ਵਾਸ਼ਿੰਗਟਨ: ਭਾਰਤੀ ਇੰਜਨੀਅਰ ਨੂੰ ਐਚ-1ਬੀ ਵੀਜ਼ਾ ਜਾਰੀ ਨਾਲ ਕਰਨ 'ਤੇ ਸਿਲੀਕਾਨ ਵੈਲੀ ਦੀ ਆਈਟੀ ਫਰਮ ਐਕਸਟੇਰਾ ਸਲਿਊਸ਼ਨ ਨੇ ਅਮਰੀਕੀ ਸਰਕਾਰ ‘ਤੇ ਕੇਸ ਕੀਤਾ ਹੈ। ਭਾਰਤੀ ਇੰਜਨੀਅਰ ਪ੍ਰਕਾਸ਼ ਚੰਦਰ ਸਾਈ ਨੂੰ ਬਿਜਨੈੱਸ ਸਿਸਟਮ ਐਨਾਲਿਸਟ ਦੇ ਤੌਰ ‘ਤੇ ਕੰਪਨੀ ‘ਚ ਰੱਖਿਆ ਗਿਆ ਸੀ। ਜਦਕਿ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਜ ਨੇ ਉਨ੍ਹਾਂ ਨੂੰ ਐਚ-1ਬੀ ਵੀਜ਼ਾ ਜਾਰੀ ਨਹੀਂ ਕੀਤਾ। ਕੰਪਨੀ ਦਾ ਕਹਿਣਾ ਹੈ ਕਿ ਸਰਕਾਰ ਦਾ ਫੈਸਲਾ ਗਲਤ ਹੈ।

ਐਕਸਟੇਰਾ ਸਲਿਊਸ਼ਨ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਭਾਰਤੀ ਇੰਜਨੀਅਰ ਨੂੰ ਇਸ ਆਧਾਰ ‘ਤੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਹੈ ਕਿ ਜੋ ਨੌਕਰੀ ਉਸ ਨੂੰ ਦਿੱਤੀ ਜਾ ਰਹੀ ਹੈ, ਉਹ ਐਚ-1 ਬੀ ਵੀਜ਼ਾ ਜਾਰੀ ਕਰਨ ਲਈ ਸਹੀ ਨਹੀਂ। ਕੰਪਨੀ ਦਾ ਕਹਿਣਾ ਹੈ ਕਿ ਯੂਐਸਸੀਆਈਐਸ ਨੇ ਆਪਣੇ ਫੈਸਲੇ ਨੂੰ ਲੈ ਕੇ ਕੋਈ ਠੋਸ ਤਰਕ ਨਹੀਂ ਦਿੱਤੇ। ਕੰਪਨੀ ਨੇ ਕੋਰਟ ਨੂੰ ਇਸ ਫੈਸਲੇ ਨੂੰ ਖਾਰਜ ਕਰਨ ਦੀ ਅਪੀਲ ਕੀਤੀ ਹੈ।

ਪ੍ਰਕਾਸ਼ ਚੰਦਰ ਸਾਈ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ‘ਚ ਬੀ-ਟੇਕ ਗ੍ਰੈਜ਼ੂਏਟ ਹੈ। ਉਸ ਨੇ ਯੂਨੀਵਰਸਿਟੀ ਆਫ ਟੈਕਸਸ ਐਟ ਡਲਾਸ ਤੋਂ ਇੰਫਾਰਮੇਸ਼ਨ ਤਕਨੀਕ ਐਂਡ ਮੈਨੇਜਮੈਂਟ ‘ਚ ਮਾਸਟਰ ਡਿਗਰੀ ਕੀਤੀ ਹੈ। ਉਸ ਕੋਲ ਫਿਲਹਾਲ ਐਚ-4 ਵੀਜ਼ਾ ਹੈ। ਐਚ-1 ਵੀਜ਼ਾ ਜਾਰੀ ਕਰਨ ਲਈ ਐਚ-4 ਵੀਜ਼ਾ ਧਾਰਕਾਂ ਨੂੰ ਵਰੀਅਤਾ ਦਿੱਤੀ ਜਾਂਦੀ ਹੈ। ਪੜ੍ਹਾਈ ਕਰਨ ਲਈ ਅਮਰੀਕਾ ਆਉਣ ਵਾਲੇ ਨੌਜਵਾਨਾਂ ਨੂੰ ਇਸੇ ਸ਼੍ਰੇਣੀ ‘ਚ ਰੱਖਿਆ ਜਾਂਦਾ ਹੈ।

ਟਰੰਪ ਐਡਮਿਨਸਟ੍ਰੇਸ਼ਨ ਨੇ ਐਚ-1 ਬੀ ਵੀਜ਼ਾ ਪਾਲਸੀ ‘ਚ ਬਦਲਾਅ ਦਾ ਪ੍ਰਸਤਾਵ ਭੇਜਿਆ ਹੈ। ਹਾਲ ਹੀ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਅਮਰੀਕਾ ‘ਚ ਨੌਕਰੀ ਕਰਨ ਸਿਰਫ ਉਹ ਆ ਸਕਦੇ ਹਨ ਜੋ ਉਸ ਦੇ ਲਾਇਕ ਤੇ ਦੇਸ਼ ਦੀ ਮਦਦ ਕਰ ਸਕਦੇ ਹਨ। ਟਰੰਪ ਪ੍ਰਸਾਸ਼ਨ ਦਾ ਇਹ ਪ੍ਰਸਤਾਵ ਦਾ ਸਭ ਤੋਂ ਜ਼ਿਆਦਾ ਪ੍ਰਭਾਅ ਭਾਰਤੀ ਆਈਟੀ ਕੰਪਨੀਆਂ ‘ਤੇ ਪਵੇਗਾ। ਇਹ ਕੰਪਨੀਆਂ ਐਚ-1 ਬੀ ਵੀਜ਼ਾ ਤਹਿਤ ਕਰਮਚਾਰੀਆਂ ਨੂੰ ਅਮਰੀਕਾ ਬੁਲਾਉਂਦੀ ਹੈ।