ਨਵੀਂ ਦਿੱਲੀ: ਅਮਰੀਕਾ 'ਚ ਕੈਪਿਟੋਲ ਵਿਹੜੇ ਦੇ ਬਾਹਰ ਰਾਸ਼ਟਰਪਤੀ ਡੌਨਾਲਡ ਟਰੰਪ ਤੇ ਪੁਲਿਸ ਦੇ ਵਿਚ ਹਿੰਸਕ ਝੜਪ ਹੋਈ। ਜਿਸ ਤੋਂ ਬਾਹਰ ਇਸ ਨੂੰ ਬੰਦ ਕਰ ਦਿੱਤਾ ਗਿਆ। ਕੈਪਿਟੋਲ ਦੇ ਨੇੜੇ ਇਹ ਐਲਾਨ ਕੀਤਾ ਗਿਆ ਕਿ ਬਾਹਰੀ ਸੁਰੱਖਿਆ ਖਤਰੇ ਦੇ ਕਾਰਨ ਕੋਈ ਵਿਅਕਤੀ ਕੈਪਿਟੋਲ ਤੋਂ ਬਾਹਰ ਜਾਂ ਉਸ ਦੇ ਨੇੜੇ ਨਹੀਂ ਜਾ ਸਕਦਾ।


ਜਦੋਂ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਦੀ ਜਿੱਤ ਨੂੰ ਪ੍ਰਮਾਣਿਤ ਕਰਨ ਲਈ ਸੰਸਦ ਦੇ ਸੰਯੁਕਤ ਸੈਸ਼ਨ ਲਈ ਕੈਪਿਟੋਲ ਦੇ ਨੇੜੇ ਬੈਠੇ ਸਨ ਉਸ ਵੇਲੇ ਅਮਰੀਕਾ ਕੈਪਿਟੋਲ ਪੁਲਿਸ ਨੇ ਇਸ ਦੇ ਨੇੜੇ ਸੁਰੱਖਿਆ ਦੀ ਉਲੰਘਣਾ ਦਾ ਐਲਾਨ ਕੀਤਾ। ਕੈਪਿਟੋਲ ਦੇ ਬਾਹਰ ਪੁਲਿਸ ਤੇ ਟਰੰਪ ਸਮਰਥਕਾਂ ਦੇ ਵਿਚ ਝੜਪ ਹੋਈ। ਪ੍ਰਦਰਸ਼ਨਕਾਰੀਆਂ ਨੇ ਕੈਪਿਟੋਲ ਦੀਆਂ ਪੌੜੀਆਂ ਦੇ ਹੇਠਾਂ ਲੱਗੇ ਬੈਰੀਕੇਡਸ ਤੋੜ ਦਿੱਤੇ।


ਕੈਪਿਟੋਲ ਪੁਲਿਸ ਨੇ ਦੱਸਿਆ ਇਲਾਕੇ 'ਚ ਇਕ ਸ਼ੱਕੀ ਪੈਕੇਟ ਵੀ ਮਿਲਿਆ ਹੈ। ਰਾਸ਼ਟਰਪਤੀ ਡੌਨਾਲਡ ਟਰੰਪ ਨੇ ਸੰਸਦ ਦਾ ਸੰਯੁਕਤ ਸੈਸ਼ਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਕਿਹਾ ਕਿ ਉਹ ਚੋਣਾਂ 'ਚ ਹਾਰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਇਲਜ਼ਾਮ ਲਾਇਆ ਕਿ ਇਸ 'ਚ ਧੋਖਾਧੜੀ ਹੋਈ ਹੈ ਤੇ ਇਹ ਧੋਖਾਧੜੀ ਉਨ੍ਹਾਂ ਦੇ ਡੈਮੋਕ੍ਰੇਟਿਕ ਉਮੀਦਵਾਰ ਜੋ ਬਾਇਡਨ ਲਈ ਕੀਤੀ ਗਈ ਜੋ ਨਵੇਂ ਚੁਣੇ ਗਏ ਰਾਸ਼ਟਰਪਤੀ ਹੈ।


ਟਰੰਪ ਨੇ ਵਾਸ਼ਿੰਗਟਨ ਡੀਸੀ 'ਚ ਆਪਣੇ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, 'ਜਦੋਂ ਧੋਖਾਧੜੀ ਹੋਈ ਤਾਂ ਤਹਾਨੂੰ ਆਪਣੀ ਹਾਰ ਸਵੀਕਾਰ ਨਹੀਂ ਕਰਨੀ ਚਾਹੀਦੀ। ਟਰੰਪ ਨੇ ਇਕ ਘੰਟੇ ਤੋਂ ਜ਼ਿਆਦਾ ਸਮਾਂ ਦਿੱਤੇ ਭਾਸ਼ਨ 'ਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਇਨ੍ਹਾਂ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।'