Haiti Earthquake Update: ਹੈਤੀ ਦੀ ਨਾਗਰਿਕ ਸੁਰੱਖਿਆ ਏਜੰਸੀ ਨੇ ਐਲਾਨ ਕੀਤਾ ਹੈ ਕਿ ਹੈਤੀ 'ਚ ਆਏ 7.2 ਤੀਬਰਤਾ ਦੇ ਭਿਆਨਕ ਬੂਚਾਲ ਨਾਲ ਮਰਨ ਵਾਲਿਆਂ ਦੀ ਸੰਖਿਆਂ ਵਧ ਕੇ 1300 ਹੋ ਗਈ ਹੈ। ਹੈਤੀ ਦੇ ਸਿਵਿਲ ਪ੍ਰੋਟੈਕਸ਼ਨ ਸਰਵਿਸ ਨੇ ਇਕ ਟਵੀਟ 'ਚ ਕਿਹਾ ਕਿ ਸੂਦ 'ਚ 1,054 ਨਿਪਸ 'ਚ 122, ਗ੍ਰੈਂਡ ਐਨਸੇ 'ਚ 119 ਤੇ ਨੌਰਡ-ਆਇਸਟ 'ਚ ਦੋ ਲੋਕ ਮਾਰੇ ਗਏ। ਸ਼ਹਿਰ ਤਬਾਹ ਹੋ ਚੁੱਕੇ ਹਨ ਤੇ ਹਸਪਤਾਲ ਮਰੀਜ਼ਾਂ ਨਾਲ ਭਰ ਗਏ ਹਨ।


ਭੂਚਾਲ ਤੋਂ ਬਾਅਦ ਦਿਨ ਭਰ ਤੇ ਰਾਤ ਤਕ ਝਟਕੇ ਮਹਿਸੂਸ ਕੀਤੇ ਜਾਂਦੇ ਰਹੇ। ਬੇਘਰ ਹੋ ਚੁੱਕੇ ਲੋਕ ਤੇ ਉਹ ਲੋਕ ਜਿੰਨ੍ਹਾਂ ਦੇ ਮਕਾਨ ਢਹਿਣ ਦੀ ਕਗਾਰ 'ਤੇ ਹਨ, ਉਨ੍ਹਾਂ ਨੇ ਸੜਕਾਂ 'ਤੇ ਖੁੱਲ੍ਹੇ ਆਸਮਾਨ ਥੱਲੇ ਰਾਤ ਬਿਤਾਈ। ਸ਼ਹਿਰ ਤਬਾਹ ਹੋ ਚੁੱਕੇ ਹਨ ਤੇ ਹਸਪਤਾਲ ਮਰੀਜ਼ਾਂ ਨਾਲ ਭਰ ਗਏ ਹਨ। ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ 'ਚ ਇਕ ਮਹੀਨੇ ਦੀ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਜਦੋਂ ਤਕ ਸਥਿਤੀ ਦਾ ਪੂਰੀ ਤਰ੍ਹਾਂ ਪਤਾ ਨਹੀਂ ਲੱਗਦਾ ਉਦੋਂ ਤਕ ਉਹ ਅੰਤਰ ਰਾਸ਼ਟਰੀ ਮਦਦ ਨਹੀਂ ਮੰਗਣਗੇ।


ਇਕੱਠੇ ਕੰਮ ਕਰਨਾ ਜ਼ਰੂਰੀ- ਪੀਐਮ


ਖ਼ਬਰ ਏਜੰਸੀ ਸਿਨਹੁਆ ਦੀ ਰਿਪੋਰਟ ਦੇ ਮੁਤਾਬਕ ਪ੍ਰਧਾਨ ਮੰਤਰੀ ਏਰੀਅਲ ਹੇਨਰੀ ਨੇ ਕਿਹਾ ਕਿ ਭੂਚਾਲ ਤੋਂ ਬਾਅਦ ਬੇਹੱਦ ਗੰਭੀਰ ਸਥਿਤੀ ਦਾ ਸਾਹਮਣਾ ਕਰਨ ਲਈ ਇਕੱਠੇ ਕੰਮ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ, 'ਮੈਂ ਭੂਚਾਲ ਪੀੜਤਾਂ ਨਾਲ ਮੁਲਾਕਾਤ ਕੀਤੀ। ਡਾਕਟਰ, ਬਚਾਅ ਦਲ ਤੇ ਪੈਰਾਮੈਡਿਕਸ ਹਵਾਈ ਅੱਡੇ ਤੋਂ ਸਹਾਇਤਾ ਪ੍ਰਦਾਨ ਕਰਨ ਲਈ ਪਹੁੰਚ ਰਹੇ ਹਨ।'


ਪ੍ਰਧਾਨ ਮੰਤਰੀ ਨੇ ਟਵਿਟਰ 'ਤੇ ਕਿਹਾ, 'ਇਹ ਇਕ ਕਠੋਰ ਤੇ ਦੁਖਦਾਈ ਅਸਲੀਅਤ ਹੈ ਜਿਸਦਾ ਸਾਨੂੰ ਬਹਾਦਰੀ ਨਾਲ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਟੀਮਾਂ ਪੀੜਤਾਂ ਨੂੰ ਸਹਾਇਤਾ ਦੇਣ ਲਈ ਮੈਦਾਨ 'ਤੇ ਹਨ ਤੇ ਸੰਕਟ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਦੀ ਅਪੀਲ ਕੀਤੀ।'
ਪਹਿਲਾਂ ਕੋਰੋਨਾ, ਫਿਰ ਭੂਚਾਲ ਤੇ ਹੁਣ ਤੂਫਾਨ


ਸ਼ਨੀਵਾਰ 7.2 ਤੀਬਰਤਾ ਦਾ ਭੂਚਾਲ ਹੈਤੀ ਦੇ ਦੱਖਣ-ਪੱਛਮੀ ਹਿੱਸੇ 'ਚ ਆਇਆ, ਜਿਸ ਦਾ ਕੇਂਦਰ ਪੋਰਟ-ਓ-ਪ੍ਰਿੰਸ ਦੀ ਰਾਜਧਾਨੀ ਤੋਂ ਕਰੀਬ 50 ਕਿਮੀ ਦੂਰ ਸੀ। ਭੂਚਾਲ ਆਉਣ ਨਾਲ ਕਈ ਸ਼ਹਿਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੇ ਹਨ ਤੇ ਜ਼ਮੀਨ ਖਿਸਕਣ ਨਾਲ ਬਚਾਅ ਅਭਿਆਨ ਪ੍ਰਭਾਵਿਤ ਹੋ ਰਿਹਾ ਹੈ। ਭੂਚਾਲ ਕਾਰਨ ਕੋਰੋਨਾ ਵਾਇਰਸ ਮਹਾਮਾਰੀ ਨਾਲ ਪਹਿਲਾਂ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੈਤੀ ਦੇ ਲੋਕਾਂ ਦਾ ਦਰਦ ਹੋਰ ਵੀ ਵਧ ਗਿਆ ਹੈ। ਸੰਕਟ ਹੋਰ ਵੀ ਵਧ ਸਕਦਾ ਹੈ ਕਿਉਂਕਿ ਤੂਫਾਨ ਗ੍ਰੇਸ ਅਜੇ ਟਲਿਆ ਨਹੀਂ।