਸ ਦੇ ਚੱਲਦਿਆਂ ਜਲਦ ਹੀ ਇਸ ਮਹਾਮਾਰੀ ਤੋਂ ਛੁਟਕਾਰਾ ਪਾ ਲਿਆ ਜਾਵੇਗਾ।
ਹਾਲਾਂਕਿ ਘੱਟ ਆਮਦਨ ਵਾਲੇ ਦੇਸ਼ਾਂ 'ਚ ਹੁਣ ਤਕ ਸਿਰਫ਼ 2 ਫੀਸਦ ਲੋਕਾਂ ਨੂੰ ਹੀ ਵੈਕਸੀਨ ਦੀ ਡੋਜ਼ ਦਿੱਤੀ ਜਾ ਸਕੀ ਹੈ। ਇਸ ਲਈ ਜੇਕਰ ਗ੍ਰਾਊਂਡ ਲੈਵਲ 'ਤੇ ਵੈਕਸੀਨੇਸ਼ਨ ਦੀ ਗੱਲ ਕਰੀਏ ਤਾਂ ਸਟੀਫਨ ਬੈਂਸੇਲ ਦਾ ਇਹ ਬਿਆਨ ਕਮਜ਼ੋਰ ਨਜ਼ਰ ਆਉਂਦਾ ਹੈ।
ਜਿਹੜੇ ਲੋਕਾਂ ਨੇ ਵੈਕਸੀਨ ਨਹੀਂ ਲਵਾਈ ਉਨ੍ਹਾਂ ਨੂੰ ਰਹੇਗਾ ਖਤਰਾ
ਇਸ ਦੇ ਨਾਲ ਹੀ ਬੈਂਸੇਲ ਨੇ ਕਿਹਾ, 'ਜੋ ਲੋਕ ਵੈਕਸੀਨ ਲਗਵਾ ਲੈਣਗੇ ਉਹ ਆਉਣ ਵਾਲੇ ਸਮੇਂ 'ਚ ਵਾਇਰਸ ਤੋਂ ਸੁਰੱਖਿਅਤ ਰਹਿਣਗੇ। ਜੋ ਲੋਕ ਇਹ ਵੈਕਸੀਨ ਨਹੀਂ ਲਵਾਉਂਦੇ ਉਨ੍ਹਾਂ ਨੂੰ ਇਸ ਦੇ ਡੈਲਟਾ ਵੇਰੀਏਂਟ ਦੇ ਚੱਲਦਿਆਂ ਬਿਮਾਰ ਪੈਣ ਜਾਂ ਹਸਪਤਾਲ ਭਰਤੀ ਹੋਣ ਦਾ ਖਤਰਾ ਬਣਿਆ ਰਹੇਗਾ।'
ਬੂਸਟਰ ਸ਼ੌਟ ਦੀ ਵੀ ਪੈ ਸਕਦੀ ਲੋੜ
ਬੈਂਸੇਲ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਵੈਕਸੀਨ ਦੇ ਬੂਸਟਰ ਡੋਜ਼ ਦੀ ਵੀ ਲੋੜ ਪੈ ਸਕਦੀ ਹੈ। ਕੰਪਨੀ ਇਸ ਲਈ ਮੌਜੂਦ ਵੈਕਸੀਨ ਦੀ ਅੱਧੀ ਡੋਜ਼ ਦੇ ਫਾਰਮੂਲੇ 'ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੈਕਸੀਨ ਦੇ ਡੈਲਟਾ ਆਪਟੀਮਾਇਜ਼ਡ ਵੈਰੀਏਂਟ 'ਤੇ ਵੀ ਕੰਮ ਕਰ ਰਹੀ ਹੈ ਜੋ 2022 'ਚ ਬੂਸਟਰ ਸ਼ੌਟਸ ਦਾ ਆਧਾਰ ਹੋਵੇਗਾ।
ਇਹ ਵੀ ਪੜ੍ਹੋ: CM ਚਰਨਜੀਤ ਚੰਨੀ ਦਾ ਐਲਾਨ, ਸੁਰੱਖਿਆ ਲਈ 1000 ਮੁਲਾਜ਼ਮ ਤੇ 200 ਗੱਡੀਆਂ ਨਹੀਂ ਚਾਹੀਦੀਆਂ, ਮੈਨੂੰ ਕਿਨ੍ਹੇ ਮਾਰਨੈ
ਇਹ ਵੀ ਪੜ੍ਹੋ: Captain Amarinder Singh: ਹੁਣ ਕੈਪਟਨ ਛੱਡਣਗੇ ਕਾਂਗਰਸ? ਹਾਈਕਮਾਨ ਨਾਲ ਮੁੜ ਖੜਕੀ, ਕਹੀ ਵੱਡੀ ਗੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin