ਵਾਸ਼ਿੰਗਟਨ: ਅਮਰੀਕਾ 'ਚ ਨਵੰਬਰ 'ਚ ਰਾਸ਼ਟਰਪਤੀ ਚੋਣ ਹੋਵੇਗੀ। ਅਜਿਹੇ 'ਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਉਹ ਇਸ ਲਈ ਸਿਆਸਤ 'ਚ ਆਏ ਤੇ ਰਾਸ਼ਟਰਪਤੀ ਚੁਣੇ ਗਏ ਕਿਉਂਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਚੰਗਾ ਕੰਮ ਨਹੀਂ ਕੀਤਾ ਸੀ।
ਟਰੰਪ ਨੇ ਬੁੱਧਵਾਰ ਵਾਈਟ ਹਾਊਸ 'ਚ ਪੱਤਰਕਾਰਾਂ ਨੂੰ ਕਿਹਾ 'ਮੈਨੂੰ ਮੇਰੀ ਪੁਰਾਣੀ ਜ਼ਿੰਦਗੀ ਕਾਫੀ ਪਸੰਦ ਸੀ ਪਰ ਬਾਇਡਨ ਤੇ ਓਬਾਮਾ ਨੇ ਕਾਫੀ ਖਰਾਬ ਕੰਮ ਕੀਤੇ। ਇਸ ਲਈ ਮੈਂ ਅੱਜ ਤੁਹਾਡੇ ਸਾਹਮਣੇ ਰਾਸ਼ਟਰਪਤੀ ਵਜੋਂ ਖੜ੍ਹਾ ਹਾਂ। ਟਰੰਪ ਨੇ ਕਿਹਾ 'ਰਾਸ਼ਟਰਪਤੀ ਓਬਾਮਾ ਨੇ ਚੰਗਾ ਕੰਮ ਨਹੀਂ ਕੀਤਾ।'
ਉਨ੍ਹਾਂ ਕਿਹਾ ਮੈਂ ਇੱਥੇ ਓਬਾਮਾ ਤੇ ਬਾਇਡਨ ਦੀ ਬਦੌਲਤ ਖੜ੍ਹਾ ਹਾਂ। ਜੇ ਉਨ੍ਹਾਂ ਨੇ ਚੰਗਾ ਕੰਮ ਕੀਤਾ ਹੁੰਦਾਂ ਤਾਂ ਮੈਂ ਇੱਥੇ ਨਾ ਹੁੰਦਾ। ਜੇਕਰ ਉਨ੍ਹਾਂ ਨੇ ਚੰਗਾ ਕੰਮ ਕੀਤਾ ਹੁੰਦਾ ਤਾਂ ਸ਼ਾਇਦ ਮੈਂ ਚੋਣ ਹੀ ਨਾ ਲੜਦਾ। ਓਬਾਮਾ ਪ੍ਰਸ਼ਾਸਨ ਸਮੇਂ ਜੋ ਬਾਇਡਨ ਉਪ ਰਾਸ਼ਟਰਪਤੀ ਸਨ। ਇਸ ਸਾਲ ਬਾਇਡਨ ਨਵੰਬਰ 'ਚ ਹੋਣ ਵਾਲੀ ਰਾਸ਼ਟਰਪਤੀ ਚੋਣ 'ਚ ਡੈਮੋਕ੍ਰੇਟਿੰਗ ਪਾਰਟੀ ਵੱਲੋਂ ਟਰੰਪ ਨੂੰ ਟੱਕਰ ਦੇ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ