ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ 'ਤੇ ਨਿਸ਼ਾਨਾ ਸਾਧਿਦਿਆਂ ਕਿਹਾ ਕਿ ਹੈਰਿਸ 'ਚ ਸਿਖਰਲੇ ਅਹੁਦੇ 'ਤੇ ਬਿਰਾਜਮਾਨ ਹੋਣ ਦੀ ਕਾਬਲੀਅਤ ਨਹੀਂ ਹੈ। ਉਨ੍ਹਾਂ ਇਹ ਗੱਲ ਸ਼ੁੱਕਰਵਾਰ ਨਿਊਹੈਂਪਸ਼ਾਇਰ 'ਚ ਰਿਪਬਲਿਕਨ ਪਾਰਟੀ ਦੀ ਰੈਲੀ ਨੂੰ ਸੰਧੋਨ ਕਰਨ ਦੌਰਾਨ ਆਖੀ ਹੈ।


ਟਰੰਪ ਨੇ ਕਿਹਾ ਕਿ ਉਹ ਅਮਰੀਕਾ 'ਚ ਸਿਖਰਲੇ ਅਹੁਦੇ 'ਤੇ ਕਿਸੇ ਮਹਿਲਾ ਨੂੰ ਦੇਖਣ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਉਨ੍ਹਾਂ ਦੀ ਬੇਟੀ ਅਤੇ ਵਾਈਟ ਹਾਊਸ ਸਲਾਹਕਾਰ ਇਵਾਂਕਾ ਟਰੰਪ ਅਜਿਹੇ ਅਹੁਦੇ ਲਈ ਉੱਚਿਤ ਉਮੀਦਵਾਰ ਹੋ ਸਕਦੀ ਹੈ।


ਟਰੰਪ ਨੇ ਕਿਹਾ 'ਤੁਸੀਂ ਜਾਣਦੇ ਹੋ ਮੈਂ ਵੀ ਸਿਖਰਲੇ ਅਹੁਦੇ 'ਤੇ ਇਕ ਮਹਿਲਾ ਨੂੰ ਦੇਖਣਾ ਚਾਹੁੰਦਾ ਹਾਂ ਪਰ ਮੈ ਨਹੀਂ ਚਾਹੁੰਦਾ ਕੋਈ ਮਹਿਲਾ ਇਸ ਅਹੁਦੇ 'ਤੇ ਇਸ ਤਰੀਕੇ ਨਾਲ ਆਵੇ ਅਤੇ ਉਹ ਕਾਬਿਲ ਵੀ ਨਹੀਂ ਹੈ।' ਟਰੰਪ ਦੇ ਏਨਾ ਕਹਿੰਦਿਆਂ ਹੀ ਲੋਕ ਤਾੜੀਆਂ ਵਜਾਉਣ ਲੱਗੇ ਤੇ ਕੁਝ ਇਵਾਂਕਾ ਟਰੰਪ ਦਾ ਨਾਂਅ ਲੈਣ ਲੱਗੇ। ਇਸ 'ਤੇ ਰਾਸ਼ਟਰਪਤੀ ਨੇ ਆਪਣੇ ਸਮਰਥਕਾਂ ਨੂੰ ਕਿਹਾ, 'ਉਹ ਸਾਰੇ ਵੀ ਕਹਿ ਰਹੇ ਹਨ ਕਿ ਅਸੀਂ ਇਵਾਂਕਾ ਨੂੰ ਚਾਹੁੰਦੇ ਹਾਂ। ਮੈਂ ਤੁਹਾਡੇ 'ਤੇ ਤੋਹਮਤ ਨਹੀਂ ਲਾ ਰਿਹਾ।'


'ਕੌਮੀ ਖੇਡ ਦਿਵਸ' 'ਤੇ ਖੇਡਾਂ 'ਚ ਮੱਲਾਂ ਮਾਰਨ ਵਾਲੇ ਖਿਡਾਰੀ 'ਰਾਸ਼ਟਰੀ ਖੇਡ ਪੁਰਸਕਾਰ' ਨਾਲ ਸਨਮਾਨਤ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ