ਵਾਸ਼ਿੰਗਟਨ: ਅਮਰੀਕਾ 'ਚ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਉਮੀਦਨਾਰ ਡੌਨਾਲਡ ਟਰੰਪ ਡਟ ਕੇ ਚੋਣ ਪ੍ਰਚਾਰ ਕਰ ਰਹੇ ਹਨ। ਇਸ ਤਹਿਤ ਐਤਵਾਰ ਟਰੰਪ ਜੌਰਜੀਆ 'ਚ ਇਕ ਚੋਣ ਰੈਲੀ 'ਚ ਚੀਨ 'ਤੇ ਜੰਮ੍ਹ ਕੇ ਵਰ੍ਹੇ। ਟਰੰਪ ਨੇ ਅਮਰੀਕੀ ਅਰਥਵਿਵਸਥਾ ਦੀ ਖਰਾਬ ਹਾਲਤ ਲਈ ਚੀਨ ਨੂੰ ਜ਼ਿੰਮਵਾਰ ਠਹਿਰਾਉਂਦਿਆਂ ਕਿਹਾ ਉਸ ਦੇ ਕਾਰਨ ਅਮਰੀਕੀ ਅਰਥਵਿਵਸਥਾ ਬਰਬਾਦ ਹੋ ਗਈ ਹੈ ਤੇ ਅਮਰੀਕਾ ਇਸ ਨੂੰ ਕਦੇ ਨਹੀਂ ਭੁੱਲੇਗਾ।


ਟਰੰਪ ਨੇ ਕਿਹਾ ਅਮਰੀਕੀ ਅਰਥਵਿਵਸਥਾ ਇਤਿਹਾਸ 'ਚ ਸਰਵੋਤਮ ਬਣ ਚੁੱਕੀ ਸੀ ਪਰ ਚੀਨ ਕਾਰਨ ਹਾਲਾਤ ਖਰਾਬ ਹੋ ਗਏ ਹਨ। ਉਨ੍ਹਾਂ ਕਿਹਾ ਅਮਰੀਕਾ ਆਰਥਿਕ ਮੰਦੀ ਤੋਂ ਬਾਹਰ ਨਿੱਕਲ ਕੇ ਵਾਪਸ ਆਰਥਿਕ ਰਫਤਾਰ ਫੜ ਰਿਹਾ ਸੀ ਪਰ ਉਦੋਂ ਹੀ ਚੀਨੀ ਵਾਇਰਸ ਆ ਗਿਆ। ਇਸ ਚੀਨੀ ਵਾਇਰਸ ਨੇ ਅਰਥਵਿਵਸਥਾ ਨੂੰ ਬਰਬਾਦ ਕਰ ਦਿੱਤਾ।


20 ਲੱਖ ਲੋਕਾਂ ਦੀ ਜ਼ਿੰਦਗੀ ਬਚਾਉਣ ਦਾ ਦਾਅਵਾ:


ਟਰੰਪ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ 20 ਲੱਖ ਲੋਕਾਂ ਦੀ ਜ਼ਿੰਦਗੀ ਬਚਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾ ਕਿਹਾ ਪ੍ਰਸ਼ਾਸਨ ਦੀ ਜਾਗਰੂਕਤਾ ਕਾਰਨ ਹੀ ਕਰੀਬ 20 ਲੱਖ ਲੋਕਾਂ ਦੀਆਂ ਜ਼ਿੰਦਗੀਆਂ ਬਚ ਸਕੀਆਂ ਹਨ। ਟਰੰਪ ਨੇ ਇਹ ਵੀ ਕਿਹਾ ਕਿ ਕੋਰੋਨਾ ਕਾਰਨ ਅਮਰੀਕਾ ਦਾ ਜੋ ਨੁਕਸਾਨ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ।


ਕੋਰੋਨਾ ਕਾਲ 'ਚ ਇੰਡੀਗੋ ਏਅਰਲਾਈਨ ਦਾ ਆਪਣੇ ਯਾਤਰੀਆਂ ਲਈ ਵੱਡਾ ਐਲਾਨ


ਖੇਤੀ ਕਾਨੂੰਨਾਂ ਖਿਲਾਫ ਦੇਸ਼ਵਿਆਪੀ ਅੰਦੋਲਨ ਦੀ ਤਿਆਰੀ, ਦੇਸ਼ ਭਰ ਦੀਆਂ ਗੈਰ-ਸਿਆਸੀ ਕਿਸਾਨ ਜਥੇਬੰਦੀਆਂ ਘੜਣਗੀਆਂ ਰਣਨੀਤੀ


ਉਨ੍ਹਾਂ ਕਿਹਾ ਕੋਰੋਨਾ ਕਾਰਨ ਦੇਸ਼ 'ਚ ਲੌਕਡਾਊਨ ਲਾਉਣਾ ਪਿਆ। ਇਸ ਨਾਲ ਅਰਥਵਿਵਸਥਾ ਸੁਸਤ ਹੋ ਗਈ। ਅਰਥਵਿਵਸਥਾ ਨੂੰ ਵਾਪਸ ਪਟੜੀ 'ਤੇ ਲਿਆਉਣ ਲਈ ਲੌਕਡਾਊਨ ਹਟਾਉਣਾ ਪਿਆ। ਜਿਸ ਕਾਰਨ ਅਮਰੀਕਾ ਦੋ ਲੋਕ ਬਚ ਗਏ। ਟਰੰਪ ਕੋਰੋਨਾ ਵਾਇਰਸ ਲਈ ਅਕਸਰ ਚੀਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ ਹਨ। ਕੋਰੋਨਾ ਇਨਫੈਕਸ਼ਨ ਦਾ ਸਭ ਤੋਂ ਪਹਿਲਾ ਮਾਮਲਾ ਚੀਨ 'ਚ ਹੀ ਆਇਆ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ