ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਕੁਝ ਵੱਡਾ ਹੀ ਕਰ ਦਿੱਤਾ ਹੈ।   ਡੋਨਾਲਡ ਟਰੰਪ ਆਪਣੀ ਪਤਨੀ ਦਾ ਨਾਂ ਗਲਤ ਲਿਖਣ ਕਰਕੇ ਸੁਰਖ਼ੀਆਂ ਵਿੱਚ ਹਨ। ਉਨ੍ਹਾਂ ਦੀ ਪਤਨੀ ਮੇਲਾਨਿਆ ਨੂੰ ਗੁਰਦੇ ਦੀ ਸਮੱਸਿਆ ਹੋ ਗਈ ਸੀ। ਬੀਤੇ ਕਈ ਦਿਨਾਂ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ। [embed]https://twitter.com/realDonaldTrump/status/997909163379449857[/embed] ਇਲਾਜ ਬਾਅਦ ਕਲ੍ਹ ਜਦੋਂ ਉਹ ਘਰ ਵਾਪਸ ਆਈ ਤਾਂ ਟਵਿੱਟਰ ’ਤੇ ਉਸ ਦੇ ਸਵਾਗਤ ਲਈ ਕੀਤੇ ਟਵੀਟ ਵਿੱਚ ਟਰੰਪ ਨੇ ਉਸ ਦਾ ਨਾਂ ਗ਼ਲਤ ਲਿਖ ਦਿੱਤਾ। ਉਨਾਂ ਮੇਲਾਨਿਆ ਦੀ ਜਗ੍ਹਾ ਮੇਲਾਨੀ ਲਿਖ ਦਿੱਤਾ ਸੀ। ਹਾਲਾਂਕਿ ਕੁਝ ਦੇਰ ਬਾਅਦ ਉਨ੍ਹਾਂ ਆਪਣੀ ਗ਼ਲਤੀ ਸੁਧਾਰ ਲਈ ਤੇ ਸਹੀ ਨਾਂ ਨਾਲ ਆਪਣੀ ਹੀ ਪੋਸਟ ਰੀਟਵੀਟ ਕੀਤੀ।