ਨਵੀਂ ਦਿੱਲੀ: ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹੋਟਲ ਵਿੱਚ ਮੁੰਬਈ ਵਰਗਾ ਅੱਤਵਾਦੀ ਹਮਲਾ ਹੋਇਆ ਹੈ। ਕਾਬੁਲ ਦੇ ਹੋਟਲ ਵਿੱਚ ਕੱਲ੍ਹ ਚਾਰ ਅੱਤਵਾਦੀ ਵੜੇ ਤੇ ਉੱਥੇ ਮੌਜੂਦ ਲੋਕਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਹਮਲੇ ਵਿੱਚ ਛੇ ਲੋਕ ਮਾਰੇ ਗਏ। ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ।
ਕਰੀਬ 10 ਘੰਟੇ ਹੋ ਤੋਂ ਵੱਧ ਫਾਇਰਿੰਗ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਹੋਟਲ ਤੋਂ ਬਚ ਕੇ ਬਾਹਰ ਆਏ ਚਸ਼ਮਦੀਦ ਮੁਤਾਬਕ ਹਮਲਾ ਬਹੁਤ ਭਿਆਨਕ ਸੀ। ਇੰਟਰਕੌਂਟੀਨੈਂਟਲ ਹੋਟਲ ਕਾਫ਼ੀ ਮਸ਼ਹੂਰ ਹੈ। ਵਿਦੇਸ਼ਾਂ ਤੋਂ ਆ ਕੇ ਇੱਥੇ ਲੋਕ ਠਹਿਰਦੇ ਹਨ।
ਅਫ਼ਗ਼ਾਨਿਸਤਾਨ ਦੀ ਖੂਫੀਆ ਏਜੰਸੀ ਮੁਤਾਬਕ ਚਾਰ ਦਹਿਸ਼ਤਗਰਦ ਹੋਟਲ ਅੰਦਰ ਮੌਜੂਦ ਸਨ। ਉਹ ਮਹਿਮਾਨਾਂ 'ਤੇ ਗੋਲੀਆਂ ਚਲਾ ਰਹੇ ਸਨ। ਇੱਕ ਅਫ਼ਸਰ ਨੇ ਦੱਸਿਆ ਕਿ ਦਹਿਸ਼ਤਗਰਦਾਂ ਕੋਲ ਛੋਟੇ ਹਥਿਆਰ ਤੇ ਰਾਕਟ ਦੇ ਇਸਤੇਮਾਲ ਨਾਲ ਚੱਲਣ ਵਾਲੇ ਗਰਨੇਡ ਵੀ ਸਨ। ਇਸ ਹੋਟਲ ਵਿੱਚ ਅਕਸਰ ਸ਼ਾਦੀ, ਸੰਮੇਲਨ ਤੇ ਰਾਜਨੀਤਕ ਬੈਠਕਾਂ ਹੁੰਦੀਆਂ ਹਨ।
ਹੋਟਲ ਦੀ ਚੌਥੀ ਮੰਜ਼ਲ 'ਤੇ ਅੱਗ ਲੱਗ ਗਈ। ਸਰਕਾਰ ਦੇ ਬੁਲਾਰੇ ਨਾਜਿਬ ਦਾਨਿਸ਼ ਨੇ ਦੱਸਿਆ ਕਿ ਸਾਡੇ ਕੋਲ ਵੀ ਅਜੇ ਮਾਮਲੇ ਦੀ ਪੂਰੀ ਜਾਣਕਾਰੀ ਨਹੀਂ ਪਰ ਸਾਡੀਆਂ ਸੁਰੱਖਿਆ ਫੋਰਸਾਂ ਆਪਣੇ ਕੰਮ 'ਤੇ ਲੱਗੀਆਂ ਹਨ।