ਚੰਡੀਗੜ੍ਹ :ਅਮਰੀਕਾ ਵਿੱਚ ਆਰਥਿਕ ਸੰਕਟ ਨੇ ਪੂਰੇ ਦੇਸ਼ ਦੀ ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਮਰੀਕਾ ਸੀਨੇਟ ਵੱਲੋਂ ਖਰਚਾ ਬਿੱਲ ਖ਼ਾਰਜ ਕੀਤੇ ਜਾਣ ਦੇ ਚੱਲਦੇ ਪੰਜ ਸਾਲ ਵਿੱਚ ਪਹਿਲੀ ਵਾਰ ਅਮਰੀਕੀ ਸਰਕਾਰ ਦਾ ਕੰਮਕਾਜ ਠੱਪ ਹੋ ਗਿਆ ਹੈ। ਜਿਸ ਦੇ ਬਾਦ ਰਾਸ਼ਟਰਪਤੀ ਟਰੰਪ ਨੇ ਸੀਨੇਟ ਨਿਯਮਾਂ ਵਿੱਚ ਬਦਲਾਅ ਦਾ ਫ਼ਾਰਮੂਲਾ ਦਿੱਤਾ ਹੈ।
ਡੋਨਾਲਡ ਟਰੰਪ ਨੇ ਆਪਣੀ ਪਾਰਟੀ ਰਿਪਬਲਿਕਨ ਨੂੰ ਸੁਝਾਅ ਦਿੱਤਾ ਹੈ ਕਿ ਉਹ ਪ੍ਰਮਾਣੂ ਬਦਲ ਦਾ ਇਸਤੇਮਾਲ ਕਰੇ। ਜਿਸ ਵਿੱਚ 100 ਮੈਂਬਰਾਂ ਵਾਲੀ ਸੀਨੇਟ ਵਿੱਚ 60 ਦੀ ਥਾਂ ਸਾਧਾਰਨ ਬਹੁਮਤ ਹਾਸਲ ਕਰਨ ਦੀ ਜ਼ਰੂਰਤ ਪੈਂਦੀ ਹੈ। ਇਸ ਦਾ ਮਤਲਬ ਹੈ ਕਿ ਬਦਲ ਇਸਤੇਮਾਲ ਕਰਨ ਨਾਲ ਬਕਾਇਆ ਬਿੱਲ ਆਸਾਨੀ ਨਾਲ ਪਾਸ ਹੋ ਜਾਵੇਗਾ ਅਤੇ ਸਟ ਡਾਊਨ ਤੋਂ ਉੱਭਰਨ ਵਿੱਚ ਆਸਾਨੀ ਹੋਵੇਗੀ।
ਦਰਅਸਲ ਪ੍ਰਸਤਾਵਿਤ ਫੰਡਿੰਗ ਬਿੱਲ ਨੂੰ ਪਾਸ ਕਰਨ ਦੇ ਲਈ 60 ਵੋਟਾਂ ਦੀ ਜ਼ਰੂਰਤ ਸੀ ਅਤੇ ਉਸ ਸੰਖਿਆ ਦੇ ਮੁਕਾਬਲੇ 48 ਸੀਨੇਟਰਾਂ ਨੇ ਬਿੱਲ ਦੇ ਖ਼ਿਲਾਫ਼ ਵੋਟਿੰਗ ਕੀਤੀ ਸੀ। ਸਿਰਫ਼ ਪੰਜ ਡੇਮੋਕ੍ਰੇਟਾਂ ਨੇ ਬਿੱਲ ਦੇ ਪੱਖ ਵਿੱਚ ਮਤਦਾਨ ਕੀਤੀ ਸੀ। ਜਿਸ ਦੇ ਬਾਦ ਟਰੰਪ ਨੇ ਇਹ ਫ਼ਾਰਮੂਲਾ ਦਿੱਤਾ ਹੈ।