ਸਿਓਲ: ਕੋਰੀਅਨ ਪ੍ਰਾਇਦੀਪ ਵਿੱਚ ਇੱਕ ਵਾਰ ਫਿਰ ਤੋਂ ਹਾਲਾਤ ਵਿਗੜਦੇ ਜਾ ਰਹੇ ਹਨ। ਉੱਤਰੀ ਕੋਰੀਆ ਲਗਾਤਾਰ ਕਿਮ ਵਿਰੋਧੀ ਧੜਿਆਂ ਨੂੰ ਕੰਟਰੋਲ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਾਉਂਦੇ ਹੋਏ ਦੱਖਣੀ ਕੋਰੀਆ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਧਮਕੀ ਦੇ ਰਿਹਾ ਹੈ। ਇਸ ਤਹਿਤ ਇਸ ਨੇ ਦੋਵਾਂ ਦੇਸ਼ਾਂ ਦਰਮਿਆਨ ਕੁਝ ਦਿਨ ਪਹਿਲਾਂ ਸ਼ੁਰੂ ਕੀਤੀ ਗਈ ਹੌਟਲਾਈਨ ਸੇਵਾ ਵੀ ਬੰਦ ਕਰ ਦਿੱਤੀ ਸੀ।
ਵਧੇਰੇ ਸਖਤ ਰੁਖ ਅਪਣਾਉਂਦਿਆਂ ਕੋਰੀਆ ਦੀ ਪੀਪਲਜ਼ ਆਰਮੀ (ਕੇਪੀਏ) ਦੇ ਜਨਰਲ ਸਟੈਬਫ ਨੇ ਕਿਹਾ ਹੈ ਕਿ ਜੇ ਉਹ ਸਰਕਾਰ ਵਿਰੋਧੀ ਏਜੰਡੇ ਨਾਲ ਆਪਣੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਦੀ ਫੌਜ ਇਨ੍ਹਾਂ ਵਿਰੋਧੀ ਧੜਿਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਕੋਰੀਅਨ ਪੀਪਲਜ਼ ਆਰਮੀ ਵੱਲੋਂ ਇਹ ਕਿਹਾ ਗਿਆ ਹੈ ਕਿ ਉਹ ਦੁਬਾਰਾ ਐਂਟਰੀ ਜ਼ੋਨ ‘ਚ ਕਾਰਜ ਯੋਜਨਾ ਤਿਆਰ ਕਰ ਰਹੀ ਹੈ, ਜਿਸ ਨੂੰ ਸਾਲ 2018 ਵਿੱਚ ਹੋਏ ਸਮਝੌਤੇ ਤੋਂ ਬਾਅਦ ਨਾਗਰਿਕ ਖੇਤਰ ਐਲਾਨ ਕੀਤਾ ਗਿਆ ਸੀ। ਕੇਪੀਏ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸੈਨਾ ਪਾਰਟੀ ਤੇ ਸਰਕਾਰ ਵੱਲੋਂ ਪ੍ਰਾਪਤ ਕਿਸੇ ਵੀ ਹੁਕਮ ਨੂੰ ਤੁਰੰਤ ਲਾਗੂ ਕਰਨ ਲਈ ਤਿਆਰ ਹੈ।
ਉੱਤਰ ਕੋਰੀਆ ਦਾ ਇਲਜ਼ਾਮ ਹੈ ਕਿ ਇਹ ਸਭ ਕੁਝ ਨਿਸ਼ਚਤ ਇਰਾਦੇ ਤਹਿਤ ਕੀਤਾ ਜਾ ਰਿਹਾ ਹੈ ਤੇ ਦੱਖਣੀ ਕੋਰੀਆ ਦੀ ਸਰਕਾਰ ਇਸ ਨੂੰ ਰੋਕ ਨਹੀਂ ਰਹੀ। ਇਸ ਕਾਰਨ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ 'ਤੇ ਤਣਾਅ ਇੱਕ ਵਾਰ ਫਿਰ ਵਧ ਰਹੇ ਹਨ। ਦੂਜੇ ਪਾਸੇ ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੂੰ ਸਾਲ 2018 ਵਿੱਚ ਹੋਏ ਸਮਝੌਤੇ ਦੀ ਪਾਲਣਾ ਕਰਨ ਦੀ ਪ੍ਰੇਰਣਾ ਦਿੱਤੀ ਜਾ ਰਹੀ ਹੈ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਸਥਿਤੀ ਨੂੰ ਲੈ ਕੇ ਗੰਭੀਰ ਹਾਂ।
ਦੱਸ ਦਈਏ ਕਿ ਸ਼ਨੀਵਾਰ ਨੂੰ ਉੱਤਰੀ ਕੋਰੀਆ ਦੇ ਮੁਖੀ ਕਿਮ ਜੋਂਗ ਉਨ (Kim Jong-un) ਦੀ ਭੈਣ ਕਿਮ ਯੋਂਗ-ਜੋਂਗ (Kim Yo-jong) ਨੇ ਅਗਲੇ ਹੁਕਮ ਤੱਕ ਫੌਜ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦਾ ਆਦੇਸ਼ ਦਿੱਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕੋਰੀਆ ਪ੍ਰਾਇਦੀਪ 'ਚ ਫਿਰ ਵਿਗੜੇ ਹਾਲਾਤ, ਤਾਨਾਸ਼ਾਹ ਕਿਮ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ
ਏਬੀਪੀ ਸਾਂਝਾ
Updated at:
16 Jun 2020 12:57 PM (IST)
ਪਿਛਲੇ ਕੁਝ ਸਮੇਂ ਤੋਂ ਉੱਤਰੀ ਕੋਰੀਆ ਦੀ ਸਰਹੱਦ 'ਤੇ ਕਿਮ ਵਿਰੋਧੀ ਸਮੂਹ ਗੁਬਾਰੇ ਤੇ ਬੈਨਰਾਂ ਰਾਹੀਂ ਸਰਕਾਰ ਵਿਰੋਧੀ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀ ਕਿਮ ਜੌਂਗ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਵੀ ਲਾ ਰਹੇ ਹਨ।
- - - - - - - - - Advertisement - - - - - - - - -