Brazil Health Minister: ਬ੍ਰਾਜ਼ੀਲ ਦੇ ਸਿਹਤ ਮੰਤਰੀ ਨੂੰ ਮਾਸਕ ਰਹਿਤ ਬੋਰਿਸ ਜੋਨਸਨ ਨਾਲ ਹੱਥ ਮਿਲਾਉਣਾ ਮਹਿੰਗਾ ਪੈ ਗਿਆ। ਮਾਰਕਲੋ ਕਯੂਰੋਗਾ ਕੋਰੋਨਾ ਪੌਜ਼ੇਟਿਵ ਹੋ ਗਏ ਹਨ ਤੇ ਉਨ੍ਹਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। ਨਿਊਯਾਰਕ 'ਚ ਬਗੈਰ ਮਾਸਕ ਦੇ ਬੋਰਿਸ ਜੌਨਸਨ ਤੇ ਹੋਰ ਬ੍ਰਿਟਿਸ਼ ਅਧਿਕਾਰੀਆਂ ਨਾਲ ਮੁਲਾਕਾਤ ਦੇ 24 ਘੰਟਿਆਂ ਬਾਅਦ ਇਹ ਘਟਨਾ ਸਾਹਮਣੇ ਆਈ।


ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਵੀ ਦੁਵੱਲੀ ਮੀਟਿੰਗ ਵਿੱਚ ਮੌਜੂਦ ਸੀ। ਮਾਰਕਲੋ ਕਯੂਰੋਗਾ ਨੇ ਮੰਗਲਵਾਰ ਰਾਤ ਨੂੰ ਟਵਿੱਟਰ 'ਤੇ ਦੱਸਿਆ ਕਿ ਉਹ ਕੋਰੋਨਾ ਨਾਲ ਸੰਕਰਮਿਤ ਹੋ ਗਏ ਹਨ। ਥੋੜ੍ਹੀ ਦੇਰ ਬਾਅਦ ਬ੍ਰਾਜ਼ੀਲੀਅਨ ਨਿਊਜ਼ ਵੈੱਬਸਾਈਟ ਨੇ ਰਿਪੋਰਟ ਦਿੱਤੀ ਕਿ ਬ੍ਰਾਜ਼ੀਲ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਆਪਣੀ ਭਾਗੀਦਾਰੀ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। 55 ਸਾਲਾ ਕਾਰਡੀਓਲੋਜਿਸਟ ਕਯੂਰੋਗਾ ਜੌਨਸਨ ਨਾਲ ਹੱਥ ਮਿਲਾਉਂਦੇ ਹੋਏ ਤੇ ਪ੍ਰਧਾਨ ਮੰਤਰੀ ਦੇ ਹੱਥ 'ਤੇ ਹੱਥ ਮਾਰਦੇ ਹੋਏ ਦਿਖਾਏ ਗਏ ਸੀ।




ਇਹ ਮੁਲਾਕਾਤ ਨਿਊਯਾਰਕ ਕੌਂਸਲੇਟ ਵਿਖੇ ਸੋਮਵਾਰ ਦੀ ਮੀਟਿੰਗ ਵਿੱਚ ਹੋਈ। ਇਸ ਤੱਥ ਦੇ ਬਾਵਜੂਦ ਕਿ ਬੋਲਸੋਨਾਰੋ ਨੇ ਜਨਤਕ ਤੌਰ 'ਤੇ ਕੋਵਿਡ-19 ਦੇ ਵਿਰੁੱਧ ਟੀਕਾਕਰਣ ਨਾ ਕੀਤੇ ਜਾਣ ਦਾ ਦਾਅਵਾ ਕੀਤਾ ਸੀ, ਜੌਹਨਸਨ, ਟੱਰੂਸ ਤੇ ਬ੍ਰਿਟਿਸ਼ ਪ੍ਰਤੀਨਿਧੀ ਮੰਡਲ ਦੇ ਹੋਰ ਮੈਂਬਰਾਂ ਨੇ ਮੀਟਿੰਗ ਵਿੱਚ ਮਾਸਕ ਨਹੀਂ ਪਹਿਨੇ ਸੀ। ਹਾਲਾਂਕਿ, ਸੋਫੇ 'ਤੇ ਬ੍ਰਿਟਿਸ਼ ਨੇਤਾਵਾਂ ਦੇ ਪਿੱਛੇ ਬੈਠੇ ਕਵੇਰੋਗਾ ਨੇ ਮਾਸਕ ਵਰਤੋਂ ਕੀਤੀ ਸੀ।


ਸੋਸ਼ਲ ਮੀਡੀਆ 'ਤੇ ਸ਼ੇਅਰ ਪੋਸਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਬ੍ਰਾਜ਼ੀਲ ਦੇ ਸਿਹਤ ਮੰਤਰੀ ਨਿਊਯਾਰਕ ਦੇ ਉਸੇ ਹੋਟਲ ਵਿੱਚ ਰਹਿ ਰਹੇ ਸੀ ਜਿੱਥੇ ਰਾਸ਼ਟਰਪਤੀ ਜੋਅ ਬਾਇਡਨ ਵੀ ਸੀ।


ਦੱਸ ਦਈਏ ਕਿ ਕਯੂਰੋਗਾ ਨੂੰ ਸਿਹਤ ਮੰਤਰੀ ਬਣਾਉਣ ਤੋਂ ਦੋ ਮਹੀਨੇ ਪਹਿਲਾਂ ਜਨਵਰੀ ਵਿੱਚ ਕੋਵਿਡ ਦੇ ਵਿਰੁੱਧ ਟੀਕਾ ਲਗਾਇਆ ਗਿਆ ਸੀ। ਉਨ੍ਹਾਂ ਨੇ ਇਸ ਬਾਰੇ ਟੀਕਾਕਰਨ ਦਾ ਵੀਡੀਓ ਟਵਿੱਟਰ 'ਤੇ ਸਾਂਝਾ ਕਰਕੇ ਜਾਣਕਾਰੀ ਦਿੱਤੀ ਸੀ। ਬੋਲਸੋਨਾਰੋ ਤੇ ਕਯੂਰੋਗਾ ਨੂੰ ਮਿਲਣ ਤੋਂ ਬਾਅਦ ਜੌਨਸਨ ਮੰਗਲਵਾਰ ਨੂੰ ਬਾਈਡਨ ਨਾਲ ਮੁਲਾਕਾਤ ਕਰਨ ਲਈ ਵਾਸ਼ਿੰਗਟਨ ਗਏ। ਵ੍ਹਾਈਟ ਹਾਊਸ ਤੋਂ ਤਸਵੀਰ ਵਿੱਚ ਦੋਵਾਂ ਨੇਤਾਵਾਂ ਨੂੰ ਮੁਲਾਕਾਤ ਦੌਰਾਨ ਮਾਸਕ ਪਹਿਨੇ ਦਿਖਾਇਆ ਗਿਆ ਸੀ।


ਇਹ ਵੀ ਪੜ੍ਹੋ: New Chief Secretary Of Punjab: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਮੁੱਖ ਸਕਤਰ ਵਿਨੀ ਮਹਾਜਨ ਦੀ ਛੁੱਟੀ, ਅਨੁਰਧ ਤਿਵਾਰੀ ਹੱਥ ਕਮਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904