ਕੈਲੀਫੋਰਨੀਆ: ਅਮਰੀਕਾ ਵਿੱਚ ਡੇਟਿੰਗ ਗੇਮ ਕਿੱਲਰ (Dating Game Killer) ਵਜੋਂ ਜਾਣੇ ਜਾਂਦੇ ਰੋਡਨੀ ਜੇਮਜ਼ ਅਲਕਲਾ (77) ਦੀ ਜੇਲ੍ਹ ਵਿੱਚ ਮੌਤ ਹੋ ਗਈ। ਇਹ ਕਾਤਲ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਸੀ। ਅਲਕਾਲਾ ਨੂੰ ਪੰਜ ਹੱਤਿਆਵਾਂ ਵਿੱਚ ਦੋਸ਼ੀ ਪਾਇਆ ਗਿਆ ਸੀ। ਇਸ ਵਿੱਚ ਇੱਕ 12 ਸਾਲਾ ਲੜਕੀ ਦੀ ਬੇਰਹਿਮੀ ਨਾਲ ਕਤਲ ਵੀ ਸ਼ਾਮਲ ਹੈ।
ਅਲਕਾਲਾ ਨੇ 130 ਤੋਂ ਵੱਧ ਕਤਲ ਕੀਤੇ
ਹਾਲਾਂਕਿ ਅਲਕਾਲਾ 5 ਹੱਤਿਆਵਾਂ ਲਈ ਦੋਸ਼ੀ ਸਿੱਧ ਹੋਇਆ ਹੈ, ਪਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਸ ਨੇ 130 ਤੋਂ ਵੱਧ ਲੋਕਾਂ ਦੀ ਹੱਤਿਆ ਕੀਤੀ ਸੀ। ਸਾਲ 2013 ਵਿੱਚ ਹੀ ਉਸ ਨੂੰ ਦੋ ਹੋਰ ਕਤਲਾਂ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ 25 ਸਾਲ ਦੀ ਵਾਧੂ ਸਜ਼ਾ ਦਿੱਤੀ ਗਈ ਸੀ।
ਕੈਲੀਫੋਰਨੀਆ ਦੇ ਸੈਨ ਜੋਆਕੁਇਨ ਵੈਲੀ ਦੇ ਇੱਕ ਹਸਪਤਾਲ ਵਿੱਚ ਕੁਦਰਤੀ ਕਾਰਨਾਂ ਕਰਕੇ ਅਲਕਾਲਾ ਦੀ ਮੌਤ ਹੋ ਗਈ। ਅਲਕਲਾ ਦਾ ਨਾਮ ਸਭ ਤੋਂ ਪਹਿਲਾਂ 1977 ਵਿੱਚ ਇੱਕ 28 ਸਾਲਾ ਔਰਤ ਦੇ ਕਤਲ ਨਾਲ ਜੁੜਿਆ ਸੀ। ਇਸ ਲਈ, ਔਰਤ ਦੀਆਂ ਹੱਡੀਆਂ ਦੇ ਡੀਐਨਏ ਦੀ ਜਾਂਚ ਕੀਤੀ ਗਈ, ਜੋ ਦੱਖਣ-ਪੱਛਮ ਵੋਮਿੰਗ ਵਿੱਚ ਮਿਲੀ ਸੀ। ਇਹ ਔਰਤ 6 ਮਹੀਨੇ ਦੀ ਗਰਭਵਤੀ ਸੀ।
ਇਸ ਲਈ ਕਹਿੰਦੇ ਸੀ ਡੇਟਿੰਗ ਗੇਮ ਕਿੱਲਰ
ਅਲਕਾਲਾ ਨੂੰ 'ਡੇਟਿੰਗ ਗੇਮ ਕਿੱਲਰ' ਵਜੋਂ ਜਾਣਿਆ ਜਾਂਦਾ ਸੀ ਕਿਉਂਕਿ ਉਹ 1978 ਵਿੱਚ ਟੈਲੀਵਿਜ਼ਨ ਸ਼ੋਅ 'ਦ ਡੇਟਿੰਗ ਗੇਮ' (The Dating Game) ਵਿੱਚ ਇੱਕ ਪ੍ਰਤੀਭਾਗੀ ਵਜੋਂ ਸ਼ਾਮਲ ਹੋਇਆ ਸੀ। ਸਰਕਾਰੀ ਵਕੀਲ ਨੇ ਦੱਸਿਆ ਕਿ ਅਲਕਾਲਾ ਔਰਤਾਂ ਦਾ ਪਿੱਛਾ ਕਰਦਾ ਸੀ ਤੇ ਫਿਰ ਉਨ੍ਹਾਂ ਨੂੰ ਮਾਰਨ ਤੋਂ ਬਾਅਦ ਉਨ੍ਹਾਂ ਦੀਆਂ ਈਰਿੰਗਸ ਨੂੰ ਯਾਦਾਂ ਵਜੋਂ ਆਪਣੇ ਕੋਲ ਰੱਖਦਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904