USA News: USA ਨੇ ਟਰਾਂਸਜੈਂਡਰ ਸੈਨਿਕਾਂ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ। ਪੈਂਟਾਗਨ ਨੇ ਕੱਲ੍ਹ ਯਾਨੀਕਿ 26 ਫਰਵਰੀ ਨੂੰ ਆਪਣੇ ਬਿਆਨ 'ਚ ਕਿਹਾ ਕਿ USA ਅਗਲੇ 30 ਦਿਨਾਂ 'ਚ ਟਰਾਂਸਜੈਂਡਰ ਸੈਨਿਕਾਂ ਨੂੰ ਸੈਨਾ 'ਚੋਂ ਬਾਹਰ ਕਰਨਾ ਸ਼ੁਰੂ ਕਰ ਦੇਵੇਗਾ, ਜਦ ਤੱਕ ਕਿ ਉਨ੍ਹਾਂ ਨੂੰ ਵਿਲੱਖਣ ਮਾਮਲਿਆਂ 'ਤੇ ਛੂਟ ਨਹੀਂ ਮਿਲ ਜਾਂਦੀ।
ਇਹ ਫੈਸਲਾ ਅਸਲ 'ਚ ਟਰਾਂਸਜੈਂਡਰ ਵਿਅਕਤੀਆਂ ਦੇ ਫੌਜ 'ਚ ਭਰਤੀ ਹੋਣ ਜਾਂ ਨੌਕਰੀ ਜਾਰੀ ਰੱਖਣ 'ਤੇ ਰੋਕ ਲਗਾਉਂਦਾ ਹੈ। ਇਹ ਫੈਸਲਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਿਛਲੇ ਮਹੀਨੇ ਲਏ ਗਏ ਫੈਸਲੇ ਤੋਂ ਬਾਅਦ ਆਇਆ ਹੈ, ਜਿਸ 'ਚ ਉਨ੍ਹਾਂ ਨੇ ਟਰਾਂਸਜੈਂਡਰ ਸੈਨਿਕਾਂ ਦੀ ਸੇਵਾ 'ਤੇ ਸਵਾਲ ਉਠਾਏ ਸਨ।
30 ਦਿਨਾਂ 'ਚ ਕਰਨੀ ਪਵੇਗੀ ਪਛਾਣ
Reuters ਦੀ ਰਿਪੋਰਟ ਮੁਤਾਬਕ, ਪੈਂਟਾਗਨ ਨੂੰ 30 ਦਿਨਾਂ 'ਚ ਟਰਾਂਸਜੈਂਡਰ ਸੈਨਿਕਾਂ ਦੀ ਪਛਾਣ ਕਰਨ ਅਤੇ ਅਗਲੇ 30 ਦਿਨਾਂ 'ਚ ਉਨ੍ਹਾਂ ਨੂੰ ਸੇਵਾ 'ਚੋਂ ਬਹਿਰ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਰੱਖਿਆ ਵਿਭਾਗ ਮੁਤਾਬਕ, USA ਫੌਜ 'ਚ ਲਗਭਗ 1.3 ਮਿਲੀਅਨ ਐਕਟਿਵ ਕਰਮਚਾਰੀ ਹਨ। ਪਰ ਟਰਾਂਸਜੈਂਡਰ ਅਧਿਕਾਰ ਸੰਗਠਨਾਂ ਦੇ ਅਨੁਸਾਰ, 15,000 ਟਰਾਂਸਜੈਂਡਰ ਸੇਵਾ ਸਦੱਸ ਇਸ ਸਮੇਂ ਐਕਟਿਵ ਡਿਊਟੀ 'ਤੇ ਹਨ।
USA ਵੱਲੋਂ ਟਰਾਂਸਜੈਂਡਰ ਸੈਨਿਕਾਂ ਨੂੰ ਲੈ ਕੇ ਨਵਾਂ ਫੈਸਲਾ, ਬਾਈਡਨ ਪ੍ਰਸ਼ਾਸਨ ਦੀ ਨੀਤੀ ਰੱਦ
26 ਫਰਵਰੀ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਸੈਨਾ ਦੇ ਮੈਂਬਰਾਂ ਦੀ ਤਿਆਰੀ, ਮਾਰਕ ਸਮਰੱਥਾ, ਏਕਤਾ, ਇਮਾਨਦਾਰੀ, ਨਮ੍ਰਤਾ, ਏਕਸਮਾਨਤਾ ਅਤੇ ਨੈਤਿਕਤਾ ਲਈ ਉੱਚ ਮਾਪਦੰਡ ਸਥਾਪਤ ਕਰਨਾ USA ਸਰਕਾਰ ਦੀ ਨੀਤੀ ਹੈ।
ਬਾਈਡਨ ਪ੍ਰਸ਼ਾਸਨ ਦਾ ਫੈਸਲਾ ਪਲਟਿਆ
USA ਸੈਨਾ ਨੇ ਬਾਈਡਨ ਪ੍ਰਸ਼ਾਸਨ ਦੁਆਰਾ ਲਾਗੂ ਕੀਤੀਆਂ ਨੀਤੀਆਂ ਨੂੰ ਰੱਦ ਕਰਦਿਆਂ ਟਰਾਂਸਜੈਂਡਰ ਵਿਅਕਤੀਆਂ ਦੀ ਫੌਜ ਵਿੱਚ ਭਰਤੀ 'ਤੇ ਰੋਕ ਲਾ ਦਿੱਤੀ। ਇਸ ਦੌਰਾਨ ਜੈਂਡਰ-ਅਫਰਮਿੰਗ ਮੈਡੀਕਲ ਕੇਅਰ (ਲਿੰਗ ਪੁਸ਼ਟੀ ਸਬੰਧੀ ਇਲਾਜ) ਨੂੰ ਵੀ ਬੰਦ ਕਰਨ ਦਾ ਫੈਸਲਾ ਲਿਆ ਗਿਆ।
ਨਵੇਂ ਨਿਯਮ
ਹੁਣ ਟਰਾਂਸਜੈਂਡਰ ਵਿਅਕਤੀਆਂ ਨੂੰ USA ਫੌਜ ਵਿੱਚ ਭਰਤੀ ਨਹੀਂ ਕੀਤਾ ਜਾਵੇਗਾ।
ਮੌਜੂਦਾ ਸੇਵਾ ਕਰ ਰਹੇ ਟਰਾਂਸਜੈਂਡਰ ਮੈਂਬਰਾਂ ਲਈ ਜੈਂਡਰ ਟਰਾਂਜਿਸ਼ਨ ਨਾਲ ਜੁੜੀਆਂ ਮੈਡੀਕਲ ਪ੍ਰਕਿਰਿਆਵਾਂ ਵੀ ਰੋਕ ਦਿੱਤੀਆਂ ਜਾਣਗੀਆਂ।
ਇਸ ਨਵੇਂ ਫੈਸਲੇ ਨਾਲ ਬਾਈਡਨ ਪ੍ਰਸ਼ਾਸਨ ਵੱਲੋਂ ਲਾਗੂ ਕੀਤੀਆਂ ਉਹ ਨੀਤੀਆਂ ਵੀ ਖਤਮ ਹੋ ਗਈਆਂ ਹਨ, ਜਿਨ੍ਹਾਂ ਤਹਿਤ ਟਰਾਂਸਜੈਂਡਰ ਵਿਅਕਤੀਆਂ ਨੂੰ ਫੌਜ ਵਿੱਚ ਭਰਤੀ ਹੋਣ ਅਤੇ ਮੈਡੀਕਲ ਇਲਾਜ ਲੈਣ ਦੀ ਇਜਾਜ਼ਤ ਮਿਲਦੀ ਸੀ।